ਵੱਖ-ਵੱਖ ਟੀਮਾਂ ਨੇ ਬਾਸਕਿਟਬਾਲ ਦੇ ਮੁਕਾਬਲਿਆਂ ਵਿੱਚ ਜਿੱਤਾਂ ਦਰਜ ਕੀਤੀਆਂ

ਗੁਰਦਾਸਪੁਰ

ਗੁਰਦਾਸਪੁਰ, 22 ਸਤੰਬਰ (ਸਰਬਜੀਤ ਸਿੰਘ) – ਖੇਡਾਂ ਵਤਨ ਪੰਜਾਬ ਦੀਆਂ ਤਹਿਤ ਹੋ ਰਹੀਆਂ ਜ਼ਿਲ੍ਹਾ ਪੱਧਰੀ ਖੇਡਾਂ ਵਿੱਚ ਬਾਸਕਿਟਬਾਲ ਦੇ ਫਸਵੇਂ ਮੈਚ ਦੇਖਣ ਨੂੰ ਮਿਲੇ ਹਨ। ਐੱਸ.ਐੱਸ.ਐੱਮ ਕਾਲਜ ਦੀਨਾਨਗਰ ਦੇ ਬਾਸਕਿਟਬਾਲ ਮੈਦਾਨ ਵਿਖੇ ਹੋਏ ਦਿਲਚਸਪ ਮੁਕਾਬਲਿਆਂ ਵਿੱਚ ਖਿਡਾਰੀਆਂ ਨੇ ਵਧੀਆ ਖੇਡ ਦਾ ਮੁਜ਼ਾਹਰਾ ਕੀਤਾ ਹੈ। ਬਾਸਕਿਟਬਾਲ ਦੇ ਵੱਖ-ਵੱਖ ਉਮਰ ਵਰਗ ਦੇ ਹੋਏ ਮੁਕਾਬਲਿਆਂ ਦਾ ਫਾਈਨਲ ਨਤੀਜਾ ਹੇਠ ਲਿਖੇ ਅਨੁਸਾਰ ਰਿਹਾ ਹੈ।

ਬਾਸਕਿਟਬਾਲ ਅੰਡਰ-14 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਜੈਤੋ ਸਰਜਾ, ਦੂਜਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਅਤੇ ਤੀਜਾ ਸਥਾਨ ਸਰਕਾਰੀ ਮਿਡਲ ਸਕੂਲ ਡੀਡਾ ਸੈਣੀਆਂ ਨੇ ਹਾਸਲ ਕੀਤਾ। ਅੰਡਰ-14 ਲੜਕਿਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਸੰਤ ਫਰਾਂਸਿਸ ਸਕੂਲ ਬਟਾਲਾ, ਦੂਜਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਅਤੁ ਤੀਸਰਾ ਸਥਾਨ ਆਰ.ਡੀ. ਖੋਸਲਾ ਸਕੂਲ ਬਟਾਲਾ ਦੀ ਟੀਮ ਨੇ ਹਾਸਲ ਕੀਤਾ।

ਬਾਸਕਿਟਬਾਲ ਦੇ ਅੰਡਰ-17 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੀਆਂ) ਗੁਰਦਾਸਪੁਰ ਦੀ ਟੀਮ ਰਹੀ। ਦੂਸਰੇ ਨੰਬਰ ’ਤੇ ਆਰਮੀ ਪਬਲਿਕ ਸਕੂਲ ਤਿੱਬੜੀ ਕੈਂਟ, ਗੁਰਦਾਸਪੁਰ ਅਤੇ ਤੀਸਰੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੰਗੜ ਨੰਗਲ ਦੀ ਟੀਮ ਰਹੀ। ਅੰਡਰ-17 ਲੜਕਿਆਂ ਦੀ ਟੀਮ ਵਿੱਚ ਪਹਿਲਾ ਸਥਾਨ ਸੰਤ ਫਰਾਂਸਿਸ ਸਕੂਲ ਬਟਾਲਾ ਨੇ ਹਾਸਲ ਕੀਤਾ ਜਦਕਿ ਦੂਜੇ ਨੰਬਰ ’ਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ (ਲੜਕੇ) ਗੁਰਦਾਸਪੁਰ ਅਤੇ ਤੀਜੇ ਨੰਬਰ ’ਤੇ ਗੋਪੀ ਸਪੋਟਰਸ ਅਕੈਡਮੀ ਦੀਨਾਨਗਰ ਰਹੀ।

ਅੰਡਰ-21 ਲੜਕੀਆਂ ਦੇ ਮੁਕਾਬਲੇ ਵਿੱਚ ਪਹਿਲਾ ਸਥਾਨ ਗੋਪੀ ਸਪੋਟਰਸ ਅਕੈਡਮੀ ਦੀਨਾਨਗਰ, ਦੂਜਾ ਸਥਾਨ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਰੰਗੜ ਨੰਗਲ ਅਤੇ ਤੀਸਰਾ ਸਥਾਨ ਸਰਕਾਰੀ ਕੰਨਿਆ ਸੀਨੀਅਰ ਸਕੈਂਡਰੀ ਸਕੂਲ ਬਟਾਲਾ ਨੇ ਹਾਸਲ ਕੀਤਾ। ਅੰਡਰ-21 ਲੜਕਿਆਂ ਦੇ ਮੁਕਾਬਲੇ ਵਿੱਚ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ ਨੇ ਪਹਿਲਾ, ਬਾਸਕਿਟਬਾਲ ਕਲੱਬ ਬਟਾਲਾ ਨੇ ਦੂਜਾ ਅਤੇ ਸਰਕਾਰੀ ਸੀਨੀਅਰ ਸਕੈਂਡਰੀ ਸਕੂਲ ਲੜਕੇ ਗੁਰਦਾਸਪੁਰ ਨੇ ਤੀਜਾ ਸਥਾਨ ਹਾਸਲ ਕੀਤਾ।

21 ਤੋਂ 40 ਸਾਲ ਲੜਕੀਆਂ ਦੇ ਵਰਗ ਵਿੱਚ ਬਾਸਕਿਟਬਾਲ ਵਿੱਚ ਪਹਿਲਾ ਸਥਾਨ ਆਰ.ਆਰ. ਬਾਵਾ ਡੀ.ਏ.ਵੀ ਕਾਲਜ ਬਟਾਲਾ ਨੇ ਹਾਸਲ ਕੀਤਾ। ਲੜਕਿਆਂ ਦੇ ਇਸੇ ਉਮਰ ਵਰਗ ਮੁਕਾਬਲੇ ਵਿੱਚ ਪਹਿਲਾ ਸਥਾਨ ਗੋਪੀ ਸਪੋਰਟਸ ਅਕੈਡਮੀ ਦੀਨਾਨਗਰ, ਦੂਜਾ ਸਥਾਨ ਗੁਰਦਿਆਲ ਸਿੰਘ ਸਪੋਰਟਸ ਕਲੱਬ ਗੁਰਦਾਸਪੁਰ ਅਤੇ ਤੀਜਾ ਸਥਾਨ ਬਟਾਲਾ ਕਲੱਬ ਬਟਾ

Leave a Reply

Your email address will not be published. Required fields are marked *