ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਦਰਮਿਆਨ ਸਮਝੌਤਾ ਹੋਣ ਤੋਂ ਬਾਅਦ ਨੌਜਵਾਨ ਦਾ ਕੀਤਾ‌ ਅੰਤਿਮ ਸੰਸਕਾਰ

ਬਠਿੰਡਾ-ਮਾਨਸਾ

ਮਾਨਸਾ, ਗੁਰਦਾਸਪੁਰ, 22 ਦਸੰਬਰ ( ਸਰਬਜੀਤ ਸਿੰਘ)- ਮਾਨਸਾ ਵਿਖੇ ਜੋ 23 ਸਾਲਾਂ ਨੌਜਵਾਨ ਗੁਰਮੀਤ ਸਿੰਘ ਪਿੰਡ ਜਵਾਹਰਕੇ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋਣ ਕਾਰਨ ਧਰਨਾ ਚੱਲ ਰਿਹਾ ਸੀ ਐਕਸ਼ਨ ਕਮੇਟੀ ਅਤੇ ਪ੍ਰਸ਼ਾਸਨ ਦਰਮਿਆਨ ਸਮਝੌਤਾ ਹੋਣ ਤੋਂ ਬਾਅਦ ਸੰਸਕਾਰ ਕਰ ਦਿੱਤਾ ਗਿਆ ਸਮਝੌਤੇ ਵਿੱਚ ਡਿਊਟੀ ਮਜਿਸਟਰੇਟ ਨੇ ਲੋਕਾਂ ਵਿੱਚ ਆ ਕੇ ਵਿਸ਼ਵਾਸ ਦਵਾਇਆ ਕਿ ਪਰਿਵਾਰ ਦੇ ਇੱਕ ਜੀਅ ਨੂੰ ਨੌਕਰੀ ਦਵਾਈ ਜਾਵੇਗੀ ਅਤੇ ਆਰਥਿਕ ਸਹਾਇਤਾ ਦਾ ਵੀ ਐਲਾਨ ਕੀਤਾ ਗਿਆ। ਇਸ ਤੋਂ ਬਿਨਾਂ ਡੀ ਐਸ ਪੀ ਬੂਟਾ ਸਿੰਘ ਗਿੱਲ ਅਤੇ ਪ੍ਰਿਤਪਾਲ ਸਿੰਘ ਨੇ ਜੋ ਲਾਠੀਚਾਰਜ ਕੀਤਾ ਗਿਆ ਸੀ ਉਸ ਸਬੰਧੀ ਅਫਸੋਸ ਜਾਹਰ ਕੀਤਾ ਇਸ ਤੋਂ ਬਿਨਾਂ ਜਵਾਹਰਕਿਆਂ ਦੇ ਜਿੰਨੇ ਵੀ ਨਸ਼ਾ ਤਸਕਰ ਹਨ ਉਹਨਾਂ ਨੂੰ ਇਸ ਕੇਸ ਦੀ ਐਫਆਈਆਰ ਨੰਬਰ 156 ਮਿਤੀ 19 /12 /24 ਵਿੱਚ ਬੀ ਐਨ ਐਸ ਦੀ ਧਾਰਾ 105 ਤਹਿਤ ਨਾਮਜਦ ਕਰ ਦਿੱਤਾ ਗਿਆ ਹੈ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਐਕਸ਼ਨ ਕਮੇਟੀ ਦੇ ਕਨਵੀਨਰ ਅਤੇ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਾਜਵਿੰਦਰ ਸਿੰਘ ਰਾਣਾ ਅਤੇ ਨਿਰਮਲ ਸਿੰਘ ਝੰਡੂਕੇ ਨੇ ਆਖਿਆ ਕਿ ਨਸ਼ਿਆਂ ਸੰਬੰਧੀ ਸੰਘਰਸ਼ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਤਿੱਖਾ ਕੀਤਾ ਜਾਵੇਗਾ। ਇਸ ਤੋਂ ਬਿਨਾਂ ਐਂਟੀ ਡਰੱਗ ਟਾਸਕ ਫੋਰਸ ਦੇ ਆਗੂ ਪਰਮਿੰਦਰ ਸਿੰਘ ਝੋਟਾ ਅਤੇ ਨੌਜਵਾਨ ਇਨਕਲਾਬੀ ਸਭਾ ਪੰਜਾਬ ਦੇ ਆਗੂ ਗਗਨਦੀਪ ਸਿਰਸੀਵਾਲਾ ਨੇ ਦੱਸਿਆ ਕਿ ਪੰਜਾਬ ਵਿੱਚ ਹਰ ਰੋਜ਼ ਨਸ਼ਿਆਂ ਦੀ ਓਵਰਡੋਜ਼ ਨਾਲ ਨੌਜਵਾਨਾਂ ਦੀਆਂ ਮੌਤਾਂ ਹੋ ਰਹੀਆਂ ਹਨ ।ਇਹ ਨਸ਼ਾ ਮਾੜੇ ਸਿਆਸਤਦਾਨਾਂ ਪੁਲਿਸ ਅਫਸਰਾਂ ਅਤੇ ਨਸ਼ਾ ਤਸਕਰਾਂ ਦੀ ਮਿਲੀ ਭੁਗਤ ਨਾਲ ਵਿਕ ਰਿਹਾ ਹੈ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਆਉਣ ਤੋਂ ਬਾਅਦ ਰਿਓੜੀਆਂ ਦੀ ਤਰ੍ਹਾਂ ਨਸ਼ਾ ਘਰ ਘਰ ਪਹੁੰਚਿਆਂ ਜਾ ਰਿਹਾ ਹੈ ਜਿਸਨੂੰ ਖਤਮ ਕਰਨ ਲਈ ਤੇ ਪੰਜਾਬ ਦੀ ਨੌਜਵਾਨੀ ਨੂੰ ਬਚਾਉਣ ਲਈ ਸੰਘਰਸ਼ ਲੜਿਆ ਜਾਵੇਗਾ। ਅੱਜ ਦੇ ਧਰਨੇ ਨੂੰ ਸੀਪੀਆਈ ਐਮ ਐਲ ਲਿਬਰੇਸ਼ਨ ਦੇ ਆਗੂ ਸੁਰਿੰਦਰ ਪਾਲ ਸ਼ਰਮਾ ਮਜ਼ਦੂਰ ਮੁਕਤੀ ਮੋਰਚਾ ਦੇ ਬਲਵਿੰਦਰ ਘਰਾਗਣਾਂ ਪ੍ਰਗਤੀਸ਼ੀਲ ਇਸਤਰੀ ਸਭਾ ਦੀ ਕੌਮੀ ਆਗੂ ਕਾਮਰੇਡ ਜਸਬੀਰ ਕੌਰ ਨੱਤ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਅਭੀ ਮੌੜ ਗੁਰਮੀਤ ਧਾਲੀਵਾਲ ਪੰਜਾਬ ਕਿਸਾਨ ਯੂਨੀਅਨ ਦੇ ਮੱਖਣ ਮਾਨ ਭਾਰਤ ਮੁਕਤੀ ਮੋਰਚਾ ਦੇ ਜਸਵੰਤ ਸਿੰਘ ਦਲਵਿੰਦਰ ਸਿੰਘ ਭੀਮ ਸਿੰਘ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਰਜਿੰਦਰ ਸਿੰਘ ਜਵਾਹਰਕੇ ਸਾਬਕਾ ਸਰਪੰਚ ਐਂਟੀ ਡਰੱਗ ਟਾਸਕ ਫੋਰਸ ਦੇ ਬਲਜਿੰਦਰ ਭੱਖੜਾ ਸੁੱਖੀ ਮਾਨ , ਰਾਜਦੀਪ ਗੇਹਲੇ ਆਦਿ ਨੇ ਸੰਬੋਧਨ ਕੀਤਾ।

Leave a Reply

Your email address will not be published. Required fields are marked *