ਲਲਕਾਰ ਰੈਲੀ ਮਾਨ ਸਰਕਾਰ ਨੂੰ ਚੌਣਾ ਤੋ ਪਹਿਲਾ ਦਿੱਤੀਆ ਗਰੰਟੀਆ ਯਾਦ ਕਰਵਾਏਗੀ- ਐਡਵੋਕੇਟ ਉੱਡਤ

ਬਠਿੰਡਾ-ਮਾਨਸਾ

ਜਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੂਲੋਵਾਲ, ਗੇਹਲੇ ਤੇ ਕੋਟਧਰਮੂ ਵਿੱਖੇ ਕੀਤੀਆ ਜਨਤਕ ਮੀਟਿੰਗਾ

ਮਾਨਸਾ, ਗੁਰਦਾਸਪੁਰ, 15 ਫਰਵਰੀ (ਸਰਬਜੀਤ ਸਿੰਘ)- ਮਾਨਸਾ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋ ਪਹਿਲਾ ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾ ਖਾਸਕਰ ਕਿਰਤੀਆਂ ਨੂੰ ਅਨੇਕਾ ਲੋਕਪੱਖੀ ਗਰੰਟੀਆ ਦਿੱਤੀਆਂ ਸਨ , ਜਿਨ੍ਹਾ ਤੋ ਪ੍ਰਭਾਵਿਤ ਹੋ ਕੇ ਪੰਜਾਬ ਨੇ ਲੋਕਾ ਨੇ ਆਮ ਆਦਮੀ ਪਾਰਟੀ ਇਤਿਹਾਸਕ ਫਤਵਾ ਦੇ ਕੇ ਪੰਜਾਬ ਦੀ ਸੱਤਾ ਤੇ ਬੀਰਾਜਮਾਨ ਕੀਤਾ , ਪਰੰਤੂ ਸੱਤਾ ਦਾ ਆਨੰਦ ਮਾਣ ਰਹੀ ਮਾਨ ਸਰਕਾਰ ਨੇ ਆਪਣੀਆ ਦਿੱਤੀਆ ਗਰੰਟੀਆ ਨੂੰ ਵਿਸਾਰ ਦਿੱਤਾ , ਇਨ੍ਹਾ ਵਿਚਾਰਾ ਦਾ ਪ੍ਰਗਟਾਵਾ ਜਨ ਸੰਪਰਕ ਮੁਹਿੰਮ ਤਹਿਤ ਵੱਖ-ਵੱਖ ਪਿੰਡਾਂ ਦੂਲੋਵਾਲ , ਗੇਹਲੇ ਤੇ ਕੋਟਧਰਮੂ ਵਿੱਖੇ ਜਨਤਕ ਮੀਟਿੰਗਾ ਨੂੰ ਸੰਬੋਧਨ ਕਰਦਿਆ ਸੀਪੀਆਈ ਤੇ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕਿਹਾ ਕਿ ਮਜਦੂਰਾ ਵੱਲੋ 20 ਫਰਬਰੀ ਨੂੰ ਮਾਨਸਾ ਕਚਹਿਰੀਆ ਵਿੱਖੇ ਕੀਤੀ ਜਾਣ ਵਾਲੀ ਲਲਕਾਰ ਰੈਲੀ ਲਾਮਿਸਾਲ ਹੋਵੇਗੀ ਤੇ ਮਾਨ ਸਰਕਾਰ ਨੂੰ ਸੱਤਾ ਵਿੱਚ ਆਉਣ ਤੋ ਪਹਿਲਾ ਦਿੱਤੀਆ ਗਰੰਟੀਆ ਚੇਤੇ ਕਰਵਾਏਗੀ ।
ਐਡਵੋਕੇਟ ਉੱਡਤ ਨੇ ਕਿਹਾ ਕਿ ਮਾਨ ਸਰਕਾਰ ਮੋਦੀ ਹਕੂਮਤ ਦੇ ਰਸਤੇ ਤੇ ਚੱਲਦਿਆਂ ਮਨਰੇਗਾ ਸਕੀਮ ਨੂੰ ਖਤਮ ਕਰਨ ਤੇ ਤੁਲੀ ਹੋਈ ਹੈ , ਮਨਰੇਗਾ ਸਕੀਮ ਤਹਿਤ ਮਜਦੂਰਾ ਨੂੰ ਕੰਮ ਦੇਣਾ ਸਰਕਾਰ ਨੇ ਸਾਜਿਸੀ ਢੰਗ ਨਾਲ ਬੰਦ ਕਰ ਦਿੱਤਾ ਤੇ ਮਜਦੂਰਾ ਨੂੰ ਮਹਿੰਗਾਈ ਦੇ ਦੌਰ ਜੀਵਨ ਬਸਰ ਕਰਨਾ ਦੁੱਭਰ ਹੋ ਚੁੱਕਾ ਹੈ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਬਲਵਿੰਦਰ ਸਿੰਘ ਕੋਟਧਰਮੂ, ਗੁਰਜੰਟ ਸਿੰਘ ਕੋਟਧਰਮੂ, ਕਾਲਾ ਖਾਂ ਭੰਮੇ , ਦੇਸਰਾਜ ਸਿੰਘ ਕੋਟਧਰਮੂ , ਬੱਗਾ ਸਿੰਘ ਕੋਟਧਰਮੂ , ਗੁਰਮੀਤ ਸਿੰਘ ਕੋਟਧਰਮੂ , ਤੇਜਾ ਸਿੰਘ ਦੂਲੋਵਾਲ , ਬਲਦੇਵ ਸਿੰਘ ਦੂਲੋਵਾਲ, ਕਰਨੈਲ ਸਿੰਘ ਦੂਲੋਵਾਲ , ਰੂਪ ਸਿੰਘ ਦੂਲੋਵਾਲ, ਹਰਬੰਸ ਸਿੰਘ ਦੂਲੋਵਾਲ , ਗੁਰਮੇਲ ਸਿੰਘ ਗੇਹਲੇ , ਛਿੰਦਰ ਕੌਰ ਗੇਹਲੇ , ਮਨਜੀਤ ਕੌਰ ਦੂਲੋਵਾਲ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।

Leave a Reply

Your email address will not be published. Required fields are marked *