ਅਮਰੀਕੀ ਸਾਮਰਾਜਵਾਦੀਆਂ ਦੀ ਵਿਨਾਸ਼ਕਾਰੀ ਲੀਲ੍ਹਾ ਦੀ 79ਵੀਂ ਵਰ੍ਹੇ ਗੰਢ- ਲਾਭ ਸਿੰਘ ਅਕਲੀਆ
ਮਾਨਸਾ, ਗੁਰਦਾਸਪੁਰ, 5 ਅਗਸਤ ( ਸਰਬਜੀਤ ਸਿੰਘ)— 1943 ਵਿੱਚ ਦੂਜਾ ਵਿਸ਼ਵ ਯੁੱਧ ਖ਼ਤਮ ਹੋ ਚੁੱਕਾ ਸੀ ਅਤੇ ਜਪਾਨ ਆਤਮ ਸਮਰਪਣ ਕਰਨ ਲਈ ਵੀ ਤਿਆਰ ਸੀ ਪਰ ਇਸਦੇ ਬਾਵਜੂਦ ਅਮਰੀਕੀ ਸਾਮਰਾਜਵਾਦੀਆਂ ਵੱਲੋਂ ਜਪਾਨ ਦੇ ਦੋ ਘੁੱਗ ਵਸਦੇ ਸ਼ਹਿਰਾਂ ਹੀਰੋਸ਼ੀਮਾ ਅਤੇ ਨਾਗਾਸਾਕੀ ਉੱਤੇ 6 ਅਤੇ 9 ਅਗਸਤ 1945 ਨੂੰ ਸਵੇਰੇ ਦਿਨ ਚੜ੍ਹਦੇ ਤੋਂ ਪਹਿਲਾਂ ਕ੍ਰਮਵਾਰ ‘ਲਿਟਲ ਬੁਆਏ’ ਅਤੇ ‘ਫੈਟ ਮੈਨ’ ਨਾਂ ਦੇ ਦੋ ਪ੍ਰਮਾਣੂੰ ਬੰਬ ਸੁੱਟ ਕੇ ਵਿਨਾਸ਼ਕਾਰੀ ਲੀਲ੍ਹਾ ਨੂੰ ਅੰਜ਼ਾਮ ਦੇ ਦਿੱਤਾ ਸੀ। ਮਿੰਟਾਂ-ਸਕਿੰਟਾਂ ਵਿੱਚ ਲੱਖਾਂ ਲੋਕਾਂ ਨੂੰ ਸਦਾ ਦੀ ਨੀਂਦ ਸੁਲਾ ਦਿੱਤਾ ਗਿਆ। ਅਮਰੀਕੀ ਸਾਮਰਾਜਵਾਦ ਉਸ ਸਮੇਂ, ਕਈ ਸਾਲਾਂ ਤੋਂ ਦੁਨੀਆਂ ਤੋਂ ਛੁਪਾਕੇ ‘ਮਨਹੱਟਨ ‘ ਵਿਖੇ ਪ੍ਰਮਾਣੂੰ ਬੰਬ ਬਣਾਉਣ ਵਿੱਚ ਲੱਗਿਆ ਹੋਇਆ ਸੀ ਅਤੇ ਅੰਦਰੋ – ਅੰਦਰੀ ਵਿਸ਼ਵ ਯੁੱਧ ਦੀ ਤਿਆਰੀ ਕਰ ਰਿਹਾ ਸੀ।
ਦੁਨੀਆਂ ਭਰ ਦੇ ਲੋਕਾਂ ਅਤੇ ਬੁੱਧੀਜੀਵੀਆਂ ਦੇ ਮਨਾਂ ਵਿੱਚ ਇਹ ਸਵਾਲ ਬਾਰ – ਬਾਰ ਉੱਠ ਰਹੇ ਸਨ, ਕਿ ਜਦੋਂ ਜਰਮਨੀ, ਇਟਲੀ ਅਤੇ ਜਪਾਨ ਵਿਸ਼ਵ ਯੁੱਧ ਹਾਰ ਚੁੱਕੇ ਸਨ, ਤਾਂ ਅਮਰੀਕਾ ਨੇ ਜਪਾਨ ਵਿੱਚ ਇਨ੍ਹੀ ਤਬਾਹੀ ਕਿਓਂ ਮਚਾਈ ? ਕਰੀਬ ਛੇ ਲੱਖ ਲੋਕਾਂ ਨੂੰ ਮੌਤ ਦੇ ਮੂੰਹ ਵਿੱਚ ਕਿਓਂ ਧੱਕ ਦਿੱਤਾ ਗਿਆ? ਅਸਲ ਵਿੱਚ ਕਾਰਣ ਕੁੱਝ ਹੋਰ ਸਨ, ਕਿਉਂ ਕਿ ਵਿਸ਼ਵ ਯੁੱਧ ਵਿੱਚ ਹਿਟਲਰ ਦੀ ਅਗਵਾਈ ਵਾਲੇ ਨਾਜ਼ੀ ਜਰਮਨੀਆਂ ਦੀ ਹੋਈ ਹਾਰ ਤੋਂ ਬਾਅਦ ਕਾਮਰੇਡ ਸਟਾਲਿਨ ਦੀ ਅਗਵਾਈ ਹੇਠ ‘ਸਮਾਜਵਾਦੀ ਸੋਵੀਅਤ ਸੰਘ’ ਜਿੱਤ ਦੇ ਰੂਪ ਵਿੱਚ ਲਗਾਤਾਰ ਅੱਗੇ ਵਧ ਰਿਹਾ ਸੀ ਅਤੇ ਪੂਰੇ ਯੂਰਪੀ ਖਿੱਤੇ ਵਿੱਚ ਵੱਡੀ ਸਮਾਜਵਾਦੀ ਸ਼ਕਤੀ ਵਜੋਂ ਉੱਭਰ ਰਿਹਾ ਸੀ। ਯੂਰਪ ਦੇ ਬਾਕੀ ਦੇਸ਼ਾਂ ਵਿੱਚ ਵੀ ਮਾਰਕਸਵਾਦੀ -ਲੈਨਿਨਵਾਦੀ ਦਿਸ਼ਾ ਤਹਿਤ ਕਮਿਊਨਿਸਟ ਕ੍ਰਾਂਤੀਕਾਰੀ ਪਾਰਟੀਆਂ ਨਾਜ਼ੀਵਾਦ ਦੇ ਖ਼ਿਲਾਫ਼ ਲੜਦੀਆਂ ਹੋਈਆਂ ਅੱਗੇ ਵਧ ਰਹੀਆਂ ਸਨ ਅਤੇ ਸਮਾਜਵਾਦ ਦੇ ਲਈ ਰਸਤਾ ਅਖ਼ਤਿਆਰ ਕਰ ਰਹੀਆਂ ਸਨ। ਸਮਾਜਵਾਦੀਆ ਵੱਲੋਂ ਇਹ ਐਲਾਨ ਕੀਤਾ ਗਿਆ ਸੀ ਕਿ ਸਮਾਜਵਾਦੀ ਮੁਲਕਾਂ ਵਿੱਚ ਆਪਣੇ ਨਾਗਰਿਕਾਂ ਨੂੰ ਜਨਮ ਤੋਂ ਲੈਕੇ ਮਰਨ ਤੱਕ ਸਭ ਕਾਸੇ ਦੀ ਜ਼ਿਮ੍ਹੇਵਾਰੀ ਸਮਾਜਵਾਦੀ ਸਰਕਾਰ ਦੀ ਹੋਵੇਗੀ। ਇਸਨੇ ਦੁਨੀਆਂ ਭਰ ਦੇ ਪੂੰਜੀਵਾਦੀ ਪ੍ਰਬੰਧ ਨੂੰ ਹੱਥਾਂ ਪੈਰਾਂ ਦੀ ਪਾ ਦਿੱਤੀ। ਵੱਖ ਵੱਖ ਦੇਸ਼ਾਂ ਵਿੱਚ ਕ੍ਰਾਂਤੀਕਾਰੀ ਅਤੇ ਕੌਮੀ ਮੁਕਤੀ ਲਹਿਰਾਂ ਲਗਾਤਾਰ ਅੱਗੇ ਵਧ ਰਹੀਆਂ ਸਨ। ਅਮਰੀਕੀ ਸਾਮਰਾਜਵਾਦੀਆਂ ਅਤੇ ਵਿਸ਼ਵ ਦੇ ਵੱਡੇ ਪੂੰਜੀਪਤੀਆਂ ਵੱਲੋਂ ਇਸਨੂੰ ਵੱਡੀ ਚਣੌਤੀ ਵਜੋਂ ਦੇਖਿਆ ਜਾ ਰਿਹਾ ਸੀ। ਸਮਾਜਵਾਦ ਦੀ ਚੜ੍ਹਤ ਨੂੰ ਰੋਕਣ ਲਈ ਅਤੇ ਦੁਨੀਆਂ ਦੀ ਅਮਨ ਪਸੰਦ ਜਨਤਾ ਵਿੱਚ ਖੌਫ਼ਨਾਕ ਦਹਿਸ਼ਤ ਪੈਦਾ ਕਰਨ ਲਈ ‘ਅਮਰੀਕੀ ਸਾਮਰਾਜਵਾਦ’ ਵੱਲੋਂ ਆਪਣੀ ਜਿੱਤ ਦਾ ਝੰਡਾ ਗੱਡਣ ਲਈ ਇਹ ਖ਼ੂਨੀ ਕਾਂਡ ਰਚਿਆ ਗਿਆ। ਜੋ ਪਹਿਲਾਂ ਬਰਤਾਨੀਆਂ ਦੇ ਹੱਥਾਂ ਵਿੱਚ ਸੀ। ਇਸੇ ਕਰਕੇ ਅਮਰੀਕੀ ਸਾਮਰਾਜਵਾਦ ਵੱਲੋਂ ਸੋਚੇ-ਸਮਝੇ ਇਹ ਵਿਨਾਸ਼ਕਾਰੀ ਲੀਲ੍ਹਾ ਰਚਾਈ ਗਈ। ਅਮਰੀਕੀ ਸਾਮਰਾਜਵਾਦੀ ਦੁਨੀਆਂ ਨੂੰ ਇਹ ਦੱਸ ਦੇਣਾ ਚਾਹੁੰਦੇ ਸਨ ਕਿ ‘ਪ੍ਰਮਾਣੂੰ ਬੰਬ’ ਕਿੰਨੀ ਤਬਾਹੀ ਮਚਾ ਸਕਦੇ ਹਨ, ਜਿਸਦੇ ਢੇਰ ਉੱਪਰ ਅਮਰੀਕਾ ਖੁਦ ਬੈਠਾ ਸੀ। 79 ਸਾਲ ਬਾਅਦ ਅੱਜ ਵੀ ਜਪਾਨ ਦੀ ਜਨਤਾ ਇਸਦੇ ਭਿਆਨਕ ਨਤੀਜ਼ਿਆਂ ਤੋਂ ਭੈ- ਭੀਤ ਅਤੇ ਪੀੜ੍ਹਤ ਹੈ ਅਤੇ ਕਈ ਸਦੀਆਂ ਤੱਕ ਪੀੜ੍ਹਤ ਰਹੇਗੀ।
ਹੀਰੋਸ਼ੀਮਾ ਅਤੇ ਨਾਗਾਸਾਕੀ ਦੇ ਮੰਜ਼ਰ ਤੋਂ ਬਾਅਦ ਅਮਰੀਕੀ ਸਾਮਰਾਜਵਾਦੀਆਂ ਕੋਲ਼ ਭਿਆਨਕ ਪ੍ਰਮਾਣੂੰ ਹਥਿਆਰਾਂ ਦਾ ਅਜੇ ਵੀ ਵੱਡਾ ਜ਼ਖ਼ੀਰਾ ਹੈ- ਜਿਸ ਨਾਲ ਇਸ ਧਰਤੀ ਨੂੰ ਕਈ ਵਾਰ ਖ਼ਤਮ ਕੀਤਾ ਜਾ ਸਕਦਾ ਹੈ। ਅਮਰੀਕਾ ਦੀ ਪ੍ਰਮਾਣੂੰ ਚਣੌਤੀ ਦਾ ਸਾਹਮਣਾ ਕਰਨ ਲਈ ਹੋਰਨਾਂ ਸਾਮਰਾਜਵਾਦੀ ਸ਼ਕਤੀਆਂ ਨੇ ਵੀ ਪ੍ਰਮਾਣੂੰ ਹਥਿਆਰਾਂ ਦਾ ਨਿਰਮਾਣ ਕਰਨਾ ਸ਼ੁਰੂ ਕਰ ਦਿੱਤਾ ਸੀ। ਸਭ ਤੋਂ ਪਹਿਲਾਂ ਸੋਵੀਅਤ ਸੰਘ ਅਤੇ ਚੀਨ ਵੱਲੋਂ ਪ੍ਰਮਾਣੂੰ ਬੰਬਾਂ ਦਾ ਨਿਰਮਾਣ ਕੀਤਾ ਗਿਆ। ਅੱਜ ਰੂਸ ਅਤੇ ਚੀਨ ਕੋਲ਼ ਜਿਨ੍ਹੇਂ ਪ੍ਰਮਾਣੂੰ ਹਥਿਆਰਾਂ ਦਾ ਭੰਡਾਰ ਹੈ, ਉਹ ਅਮਰੀਕਾ ਤੋਂ ਵੀ ਕਿਤੇ ਵੱਡਾ ਹੈ। ਅੱਜ ਇਹ ਦੋਵੇਂ ਮੁਲਕ ਅਮਰੀਕੀ ਸਾਮਰਾਜਵਾਦ ਦੀ ਪ੍ਰਮਾਣੂੰ ਨੀਤੀ ਦਾ ਵਿਰੋਧ ਕਰਨ ਦੀ ਬਜਾਏ, ਖੁਦ ਸਾਮਰਾਜਵਾਦੀ ਮਨਸੂਬਿਆਂ ਦਾ ਵੱਡਾ ਸਾਧਨ ਬਣੇ ਹੋਏ ਹਨ।
ਦੁਨੀਆਂ ਦੇ ਕਈ ਵਿਕਾਸਸ਼ੀਲ ਮੁਲਕਾਂ ਨੇ ਵੀ ਇਹੀ ਰਸਤਾ ਅਪਣਾ ਲਿਆ ਹੈ। ਭਾਰਤ, ਇਜ਼ਰਾਈਲ ਅਤੇ ਪਾਕਿਸਤਾਨ ਵਰਗੇ ਦੇਸ਼ਾਂ ਨੇ ਵੀ ਪ੍ਰਮਾਣੂੰ ਹਥਿਆਰਾਂ ਦਾ ਨਿਰਮਾਣ ਕਰ ਲਿਆ ਹੈ, ਜੋ ਕਿਸੇ ਵੀ ਤਰ੍ਹਾਂ ਇਨ੍ਹਾਂ ਦੇਸ਼ਾਂ ਦੀ ਜਨਤਾ ਦੇ ਹਿੱਤ ਵਿੱਚ ਨਹੀਂ ਹੈ। ਇਨ੍ਹਾਂ ਦਾ ਇਸਤੇਮਾਲ ਜਨਤਾ ਵਿੱਚ ਫੁੱਟ ਪਾਉਣ, ਹਥਿਆਰਾਂ ਦੀ ਹੋੜ ਨੂੰ ਤੇਜ਼ ਕਰਨ ਅਤੇ ਆਪਣੇ ਸਾਮਰਾਜਵਾਦੀ ਪ੍ਰਭੂਆਂ ਦੇ ਆਰਥਿਕ ਹਿੱਤਾਂ ਦੀ ਪੂਰਤੀ ਲਈ ਕੀਤਾ ਜਾ ਰਿਹਾ ਹੈ।
ਪ੍ਰਮਾਣੂੰ ਹਥਿਆਰਾਂ ਦੇ ਨਾਲ-ਨਾਲ ਪ੍ਰਮਾਣੂੰ ਊਰਜਾ ਦਾ ਵੀ ਵਿਰੋਧ ਕਰੋ ਅਤੇ ਵਾਤਾਵਰਣ ਦੀ ਰੱਖਿਆ ਲਈ ਆਲਮੀ ਮੁਹਿੰਮ ਤੇਜ਼ ਕਰੋ।1950 ਵਿੱਚ ਸਾਮਰਾਜਵਾਦੀ ਮੁਲਕਾਂ ਅੰਦਰ ਪਹਿਲੀ ਵਾਰ ‘ਪ੍ਰਮਾਣੂੰ ਊਰਜਾ ਪਲਾਂਟ’ ਸਥਾਪਿਤ ਕੀਤੇ ਗਏ ਸਨ। ਓਦੋਂ ਤੋਂ ਹੀ ਯੂਰੇਨੀਅਮ ਦੀ ਖੁਦਾਈ ਅਤੇ ਪ੍ਰਮਾਣੂੰ ਬਿਜਲੀ ਘਰਾਂ ਤੋਂ ਨਿਕਲਣ ਵਾਲੀਆਂ ਖ਼ਤਰਨਾਕ ਰੇਡੀਏਸ਼ਨ (ਗੈਸਾਂ) ਦਾ ਹਵਾ ਵਿੱਚ ਫ਼ੈਲਣ ਕਰਕੇ ਅਤੇ ਇਸ ਤੋਂ ਪੈਦਾ ਹੋਣ ਵਾਲੇ ਖ਼ਤਰਿਆਂ ਬਾਰੇ ਸਵਾਲ ਉੱਠਣੇ ਸ਼ੁਰੂ ਹੋ ਗਏ ਸਨ। ਇਨ੍ਹਾਂ ਪ੍ਰਮਾਣੂੰ ਪਲਾਂਟਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਅਤੇ ਨੇੜੇ – ਤੇੜੇ ਰਹਿਣ ਵਾਲੀ ਵਸੋਂ ਨੂੰ ਇਸਤੋਂ ਹੋਣ ਵਾਲੇ ਤਬਾਹਕੁੰਨ ਪ੍ਰਭਾਵਾਂ ਉੱਪਰ ਵੀ ਉਂਗਲ ਉੱਠਣੀ ਸ਼ੁਰੂ ਹੋ ਗਈ ਸੀ। ਅੱਜ ਇਨ੍ਹਾਂ ਪਲਾਂਟਾਂ ਰਾਹੀਂ ਪੈਦਾ ਹੋ ਰਹੇ ਹਜ਼ਾਰਾਂ ਟਨ ਕਚਰੇ ਨੂੰ ਖਪਾਉਣ ਦਾ ਸਵਾਲ ਵੀ ਸੰਸਾਰ ਭਰ ਵਿੱਚ ਗੰਭੀਰ ਬਹਿਸ ਦਾ ਵਿਸ਼ਾ ਬਣਿਆ ਹੋਇਆ ਹੈ। ਪ੍ਰੰਤੂ ਉਸ ਸਮੇਂ ਪ੍ਰਮਾਣੂੰ ਲਾਬੀ ਤਾਕਤਵਰ ਬਣ ਚੁੱਕੀ ਸੀ। ਕਈ ਪ੍ਰਮਾਣੂੰ ਵਿਗਿਆਨੀ ਜਿਵੇਂ ਕਿ ਭਾਰਤ ਵਿਚ ‘ਹੋਮੀ ਭਾਵਾ’ ਵੱਲੋਂ ਪ੍ਰਮਾਣੂੰ ਊਰਜਾ ਦੀ ਲੋੜ ਨੂੰ ਵਧਾ ਚੜ੍ਹਾਕੇ ਪੇਸ਼ ਕੀਤਾ ਜਾ ਰਿਹਾ ਸੀ। ਇਸੇ ਤਰ੍ਹਾਂ ਭਾਰਤ ਦੇ ਵੱਖ ਵੱਖ ਪ੍ਰਧਾਨ ਮੰਤਰੀਆਂ ਵੱਲੋਂ ਵੀ ਪ੍ਰਮਾਣੂੰ ਊਰਜਾ ਦੀ ਸਰਾਹਨਾ ਕੀਤੀ ਗਈ ਸੀ। ਪਰ ਪ੍ਰਮਾਣੂੰ ਪਲਾਂਟਾਂ ਦੇ ਲੱਗਣ ਤੋਂ ਲੈਕੇ ਅੱਜ ਤੱਕ ਇਸਦਾ ਦਾ ਇਤਿਹਾਸ ਮਨੁੱਖਤਾ ਵਿਰੋਧੀ ਰਿਹਾ ਹੈ। ਜਦੋਂ ਕਿ ਸਾਮਰਾਜਵਾਦੀ ਬਹੁ- ਕੌਮੀ ਕੰਪਨੀਆਂ ਅਤੇ ਇਹਨਾਂ ਪੱਖੀ ਵਿਗਿਆਨਕਾਂ ਦੀ ‘ਪ੍ਰਮਾਣੂੰ ਲਾਬੀ’ ਵੱਲੋਂ ਇਹ ਪ੍ਰਚਾਰ ਕੀਤਾ ਗਿਆ ਸੀ ਕਿ ਪ੍ਰਮਾਣੂੰ ਊਰਜਾ ਪ੍ਰਦੂਸ਼ਣ ਰਹਿਤ ਅਤੇ ਸਸਤੀ ਹੋਵੇਗੀ। ਇਸਦੇ ਨਾਲ ਹੀ ਇੱਕ ਪਾਗਲਪਨ ਤਰਕ ਇਹ ਵੀ ਜੋੜ ਦਿੱਤਾ ਗਿਆ ਸੀ, ਕਿ ਕੁੱਝ ਸਾਲਾਂ ਬਾਅਦ ਪੈਟਰੋਲ ਖ਼ਤਮ ਹੋ ਜਾਵੇਗਾ,ਜਿਸ ਨਾਲ ਪੈਟਰੋਲ ਦੇ ਰੇਟ ਵਧ ਜਾਣਗੇ। ਪੂੰਜੀਵਾਦੀ ਵਿਵਸਥਾ ਪਟੜੀ ਤੋਂ ਉੱਤਰ ਜਾਵੇਗੀ। ਸੱਚ ਇਹ ਹੈ ਕਿ ਪ੍ਰਮਾਣੂੰ ਊਰਜਾ ਕਿਸੇ ਵੀ ਤਰ੍ਹਾਂ ਸਸਤੀ ਨਹੀਂ ਹੈ, ਬਲਕਿ ਪ੍ਰਮਾਣੂੰ ਪਲਾਂਟਾਂ ਵਿੱਚੋਂ ਨਿੱਕਲਣ ਵਾਲੀਆਂ ਹਾਨੀਕਾਰਕ ਰੇਡੀਏਸ਼ਨ ਦੇ ਨਾਲ ਮਨੁੱਖਤਾ ਦਾ ਘਾਣ ਅਤੇ ਇਹਨਾਂ ਪਲਾਂਟਾਂ ਵਿੱਚੋਂ ਨਿੱਕਲਣ ਵਾਲੇ ਕਚਰੇ ਨੂੰ ਠਿਕਾਣੇ ਲਾਉਣ ਲਈ ਵੱਡੀ ਕੀਮਤ ਉਤਾਰਨੀ ਪੈ ਰਹੀ ਹੈ।
ਸਭ ਤੋਂ ਪਹਿਲਾਂ 28 ਮਾਰਚ 1979 ਨੂੰ, ਜਦੋਂ ਦੁਨੀਆਂ ਦੀ ਸਭ ਤੋਂ ਵੱਡੀ ਮਹਾਂਸ਼ਕਤੀ ਅਮਰੀਕਾ ਦੇ ਨੱਕ ਹੇਠ ਹੀ ‘ਪੇਨਸਿਲਵਾਨੀਆਂ’ ਇਲਾਕੇ ਵਿੱਚ ‘ਥ੍ਰੀ ਮਾਈਲ ਆਈਲੈਂਡ’ ਵਿਖੇ ਪ੍ਰਮਾਣੂੰ ਪਲਾਂਟ ਵਿੱਚ ਵੱਡਾ ਹਾਦਸਾ ਵਾਪਰ ਗਿਆ, ਜੀਹਦੇ ਨਾਲ ਹਜ਼ਾਰਾਂ ਲੋਕਾਂ ਦੀਆਂ ਮੌਕੇ ਤੇ ਹੀ ਜਾਨਾਂ ਚਲੀਆਂ ਗਈਆਂ , ਲੱਖਾਂ ਲੋਕ ਭਿਆਨਕ ਬੀਮਾਰੀ ਦਾ ਸ਼ਿਕਾਰ ਹੋ ਗਏ। ਇਹ ਹਾਦਸਾ ਓਦੋਂ ‘ਪ੍ਰਮਾਣੂੰ ਲਾਬੀ’ ਦੇ ਮੂੰਹ ਤੇ ਕਰਾਰੀ ਚਪੇੜ ਸਾਬਿਤ ਹੋਇਆ। ਇਸੇ ਤਰ੍ਹਾਂ 26 ਅਪ੍ਰੈਲ 1986 ਨੂੰ ‘ਚੇਨਰੋਵਿਲ’ (ਉਕਰੇਨ) ਸਾਬਕਾ ਸੋਵੀਅਤ ਸੰਘ ਵਿਖੇ ਪ੍ਰਮਾਣੂੰ ਬਿਜਲੀ ਘਰ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਆ, ਜਿਸ ਨਾਲ ਭਾਰੀ ਤਬਾਹੀ ਮੱਚ ਗਈ। ਲੱਖਾਂ ਲੋਕ ਮਾਰੇ ਗਏ, ਨੇੜੇ ਦੇ ਸ਼ਹਿਰਾਂ ਨੂੰ ਤੁਰੰਤ ਖ਼ਾਲੀ ਕਰਵਾਇਆ ਗਿਆ, 1.25 ਲੱਖ ਹੈਕਟੇਅਰ ਭੂੰਮੀ ਨੂੰ ਇਹ ਘੋਸ਼ਿਤ ਕਰ ਦਿੱਤਾ ਗਿਆ ਸੀ ਕਿ ਇਹ ਆਨਾਜ ਉਗਾਉਣ ਦੇ ਕਾਬਲ ਨਹੀਂ ਹੈ। ਉਸ ਸਮੇਂ ਅਮਰੀਕੀ ਸਾਮਰਾਜਵਾਦ ਅਤੇ ਉਸਦੇ ਦਲਾਲਾਂ ਵਲੋਂ ਇਹ ਪ੍ਰਚਾਰ ਕੀਤਾ ਗਿਆ, ਕਿ ਇਹ ਹਾਦਸਾ ਸਮਾਜਵਾਦੀ ਪ੍ਰਬੰਧ ਦੇ ਤਕਨੀਕੀ ਪਛੜੇਪਣ ਦੇ ਕਾਰਣ ਵਾਪਰਿਆ ਹੈ। ਹਾਲਾਤ ਅਜਿਹੇ ਬਣਾ ਦਿੱਤੇ ਗਏ, ਕਿ ਪ੍ਰਮਾਣੂੰ ਊਰਜਾ ਤੇ ਕੋਈ ਉਸਾਰੂ ਬਹਿਸ ਨਹੀਂ ਹੋਣ ਦਿੱਤੀ ਗਈ। ਸਾਮਰਾਜਵਾਦੀ ਦੇਸ਼ਾਂ ਅੰਦਰ ਵਾਤਾਵਰਣ ਮਾਹਿਰਾਂ ਅਤੇ ਆਮ ਜਨਤਾ ਵੱਲੋਂ ਪ੍ਰਮਾਣੂੰ ਊਰਜਾ ਦੇ ਖ਼ਿਲਾਫ਼ ਤਿੱਖੇ ਅੰਦੋਲਨ ਸ਼ੁਰੂ ਹੋ ਗਏ। ਇਸ ਦਾ ਨਤੀਜ਼ਾ ਇਹ ਹੋਇਆ ਕਿ ਅਮਰੀਕਾ ਅਤੇ ਫਰਾਂਸ ਨੇ ਨਵੇਂ ਪ੍ਰਮਾਣੂੰ ਪਲਾਂਟ ਲਾਉਂਣੇ ਬੰਦ ਕਰ ਦਿੱਤੇ। ਉਸ ਸਮੇਂ ਫਰਾਂਸ ਕੋਲ ਉੱਨ੍ਹੀਂ ਪ੍ਰਮਾਣੂੰ ਪਲਾਂਟ ਸਨ ਅਤੇ 58 ਰਿਐਕਟਰ ਕੰਮ ਕਰ ਰਹੇ ਸਨ। ਫਰਾਂਸ ਅਮਰੀਕਾ ਤੋਂ ਬਾਅਦ ਦੁਨੀਆਂ ਦਾ ਦੂਜੇ ਨੰਬਰ ਦਾ ਪ੍ਰਮਾਣੂੰ ਉਤਪਾਦਿਕ ਸੀ। ਸਾਮਰਾਜਵਾਦੀ ਸ਼ਕਤੀਆਂ ਅਤੇ ਵੱਡੇ ਕਾਰਪੋਰੇਟਾਂ ਨੇ ਵਿਕਾਸਸ਼ੀਲ ਦੇਸ਼ਾਂ ਦੇ ਪ੍ਰਮਾਣੂੰ ਮਾਹਿਰਾਂ ਤੇ ਦਲਾਲ ਹਾਕਮਾਂ ਨੂੰ ਆਪਣੇ ਪੱਖ ਵਿੱਚ ਕਰਕੇ ਪ੍ਰਮਾਣੂੰ ਸਮੱਗਰੀ ਦਾ ਨਿਰਯਾਤ ਕਰਨਾ ਸ਼ੁਰੂ ਕਰ ਦਿੱਤਾ। ਭਾਰਤ ਇਸਦੀ ਸਭ ਤੋਂ ਵੱਡੀ ਮੰਡੀ ਹੈ। ਭਾਰਤ ਵਿੱਚ ਪ੍ਰਮਾਣੂੰ ਸੰਸਥਾਵਾਂ ਅਤੇ ਵਿਗਿਆਨੀਆਂ ਦੀ ਸ਼ੁਰੂ ਤੋਂ ਹੀ ਸੋਵੀਅਤ ਪੱਖੀ ਲਾਬੀ ਮੌਜੂਦ ਰਹੀ ਹੈ। ਜਿਸਨੇ ਦੇਸ਼ ਵਿੱਚ ਸੋਵੀਅਤ ਨਮੂਨੇ ਦੇ ਯੰਤਰ ਲਾਉਣ ਨੂੰ ਤਰਜੀਹ ਦਿੱਤੀ। ਇਹ ਲਾਬੀ ਤਾਮਿਲਨਾਡੂ ਵਿੱਚ ‘ਕੁਡਨਕੁਲਮ, ਮਹਾਂਰਾਸ਼ਟਰ ਦੇ ਜੈਤਾਪੁਰ, ਮੱਧ-ਪ੍ਰਦੇਸ ਦੇ ‘ਚੁਟਕਾ ‘, ਹਰਿਆਣਾ ਦੇ ਫਤਿਹਵਾਦ ਜ਼ਿਲ੍ਹੇ ਦੇ ‘ਗੋਰਖਪੁਰ’ ਤੋਂ ਇਲਾਵਾ ਦੇਸ਼ ਦੇ ਹੋਰਨਾਂ ਦਰਜਨਾਂ ਥਾਵਾਂ ‘ਤੇ ਅਜਿਹੇ ਪ੍ਰਮਾਣੂੰ ਬਿਜਲੀ ਪਲਾਂਟ ਸਥਾਪਤ ਕੀਤੇ ਗਏ ਅਤੇ ਕੀਤੇ ਜਾ ਰਹੇ ਹਨ। ਜੋ ਕਦੇ ਵੀ ‘ਪ੍ਰਮਾਣੂੰ ਟਾਈਮ ਬੰਬ’ ਬਣ ਸਕਦੇ ਹਨ। ਤਕਨੀਕ ਦੇ ਪੱਖ ਤੋਂ ਸਭ ਤੋਂ ਵੱਧ ਵਿਕਸਤ ਸਾਮਰਾਜਵਾਦੀ ਮੁਲਕ ‘ਜਪਾਨ’ ਜਿੱਥੇ ਤੇਰ੍ਹਾਂ ਸਾਲ ਪਹਿਲਾਂ 11 ਮਾਰਚ 2011 ਨੂੰ ‘ਫੂਕੂਸੀਮਾਂ ‘ ਵਿਖੇ ਪ੍ਰਮਾਣੂੰ ਪਾਵਰ ਪਲਾਂਟ ਵਿੱਚ ਸੁਨਾਮੀ ਦੀ ਵਜ੍ਹਾ ਕਰਕੇ ਭਿਆਨਕ ਹਾਦਸਾ ਵਾਪਰ ਗਿਆ ਸੀ, ਹਵਾ ਵਿੱਚ ਫੈਲੀਆਂ ਹਾਨੀਕਾਰਕ ਰੇਡੀਏਸ਼ਨਾਂ ਦੇ ਕਾਰਣ ਕੁੱਝ ਹੀ ਘੰਟਿਆਂ ਵਿੱਚ ਹਜ਼ਾਰਾਂ ਲੋਕ ਮੌਤ ਦੇ ਮੂੰਹ ਵਿੱਚ ਚਲੇ ਗਏ ਅਤੇ ਲੱਖਾਂ ਲੋਕ ਭਿਆਨਕ ਬੀਮਾਰੀਆਂ ਦਾ ਸ਼ਿਕਾਰ ਹੋ ਗਏ। ਅੱਜ ਵੀ ਜ਼ਹਿਰੀਲੀਆਂ ਗੈਸਾਂ ਤੋਂ ਪ੍ਰਭਾਵਿਤ ਨਵ -ਜਨਮੇ ਬੱਚੇ ਵੱਡੀ ਗਿਣਤੀ ਵਿੱਚ ਵੱਖ-ਵੱਖ ਰੋਗਾਂ ਦੇ ਸ਼ਿਕਾਰ ਪੈਦਾ ਹੋ ਰਹੇ ਹਨ। ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਸਾਡੇ ਦੇਸ਼ ਵਿੱਚ ਲੱਗੇ 20 ਰਿਐਕਟਰਾਂ ਦਾ, ਜਿਨ੍ਹਾਂ ਵਿੱਚੋਂ ਦੋ ਰਿਐਕਟਰ ਫ਼ੂਕੂਸੀਮਾਂ ਜਿਨ੍ਹੇਂ ਹੀ ਪੁਰਾਣੇ ਹਨ, ਅਤੇ ਇਹਨਾਂ ਨੂੰ ਉਸੇ ਅਮਰੀਕੀ ਕੰਪਨੀ ਜੀ ਈ(GE) ਦੁਆਰਾ ਲਗਾਇਆ ਗਿਆ ਹੈ। ਫ਼ੂਕੂਸੀਮਾਂ ਦੀ ਘਟਨਾ ਤੋਂ ਦੋ ਦਿਨ ਬਾਅਦ ਸਾਡੇ ਦੇਸ਼ ਦੇ ਤਤਕਾਲੀ ਪ੍ਰਧਾਨ ਮੰਤਰੀ ਨੇ ਬਿਆਨ ਦਿੱਤਾ ਸੀ ਕਿ ਭਾਰਤ ਦੇ ਸਾਰੇ ਪ੍ਰਮਾਣੂੰ ਪਲਾਂਟ ਸੁਰੱਖਿਅਤ ਹਨ। ਇਹ ਬਹੁਤ ਵੱਡੀ ਤ੍ਰਾਸ਼ਦੀ ਹੈ, ਕਿ ਮੁਨਾਫ਼ਾ ਕਮਾਉਣ ਦੇ ਲਈ ਅਤੇ ਪ੍ਰਮਾਣੂੰ ਊਰਜਾ ਦੇ ਕਾਰੋਬਾਰ ਵਿੱਚ ਲੱਗੀਆਂ ਬਹੁ- ਕੌਮੀ ਕੰਪਨੀਆਂ ਅਤੇ ਵੱਡੇ ਕਾਰਪੋਰੇਟ ਘਰਾਣੇ ਅਤੇ ‘ਨਵ-ਬਸਤੀਵਾਦੀ’ ਦੇਸ਼ਾਂ ਦੀਆਂ ਦਲਾਲ ਹਾਕਮ ਜਮਾਤਾਂ ਇਸ ਤੋਂ ਨਿਕਲਣ ਵਾਲੇ ਭਿਆਨਕ ਛਿੱਟਿਆਂ ਤੇ ਪਰਦਾ ਪਾ ਰਹੀਆਂ ਹਨ। ਪ੍ਰਮਾਣੂੰ ਪਲਾਂਟਾਂ ਵਿੱਚੋਂ ਨਿਕਲਣ ਵਾਲੀਆਂ ਖ਼ਤਰਨਾਕ ਕਿਰਨਾਂ ਅਤੇ ਗਰੀਨ ਹਾਊਸ ਗੈਸਾਂ ਕਦੇ ਵੀ ਆਮ ਜਨਤਾ ਲਈ ਮੌਤ ਦਾ ਸਬੱਬ ਬਣ ਸਕਦੀਆਂ ਹਨ। ਸਾਮਰਾਜਵਾਦੀ ਸ਼ਕਤੀਆਂ ਆਪਣੇ ਪ੍ਰਮਾਣੂੰ ਹਥਿਆਰਾਂ ਦੇ ਭੰਡਾਰਾਂ ਨੂੰ ਖ਼ਤਮ ਕਰਨ ਲਈ ਤਿਆਰ ਨਹੀਂ ਹਨ, ਅਤੇ ਵਿਕਾਸਸ਼ੀਲ ਮੁਲਕਾਂ ਵਿੱਚ ਪ੍ਰਮਾਣੂੰ ਊਰਜਾ ਪਲਾਂਟਾਂ ਦਾ ਵੱਡੇ ਪੱਧਰ ਤੇ ਨਿਰਮਾਣ ਕੀਤਾ ਜਾ ਰਿਹਾ ਹੈ। ਜਦੋਂ ਫਰਾਂਸ, ਜਪਾਨ, ਜਰਮਨੀ ਸਮੇਤ ਕਈ ਮੁਲਕ ਆਪਣੇ -ਆਪਣੇ ਪ੍ਰਮਾਣੂ ਪਾਵਰ ਪਲਾਂਟ ਬੰਦ ਕਰਨ ਦਾ ਐਲਾਨ ਕਰ ਚੁੱਕੇ ਹਨ। ਉਹੀ ਦੇਸ਼ ਆਪਣਾ ਕੂੜਾ- ਕਬਾੜ ਭਾਰਤ ਵਰਗੇ ‘ਨਵ-ਬਸਤੀਵਾਦੀ’ ਦੇਸ਼ਾਂ ਨੂੰ ਵੇਚਕੇ ਡਾਲਰ ਕਮਾ ਰਹੇ ਹਨ। ਪੂਰੀ ਦੁਨੀਆਂ ਪ੍ਰਮਾਣੂੰ ਊਰਜਾ ਅਤੇ ਪ੍ਰਮਾਣੂੰ ਹਥਿਆਰਾਂ ਦੇ ਖ਼ਤਰੇ ਤੋਂ ਜਾਗਰੂਕ ਹੋ ਰਹੀ ਹੈ। ਅੱਜ ਆਲਮੀ ਪੱਧਰ ‘ਤੇ ਇਸਦੇ ਖ਼ਿਲਾਫ਼ ਆਵਾਜ਼ ਉਠਾਉਣ ਦੀ ਲੋੜ ਹੈ। ਵਿਸ਼ਵ ਪੱਧਰ ਤੇ ਵਧ ਰਹੇ ਵੈਸ਼ਵਿਕ ਤਾਪਮਾਨ (ਗਲੋਬਲ ਵਾਰਮਿੰਗ) ਅਤੇ ਉਸ ਤੋਂ ਪੈਦਾ ਹੋਣ ਵਾਲੇ ਜਲਵਾਯੂ ਪਰਿਵਰਤਨ ਦੇ ਸੰਕਟ ਦੇ ਹੱਲ ਲਈ ਮਨੁੱਖਤਾ ਮਾਰੂ ਨੀਤੀਆਂ ਤੋਂ ਸੁਚੇਤ ਹੋਣ ਦੀ ਲੋੜ ਹੈ। ਤਾਂ ਕਿ ‘ਪ੍ਰਮਾਣੂੰ ਹਥਿਆਰਾਂ’ ਅਤੇ ‘ਪ੍ਰਮਾਣੂੰ ਬਿਜਲੀ ਘਰਾਂ’ ਤੋਂ ਮੁਕਤ ਦੁਨੀਆਂ ਦੀ ਰਚਨਾ ਕੀਤੀ ਜਾ ਸਕੇ ਅਤੇ ਭਵਿੱਖ ਵਿੱਚ ਆਮ ਜਨਤਾ ਨੂੰ ਵਿਨਾਸ਼ਕਾਰੀ ਖ਼ਤਰਿਆਂ ਤੋਂ ਬਚਾਇਆ ਜਾ ਸਕੇ।