ਪੰਜਾਬ ਦੀ ਹੋਣੀ ਦੀ ਭਵਿੱਖਬਾਣੀ 2018 ਦੀ ਲਿਖਤ

ਗੁਰਦਾਸਪੁਰ

ਰਾਮਗੜੀਆ ਦਰਪਣ ਤੋਂ ਵਿਸ਼ੇਸ਼

ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)– ਅੱਜ ਪੰਜਾਬ ਦੇ ਹਰ ਪਿੰਡ ਦੀ ਸੈਂਕੜੇ ਏਕੜ ਜ਼ਮੀਨ ਵਿਕਾਊ ਹੈ ਇਸ ਦੇ ਕੀ ਕਾਰਨ ਹਨ ਜਾਨਣ ਦੀ ਕੋਸ਼ਿਸ਼ ਕਰੋ ਅੱਖਾਂ ਖੁੱਲ੍ਹੀਆਂ ਰਹਿ ਜਾਣਗੀਆਂ। ਵੱਡੇ ਕਾਰਪੋਰੇਟ ਘਰਾਣਿਆਂ ਨੂੰ ਪਤਾ ਹੈ ਭਵਿੱਖ ਵਿੱਚ ਭਾਰਤ ਤੇ ਅਰਬ ਦੇਸ਼ਾਂ ਨੂੰ ਪੀਣ ਵਾਲੇ ਪਾਣੀ ਖਾਣ ਪਦਾਰਥਾਂ ਦੀ ਵੱਡੀ ਘਾਟ ਨੂੰ ਪੂਰਾ ਕਰਨ ਲਈ ਉਪਜਾਊ ਧਰਤੀ ਦੀ ਲੋੜ ਪਵੇਗੀ।ਉਸ ਦੀ ਪੂਰਤੀ ਲਈ ਪੰਜਾਬ ਦੀ ਧਰਤੀ ੲੇਸ਼ੀਅਾ ਦੇ ਇਸ ਖਿੱਤੇ ਵਿੱਚ ਸਭ ਤੋਂ ਵਧੀਆ ਹੈ । ਜਿਸ ਤਰ੍ਹਾਂ ਕਿਸੇ ਸਮੇਂ ਆਰੀਆ ਲੋਕਾਂ ਨੇ ਆਪਣੇ ਬਲਬੂਤੇ ਤੇ ਆਕੇ ਦਰਾਵੜਾਂ ਨੂੰ ਇਥੋਂ ਕੱਢ ਕੇ ਕਬਜ਼ਾ ਜਮਾਇਆ ਸੀ। ਉਸ ਤਰ੍ਹਾਂ ਇਥੇ ਵਸਦੇ ਪੰਜਾਬੀਆਂ ਨੂੰ ਜੋ ਆਪਣੀ ਜ਼ਰ ਜੋਰੂ ਤੇ ਜ਼ਮੀਨ ਲੲੀ ਮਰ ਮਿੱਟਣ ਵਾਲੀ ਕੌਮ ਹੈ ਉਸ ਨੂੰ ਉਜਾੜਨਾ ਬਹੁਤ ਮੁਸ਼ਕਲ ਸੀ।
ਹਾਂ ਇਸ ਤੇ ਕਾਬਜ਼ ਹੋਣਾ ਸੰਭਵ ਹੈ ਤਾਂ ਇਹਨਾਂ ਦੀਆਂ ਕਮਜ਼ੋਰੀਆਂ ਦੇਖੋ ਤੇ ਉਸ ਤੇ ਕੰਮ ਕਰੋ ਇਹੋ ਹੋਇਆ ਤੇ ਹੋ ਰਿਹਾ???
ਖੇਤੀ ਦੀ ਜ਼ਮੀਨ ਦੇ ਮਾਲਕ ਜੱਟ ਸਿੱਖ ਤੇ ਵਪਾਰੀ ਹਿੰਦੂ ਨੂੰ ਧਰਮ ਦੇ ਨਾਂ ਤੇ ਲੜਾਉ , ਜ਼ਾਤ ਪਾਤ ਦੇ ਆਧਾਰ ਤੇ ਦਲਿਤ ਤੇ ਜੱਟ ਨੂੰ ਲੜਾਉ ਦਲਿਤ ਨੂੰ ਪੰਜਾਬ ਵਿੱਚ ਡੇਰੇ ਖੋਲ੍ਹ ਕੇ ਉਸ ਨਾਲ ਜੋੜੋ lਪੰਜਾਬ ਵਿੱਚ ਨਸ਼ਿਆਂ ਦਾ ਜਾਲ ਵਿਛਾ ਦਿਓ ਤੇ ਕਿ ਇਹ ਆਪਣੇ ਬੱਚਿਆਂ ਨੂੰ ਬਚਾਉਣ ਲਈ ਪੰਜਾਬ ਛੱਡਣ ਲਈ ਮਜਬੂਰ ਹੋ ਜਾਣ l
ਪੰਜਾਬੀਆਂ ਵਿੱਚ ਕਮਜ਼ੋਰੀ ਹੈ ਜਦੋਂ ਇਹਨਾਂ ਕੋਲ ਪੈਸਾ ਆ ਜਾਵੇ ਚਾਹੇ ਕਰਜ਼ਾ ਹੀ ਹੋਵੇ ਇਹ ਵੱਡੀਆਂ ਕੋਠੀਆਂ, ਕਾਰਾਂ, ਖਰਚੀਲੇ ਵਿਆਹਾਂ ਵਿੱਚ ਉਡਾ ਦਿੰਦੇ ਹਨ। ਉਸ ਲਈ ਪੰਜਾਬ ਵਿੱਚ 2000 ਈਸਵੀ ਦੇ ਨੇੜੇ ਤੇੜੇ ਪ੍ਰਾਈਵੇਟ ਬੈਂਕਾਂ ਦਾ ਜਾਲ ਵਿਛਾਇਆ ਗਿਆ ਉਸ ਵੇਲੇ ਕਿਸਾਨਾਂ ਨੂੰ ਸਰਕਾਰੀ ਬੈਂਕਾਂ ਜਿਹੜੀਆਂ ਕਿਸਾਨਾਂ ਨੂੰ 10000 ਏਕੜ ਦੇ ਹਿਸਾਬ ਨਾਲ ਹੀ ਕਰਜ਼ ਦਿੰਦੀਆਂ ਸੀ ਉਸਦੇ ਮੁਕਾਬਲੇ ਤਿੰਨ ਲੱਖ ਰੁਪਏ ਏਕੜ ਤੋਂ ਸ਼ੁਰੂ ਹੋ ਕੀਮਤ ਦੇ ਹਿਸਾਬ ਦੇਣ ਲੱਗੀਆਂ। ਪਰ 2004ਤੋਂ 2013,14 ਤੱਕਜ਼ਮੀਨ ਦੀ ਕੀਮਤ ਵਿੱਚ ਆਈ ਜ਼ਬਰਦਸਤ ਤੇਜ਼ੀ ਨੇ ਬੈਂਕਾਂ ਦੀਆਂ ਲਿਮਟਾਂ ਨੂੰ ਹੋਰ ਵੱਡਾ ਕਰ ਦਿੱਤਾ ਜੋ ਪੰਜਾਹ ਲੱਖ ਤੋਂ ਕਰੋੜ ਤੱਕ ਵੀ ਪਹੁੰਚ ਗੲੀਅਾਂ।
ਹੁਣ ਪੰਜਾਬ ਦੀ ਸਥਿਤੀ ਇਹ ਹੈ ਕੀਮਤਾਂ ਅੱਧ ਤੋਂ ਵੀ ਹੇਠਾਂ ਆ ਗੲੀਆਂ ਜਿੰਨੀ ਜ਼ਮੀਨ ਦੀ ਕੀਮਤ ਹੈ ਉਨ੍ਹਾਂ ਹੀ ਬੈਂਕ ਦਾ ਕਰਜ਼ਾ ਹੈ।ਉਧਰ ਪੰਜਾਬ ਦਾ ਹਰ ਬੱਚਾ ਜ਼ਮੀਨ ਜਾਂ ਘਰਵਾਰ ਵੇਚ ਕੇ ਬਾਹਰ ਭੱਜਣਾ ਚਾਹੁੰਦਾ ਅਤੇ ਵੇਚਕੇ ਆ ਵੀ ਰਿਹਾ। ਉਧਰ ਪੰਜਾਬ ਤੋਂ ਬਾਹਰ ਬੈਠਾ ਹਰ N.R.I ਜ਼ਮੀਨ ਨੂੰ ਵੇਚਣ ਲਈ ਉਤਾਵਲਾ ਚਾਹੇ ਉਸ ਨੂੰ ਵੇਚਣ ਦੀ ਜ਼ਰੂਰਤ ਵੀ ਨਾਂ ਹੋਵੇ l

ਹੁਣ ਕੀ ਹੋਵੇਗਾ??
ਵੱਡੀਆਂ ਪ੍ਰਾਈਵੇਟ ਕੰਪਨੀਆਂ ਅਡਾਨੀ, ਅੰਬਾਨੀ, ਅਰਬ ਦੇਸ਼ਾਂ ਨਾਲ ਸਬੰਧਤ ਕੰਪਨੀਆਂ ਪੰਜਾਬ ਆਉਣਗੀਆਂ ਜਿਨਾਂ ਨੇ ਪੈਰ 2000 ਈਸਵੀ ਤੋਂ ਹੀ ਲਗਾਉਣ ਦੀ ਸ਼ੁਰੁਆਤ ਕੀਤੀ ਹੋਈ ਹੈ। ਉਹ ਜ਼ਮੀਨ ਦਾ ਰੇਟ ਅੱਜ ਦੇ ਰੇਟਾਂ ਤੋਂ ਵੱਧ ਦੇਕੇ ਪੰਜਾਬ ਦੀ ਲੱਖਾਂ ਏਕੜ ਜਮੀਨ ਖਰੀਦਣਗੀਆਂ ਆਪਾਂ ਖੁਸ਼ ਹੋਵਾਂਗੇ ਕੋਈ ਕਰਜ਼ਾ ਲਾਹੇਗਾ, ਕੋਈ ਆਪਣੇ ਬੱਚੇ ਬਾਹਰ ਕੱਢੇਗਾ, ਕੋਈ ਜ਼ਮੀਨ ਵੇਚ ਕੇ ਪੈਸੇ ਬਾਹਰ ਕੱਢ ਕੇ ਸੁਰਖ਼ਰੂ ਹੋਇਆ ਮਹਿਸੂਸ ਕਰੇਗਾ ।

2047 ਤੱਕ ਨਤੀਜਾ ਕੀ ਹੋਵੇਗਾ???
ਜੇ ਹੁਣ ਤੋਂ ਹੀ ਨਾਂ ਸੰਭਲੇ ਜਦੋਂ ਭਾਰਤ 100 ਸਾਲਾ ਅਜ਼ਾਦੀ ਦਿਵਸ ਮਨਾਵੇਗਾ ਤਾਂ ਸਿੱਖ ਪੰਜਾਬ ਵਿੱਚ ਹੀ ਘੱਟ ਗਿਣਤੀ ਹੋਕੇ ਠੱਗਿਆ ਹੋਇਆ ਮਹਿਸੂਸ ਕਰਨਗੇ ਅਤੇ ਪੰਜਾਬ ਦੀਆਂ ਬਹੁਤੀਆਂ ਜ਼ਮੀਨਾਂ ਤੋਂ ਵਿਹਲੇ ਹੋਣਗੇ। ਜਦੋਂ ਤੱਕ ਪੰਜਾਬ ਦੇ ਸਾਫ ਦਰਿਆਵਾਂ ਦਾ ਪਾਣੀ ਵੱਡੀਆਂ ਕੰਪਨੀਆਂ ਅਰਬ ਦੇਸ਼ਾਂ ਜਾਂ ਭਾਰਤ ਵਿੱਚ ਹੀ ਪੀਣ ਲਈ ਵੇਚ ਰਹੀਆਂ ਹੋਣਗੀਆਂ ਖੇਤੀ ਲਈ ਮੀਹ ਦਾ ਪਾਣੀ ਇਕੱਠਾ ਕਰਕੇ ਵਰਤਿਆ ਜਾਵੇਗਾ। ਪੰਜਾਬ ਦੀ ਸਾਰੀ ਜ਼ਮੀਨ ਸਬਜ਼ੀਆਂ ਤੇ ਫਲਾਂ ਫੁੱਲਾਂ ਦੇ ਅਧੀਨ ਹੋਵੇਗੀ ਪਰ ਕੰਪਨੀਆਂ ਦੇ ਮਾਲਕ ਅਡਾਨੀ ਅੰਬਾਨੀ ਵਗੈਰਾ ਹੋਣਗੇ । ਜਦੋਂ ਤੱਕ ਤੇਲ ਦੀ ਲੋੜ ਨਹੀਂ ਹੋਵੇਗੀ ਪੰਜਾਬ ਵਿੱਚ ਹੀ ਧੁੱਪ ਦੀ ਬਹੁਤਾਤ ਕਾਰਨ ਬਿਜਲੀ ਦੀ ਜ਼ਰੂਰਤ ਸੋਲਰ ਊਰਜ਼ਾ ਹੋਵੇਗੀ ਤੇ ਬਿਜਲਈ ਕਾਰਾਂ ਮੋਟਰਾਂ ਤੇ ਵੀ ਪੰਜਾਬ ਆਤਮਨਿਰਭਰ ਹੋਵੇਗਾ ।ਪੰਜਾਬ ਵਿੱਚ ਸਭ ਸਹੂਲਤਾਂ ਵਿਕਸਤ ਦੇਸ਼ਾਂ ਤੋਂ ਵੱਧ ਹੋਣਗੀਆਂ । ਉਸ ਵੇਲੇ ਤੱਕ ਚਾਹੇ ਤੁਸੀਂ ਪੰਜਾਬ ਤੋਂ ਬਾਹਰ ਬਹੁਤ ਅਮੀਰ ਹੋਵੋਂਗੇ ਪਰ ਸ਼ਾਇਦ ਉਸ ਵੇਲੇ ਦੇ ਅਮੀਰ ਪੰਜਾਬ ਵਿੱਚ ਪੰਜ ਕਿਲੇ ਲੈਣ ਦੇ ਵੀ ਤੁਸੀਂ ਸਮਰੱਥ ਨਾਂ ਹੋਵੋ l

ਪੰਜਾਬੀਆਂ ਨੂੰ ਜ਼ਰੂਰਤ…..
ਇਸ ਸੱਭ ਤੋਂ ਬਚਣ ਲਈ ਸਾਨੂੰ ਸਭ ਤੋਂ ਵੱਡੀ ਜ਼ਰੂਰਤ ਤੇ ਜ਼ਿਮੇਵਾਰੀ ਹੈ ਕਿ ਪੰਜਾਬ ਦੀ ਕਿਸਾਨੀ ਦੀ ਬਾਂਹ ਫੜੀਏ । ਜਿਸ ਲਈ ਪੰਜਾਬ ਨਾਲ ਸਬੰਧਤ ਸਿੱਖ ਜਥੇਬੰਦੀਆਂ, ਪਾਰਟੀਆਂ, ਸ਼੍ਰੋਮਣੀ ਕਮੇਟੀ , ਸਭ ਰੱਲਕੇ ਕੰਮ ਕਰਨ । ਉਸ ਲਈ ਪੰਜਾਬ ਵਿੱਚ ਬਾਹਰ ਬੈਠੇ ਧਨਾਢ ਪੰਜਾਬੀਆਂ ਨੂੰ ਪੰਜਾਬ ਵਿੱਚ ਇਨਵੈਸਟਮੈਂਟ ਕਰਨ ਲਈ ਪ੍ਰੇਰਿਤ ਕਰੀਏ l

Leave a Reply

Your email address will not be published. Required fields are marked *