ਆਰਮੀ ਭਰਤੀ ਵਿੱਚ ਮੈਡੀਕਲ ਫਿੱਟ ਹੋਏ ਯੁਵਕਾਂ ਦੇ ਪੇਪਰ ਦੀ ਮੁਫ਼ਤ ਤਿਆਰੀ ਲਈ ਡੇਰਾ ਬਾਬਾ ਨਾਨਕ ਵਿਖੇ ਕੈਂਪ ਸ਼ੁਰੂ

ਗੁਰਦਾਸਪੁਰ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ) – ਜਿਨ੍ਹਾਂ ਨੌਜਵਾਨਾਂ ਨੇ ਤਿੱਬੜੀ ਛਾਉਣੀ ਵਿਖੇ ਆਰਮੀ ਦੀ ਭਰਤੀ ਵਿੱਚ ਭਾਗ ਲਿਆ ਹੈ ਅਤੇ ਜੋ ਮੈਡੀਕਲ ਫਿੱਟ ਜੋ ਚੁੱਕੇ ਹਨ ਉਨ੍ਹਾਂ ਯੁਵਕਾਂ ਦੀਆਂ ਮੁਫ਼ਤ ਕੋਚਿੰਗ ਕਲਾਸਾਂ ਪੰਜਾਬ ਸਰਕਾਰ ਦੇ ਅਦਾਰੇ ਸੀ-ਪਾਈਟ ਕੈਂਪ ਡੇਰਾ ਬਾਬਾ ਨਾਨਕ ਵਿਖੇ ਸ਼ੁਰੂ ਹੋ ਗਈਆਂ ਹਨ। ਇਹ ਕੋਚਿੰਗ ਕਲਾਸਾਂ ਜ਼ਿਲ੍ਹਾ ਗੁਰਦਾਸਪੁਰ ਅਤੇ ਪਠਾਨਕੋਟ ਦੇ ਯੁਵਕਾਂ ਵਾਸਤੇ ਹਨ। ਕੈਂਪ ਵਿੱਚ ਕੋਚਿੰਗ ਦੌਰਾਨ ਰਿਹਾਇਸ਼, ਖਾਣਾ ਪੰਜਾਬ ਸਰਕਾਰ ਵੱਲੋਂ ਮੁਫ਼ਤ ਦਿੱਤਾ ਜਾਵੇਗਾ। ਜੋ ਯੁਵਕ ਪੰਜਾਬ ਸਰਕਾਰ ਦੀ ਇਸ ਸਹੂਲਤ ਦਾ ਫਾਇਦਾ ਲੈਣਾ ਚਾਹੁੰਦੇ ਹਨ ਉਹ ਆਪਣੇ ਨਾਲ ਮੌਸਮ ਅਨੁਸਾਰ ਬਿਸਤਰਾ, ਬਰਤਨ, ਰਿਹਾਇਸ਼ੀ ਸਬੂਤ (ਆਰ.ਸੀ.) ਦੀ ਫੋਟੋ ਸਟੇਟ ਕਾਪੀ, ਤਿੰਨ ਫੋਟੋਗ੍ਰਾਫਰ ਅਤੇ ਸਾਰੇ ਸਰਟੀਫਿਕੇਟਸ ਦੀਆਂ ਫੋਟੋ ਸਟੇਟ ਨਾਲ ਲੈ ਕੇ ਆਉਣ। ਵਧੇਰੇ ਜਾਣਕਾਰੀ ਲਈ 95307-52969 ਅਤੇ 97818-91928 ’ਤੇ ਸੰਪਰਕ ਕਰ ਸਕਦੇ ਹਨ

Leave a Reply

Your email address will not be published. Required fields are marked *