ਕਾਨਫਰੰਸ ਵਿੱਚ 100 ਦੇ ਲੱਗਭੱਗ ਡੈਲੀਗੇਟ ਸਮੂਲੀਅਤ ਕਰਨਗੇ
ਮਾਨਸਾ, ਗੁਰਦਾਸਪੁਰ, 5 ਜਨਵਰੀ (ਸਰਬਜੀਤ ਸਿੰਘ)— ਪੈਨਸਨਰ ਐਸੋਸੀਏਸ਼ਨ (ਏਟਕ) ਜਿਲ੍ਹਾ ਮਾਨਸਾ ਦੀ ਜੱਥੇਬੰਦਕ ਕਾਨਫਰੰਸ ਸਥਾਨਿਕ ਤੇਜਾ ਸਿੰਘ ਸੁਤੰਤਰ ਭਵਨ ਵਿੱਖੇ ਆਉਣ ਵਾਲੀ 10 ਜਨਵਰੀ ਦਿਨ ਬੁੱਧਵਾਰ ਨੂੰ ਸਵੇਰੇ 11 ਵਜੇ ਆਯੋਜਿਤ ਕੀਤੀ ਜਾਵੇਗੀ , ਕਾਨਫਰੰਸ ਵਿੱਚ ਜਿਲ੍ਹੇ ਭਰ ਵਿੱਚੋ ਲਗਭਗ 100 ਡੈਲੀਗੇਟ ਸਮੂਲੀਅਤ ਕਰਨਗੇ ਤੇ ਕਾਨਫਰੰਸ ਨੂੰ ਸੀਪੀਆਈ ਦੇ ਕੌਮੀ ਕੌਸਲ ਮੈਬਰ ਤੇ ਸਾਬਕਾ ਵਿਧਾਇਕ ਕਾਮਰੇਡ ਹਰਦੇਵ ਸਿੰਘ ਅਰਸੀ , ਏਟਕ ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਤੇ ਪੰਜਾਬ ਖੇਤ ਮਜਦੂਰ ਸਭਾ ਦੇ ਸੂਬਾਈ ਆਗੂ ਸਾਥੀ ਕ੍ਰਿਸਨ ਚੋਹਾਨ ਸੰਬੋਧਨ ਕਰਨਗੇ । ਇਹ ਜਾਣਕਾਰੀ ਪ੍ਰੈਸ ਬਿਆਨ ਰਾਹੀ ਦਿੰਦਿਆ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ( ਏਟਕ ) ਦੇ ਜ਼ਿਲ੍ਹਾ ਕੈਸੀਅਰ ਤੇ ਸੂਬਾਈ ਮੁਲਾਜਮ ਆਗੂ ਸਾਥੀ ਕਰਨੈਲ ਸਿੰਘ ਭੀਖੀ ਨੇ ਕਿਹਾ ਕਿ ਕਾਨਫਰੰਸ ਵਿੱਚ ਪੈਨਸਨਰ ਭਾਈਚਾਰੇ ਨੂੰ ਦਰਪੇਸ ਸਮੱਸਿਆ ਸਬੰਧੀ ਵਿਚਾਰ ਚਰਚਾ ਕੀਤੀ ਜਾਵੇਗੀ , ਨਵੀ ਟੀਮ ਦੀ ਚੌਣ ਕੀਤੀ ਜਾਵੇਗੀ ਤੇ ਆਉਣ ਵਾਲੇ ਸਮੇ ਲਈ ਸੰਘਰਸ ਦੀ ਰੂਪ-ਰੇਖਾ ਉਲੀਕੀ ਜਾਵੇਗੀ ।
ਸਾਥੀ ਭੀਖੀ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਦਾ ਮੀਡੀਆ ਵਿੱਚ ਖੂਬ ਪ੍ਰਾਪੇਗੰਡਾ ਕੀਤਾ , ਪਰੰਤੂ ਹਕੀਕਤ ਵਿੱਚ ਕੁਝ ਵੀ ਨਹੀ ਕੀਤਾ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਫੋਰੀ ਤੋਰ ਤੇ ਪੁਰਾਣੀ ਪੈਨਸਨ ਸਕੀਮ ਬਹਾਲ ਕਰਨ ਤੇ ਬਾਕੀ ਹੱਕੀ ਮੰਗਾ ਦਾ ਹੱਲ ਕਰੇ । ਕਰਨੈਲ ਭੀਖੀ ਨੇ ਸਾਰੇ ਸਾਥੀਆ ਨੂੰ ਪੁਰਜੋਰ ਅਪੀਲ ਕੀਤੀ ਕਿ ਉਹ 10 ਜਨਵਰੀ ਨੂੰ ਸਮੇ ਸਿਰ ਕਾਨਫਰੰਸ ਵਿੱਚ ਪੁੱਜ ਕੇ ਕਾਨਫਰੰਸ ਨੂੰ ਸਫਲ ਬਣਾਉਣ ਤੇ ਆਉਣ ਵਾਲੇ ਸਮੇ ਵਿੱਚ ਮੋਦੀ ਤੇ ਮਾਨ ਸਰਕਾਰ ਖਿਲਾਫ ਸੰਘਰਸ ਕਰਨ ਵਿੱਚ ਜੁਟ ਜਾਣ ਤਾ ਕਿ ਮੰਗਾ ਦਾ ਸਾਰਥਿਕ ਹੱਲ ਕੱਢਿਆ ਜਾ ਸਕੇ ।


