ਗੁਰਦਾਸਪੁਰ, 13 ਦਸੰਬਰ (ਸਰਬਜੀਤ ਸਿੰਘ)– ਸਿੱਧੂ ਵੱਲੋਂ ਦੇਸ਼ ਦੀ ਵੱਡੀ ਪਾਰਟੀ ਕਾਂਗਰਸ ਤੇ ਸੀ ਐਮ ਕੁਰਸੀ ਦੀ ਬੋਲੀ ਲਈ 500 ਕਰੋੜ ਦਾ ਅਟੈਚੀ ਭੇਂਟ ਕਰਨ ਵਾਲੇ ਆਪਣੇ ਦਿੱਤੇ ਵਿਵਾਦਿਤ ਬਿਆਨ ਨੂੰ ਬਾਹਦ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੋਂ ਸੁਰੱਖਿਆ ਮੰਗਣ ਮੰਗੀ ਹੈ ਅਤੇ ਨਾਲ ਹੀ ਇਹ ਕਿਹੇ ਦਿੱਤਾ ਹੈ ਕਿ ਕਿਸੇ ਅਣਸੁਖਾਵੀਂ ਘਟਨਾਵਾਂ ਲਈ ਉਹ ਖੁੱਦ ਜੁਮੇਵਾਰ ਹੋਣਗੇ, ਮੁੱਖ ਮੰਤਰੀ ਸਹਿਬ ਜਨਤਾ ‘ਚ ਕਹੇਂ ਰਹੇ ਹਨ ਕਿ ਪਹਿਲਾਂ ਬੋਲਣ ਲੱਗੇ ਕੁੱਝ ਸੋਚਦੇ ਨਹੀਂ? ਤੇ ਹੁਣ ਸੁਰੱਖਿਆ ਭਾਲਦੇ ਹਨ,ਪਰ ਉਹਨਾਂ ਵੱਲੋਂ ਇਹ ਕਹਿਣਾ ਬਿਲਕੁਲ ਗਲਤ ਕਿ ਹੁਣ ਮੇਰੇ ਕੋਲੋਂ ਸੁਰੱਖਿਆ ਲੱਭਦੇ ਫਿਰਦੇ ਹਨ ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੈਡਮ ਸਿੱਧੂ ਵੱਲੋਂ ਸੁਰੱਖਿਆ ਮੰਗਣ ਦੀ ਪੂਰਨ ਹਮਾਇਤ ਕਰਦੀ ਹੋਈ ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਤੋਂ ਮੰਗ ਕਰਦੀ ਹੈ ਮੈਡਮ ਸਿੱਧੂ ਦੀ ਮੰਗ ਤੇ ਉਹਨਾਂ ਨੂੰ ਸੁਰੱਖਿਆ ਮੁਹੱਇਆ ਕਰਵਾਈ ਜਾਵੇ ਕਿਉਂਕਿ ਰਾਜ ਸਾਰੇ ਨਾਗਰਿਕਾਂ ਦੇ ਜਾਨ ਮਾਲ ਦੀ ਰਾਖੀ ਕਰਨੀ ਮੁੱਖ ਮੰਤਰੀ ਜੁਮੇਵਾਰੀ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੈਡਮ ਸਿੱਧੂ ਵੱਲੋਂ ਸੁਰੱਖਿਆ ਮੰਗਣ ਦੀ ਪੂਰਨ ਹਮਾਇਤ ਅਤੇ ਮੁੱਖ ਮੰਤਰੀ ਨੂੰ ਮੁੱਖ ਮੈਡਮ ਸਿੱਧੂ ਨੂੰ ਸੁਰੱਖਿਆ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀਂ ਕੀਤਾ, ਉਹਨਾਂ ਭਾਈ ਖਾਲਸਾ ਨੇ ਕਿਹਾ ਅਸੀਂ ਅਤੇ ਪੰਜਾਬ ਦੇ ਲੋਕ ਭਲੀਭਾਂਤ ਜਾਣੂ ਹਨ ਕਿ ਅੱਜ ਦੇਸ ਦੀ ਸਿਆਸਤ ਸਿਆਸਤਦਾਨਾਂ ਨੇ ਇਹਨਾਂ ਗੰਦੀ ਕਰ ਦਿੱਤੀ ਹੈ ਕਿ ਕੋਈ ਲਿਆਕਤਮੰਦ ਸਿਆਣਾਂ ਤੇ ਸੂਝਵਾਨ ਗਰੀਬ ਬੰਦਾ ਸਿਆਸਤ ਦੀਆਂ ਪੌੜੀਆਂ ਨਹੀਂ ਚਲ ਸਕਦਾ, ਭਾਈ ਖਾਲਸਾ ਨੇ ਕਿਹਾ ਮੈਡਮ ਸਿੱਧੂ ਦੀ ਹਮਾਇਤ ਅਤੇ ਸੱਚ ਦੀ ਆਵਾਜ਼ ਹੁਣੇ ਜਿਹੇ ਤਰਨਤਾਰਨ ਦੀ ਟਿਕਟ ਲਈ 5 ਕਰੌੜ ਮੰਗਣ ਦੀ ਗੰਡੀਵਿੰਡ ਦੇ ਰਾਣਾ ਦੱਸ ਦਿੱਤੀ ਹੈ ਅਤੇ ਇਹ ਲੁਕੇ ਛੁਪੇ ਹਰ ਪਾਰਟੀ ਵਿਚ ਹੋ ਰਿਹਾ ਹੈ ਅਤੇ ਮੈਡਮ ਸਿੱਧੂ ਕਾਂਗਰਸ ਵਿਚਲੇ ਭੇਤ ਨੂੰ ਦੇਸ਼ ਦੇ ਲੋਕਾਂ ਸਾਹਮਣੇ ਲਿਆਂਦਾ ਹਨ ਅਤੇ ਇਸ ਨਾਲ ਕਾਂਗਰਸ ਨੂੰ ਡਾਉਨਫਾਲ ਦਾ ਸਹਾਮਣਾ ਕਰਨਾ ਪਿਆ ਅਤੇ ਪੰਜਾਬ ਦੇ ਸਿੱਧੂ ਵਿਰੋਧੀ ਕਾਂਗਰਸ ਲਾਣਾ ਨੇ ਵੱਡਾ ਮੁੱਦਾ ਬਣਾ ਲਿਆ, ਭਾਈ ਖਾਲਸਾ ਨੇ ਕਾਂਗਰਸ ਦੇ ਐਮ ਪੀ ਰੰਧਾਵਾ ਤੇ ਕਾਂਗਰਸ ਪਾਰਟੀ ਦੀਆਂ ਟਿਕਟਾਂ ਪੈਸੇ ਲੈ ਕੇ ਵੇਚਣ ਤੇ ਗੈਂਗਸਟਰਾ ਨਾਲ ਸਬੰਧ ਹੋਣ ਦੇ ਵੀ ਇਲਜ਼ਾਮ ਲਾਏ ਹਨ ਜਿਸ ਕਰਕੇ ਉਹਨਾਂ ਵੱਲੋਂ ਮੁੱਖ ਮੰਤਰੀ ਤੋਂ ਸੁਰੱਖਿਆ ਮੰਗਣੀ ਬਣਦੀ ਹੈ, ਭਾਈ ਖਾਲਸਾ ਨੇ ਕਿਹਾ ਸਾਡੀ ਜਥੇਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਮੈਡਮ ਸਿੱਧੂ ਵੱਲੋਂ ਸਿਆਸਤ’ਚ ਪੈਸੇ ਦੇ ਬੋਲੀਂ ਵਾਲੇ ਬਿਆਨ ਤੇ ਮੁੱਖ ਮੰਤਰੀ ਤੋਂ ਸੁਰੱਖਿਆ ਮੰਗਣ ਦੀ ਪੂਰਨ ਹਮਾਇਤ ਅਤੇ ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਸਰਕਾਰ ਤੇ ਡੀ ਜੀ ਪੀ ਪੰਜਾਬ ਪੁਲਿਸ ਤੋਂ ਮੰਗ ਕਰਦੀ ਹੈ ਕਿ ਮੈਡਮ ਸਿੱਧੂ ਦੀ ਮੰਗ ਅਨੁਸਾਰ ਉਹਨਾਂ ਨੂੰ ਸੁਰੱਖਿਅ ਦੇਣ ਦੀ ਲੋੜ ਤੇ ਜ਼ੋਰ ਦਿੱਤਾ ਜਾਵੇ ।


