ਮਾਨਸਾ, ਗੁਰਦਾਸਪੁਰ, 10 ਸਤੰਬਰ (ਸਰਬਜੀਤ ਸਿੰਘ)–ਪੂਰਨ ਨਸ਼ਾ ਬੰਦੀ ਅਤੇ ਪਰਮਿੰਦਰ ਸਿੰਘ ਝੋਟੇ ਦੀ ਬਿਨ੍ਹਾਂ ਸ਼ਰਤ ਰਿਹਾਈ ਨੂੰ ਲੈ ਕੇ ਦਿੱਤਾ ਜਾ ਰਿਹਾ ਧਰਨਾ 56ਵੇਂ ਦਿਨ੍ਹ ਵਿੱਚ ਪ੍ਰਵੇਸ਼ ਕਰ ਗਿਆ। ਇਸ ਮੌਕੇ ਨਸ਼ਾ ਵਿਰੋਧੀ ਸਾਂਝੀ ਐਕਸ਼ਨ ਕਮੇਟੀ ਨੇ ਪੁਲਸ ਪ੍ਰਸ਼ਾਸ਼ਨ ਦੀ ਟਾਲ ਮਟੋਲ ਨੀਤੀ ਖਿਲਾਫ ਨਾਅਰੇਬਾਜੀ ਕੀਤੀ।
ਐਕਸ਼ਨ ਕਮੇਟੀ ਦੇ ਕਨਵੀਨਰ ਰਾਜਿੰਦਰ ਸਿੰਘ ਰਾਣਾ ਨੇ ਕਹਾ ਕਿ ਪੁਲਸ ਪ੍ਰਸ਼ਾਸ਼ਨ ਪਰਮਿੰਦਰ ਸਿੰਘ ਝੋਟਾ ਦੀ ਰਿਹਾਈ ਵਿੱਚ ਜਾਣ ਬੁੱਝ ਕੇ ਦੇਰੀ ਕਰ ਰਿਹਾ ਹੈ। ਜਿਹੜੇ ਬਿਆਨ ਮੈਜਿਸਟ੍ਰੇਟ ਦੀ ਮੌਜੂਦਗੀ ਵਿੱਚ ਦਰਜ ਕੀਤੇ ਜਾ ਸਕਦਾ ਹੈ, ਉਨ੍ਹਾ ਬਿਆਨਾਂ ਦੀ ਕਾਨੂੰਨੀ ਪ੍ਰਕਿਰਿਆ ਨੂੰ ਉਲਝਣਾ ਵਿੱਚ ਪਾ ਕੇ ਲਮਕਾਇਆ ਜਾ ਰਿਹਾ ਹੈ।
ਉਨ੍ਹਾਂ ਦੋਸ਼ ਲਗਾਇਆ ਕਿ ਇੱਕ ਪਾਸੇ ਮੁੱਖ ਮੰਤਰੀ ਪੰਜਾਬ ਦੇ ਓ.ਐਸ.ਡੀ ਮਨਜੀਤ ਸਿੰਘ ਸਿਧੂ, ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਵਿਧਾਇਕ ਬੁੱਧ ਰਾਮ ਅਤੇ ਵਿਧਾਇਕ ਗੁਰਪ੍ਰੀਤ ਸਿੰਘ ਬਣਾਂਵਾਲੀ ਐਕਸ਼ਨ ਕਮੇਟੀ ਨਾਲ ਵਿਸ਼ੇਸ਼ ਮੀਟਿੰਗ ਕਰਕੇ ਐਲਾਨ ਕਰਦੇ ਹਨ ਕਿ ਜਲਦੀ ਹੀ ਪਰਮਿੰਦਰ ਸਿੰਘ ਦੀ ਰਿਹਾਈ ਵਿੱਚ ਆਏ ਸਾਰੇ ਕਾਨੂੰਨੀ ਅੜਿੱਕਾ ਦੂਰ ਕਰਕੇ ਰਿਹਾਈ ਕੀਤੀ ਜਾਵੇਗੀ ਤੇ ਦੂਜੇ ਪਾਸੇ ਪੁਲਸ ਪ੍ਰਸ਼ਾਸਨ ਕਦੇ ਸਥਾਨਿਕ ਧਰਨਿਆਂ ਅਤੇ ਕਦੇ ਜੱਜਾਂ ਦੀ ਛੁੱਟੀ ਦੀ ਗੱਲ ਕਹਿ ਕੇ ਰਾਜ ਕਰਦੀ ਪਾਰਟੀ ਦੇ ਹੁਕਮਾੰ ਨੂੰ ਦਰ ਕਿਨਾਰ ਕਰ ਰਿਹਾ ਹੈ। ਐਕਸ਼ਨ ਕਮੇਟੀ ਦੇ ਕਨਵੀਨਰ ਰਾਣਾ ਨੇ ਦੱਸਿਆ ਕਿ ਅੱਜ ਜਦੋਂ ਅਸੀ ਫੋਨ ਤੇ ਵਿਧਾਇਕ ਗੁਰਪ੍ਰੀਤ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਵੀ ਪੁਲਸ ਪ੍ਰਸ਼ਾਸਨ ਦੀ ਸੁਰਤੀ ਤੇ ਤਿੱਖੇ ਪ੍ਰਤੀਕ੍ਰਮ ਦਿੰਦਿਆ ਕਿਹਾ ਜੇਕਰ ਸੋਮਵਾਰ ਤੱਕ ਮਸਲਾ ਹੱਲ ਨਾ ਕੀਤਾ ਗਿਆ ਤਾਂ ਮੈਂ ਖੁੱਦ ਸਾਂਝੀ ਐਕਸ਼ਨ ਕਮੇਟੀ ਵੱਲੋਂ ਲਗਾਏ ਪੱਕੇ ਧਰਨੇ ਵਿੱਚ ਸ਼ਾਮਿਲ ਹੋਵੇਗਾ।
ਗੁਰਸੇਵਕ ਸਿੰਘ ਜਵਾਹਕੇ ਅਤੇ ਧੰਨਾ ਮੱਲ ਗਾਇਲ ਨੇ ਦੱਸਿਆ ਕਿ ਅੱਜ ਫਿਰ ਪੁਲਸ ਪ੍ਰਸ਼ਾਸਨ ਵੱਲੋਂ ਸਾਂਝੀ ਐਕਸ਼ਨ ਕਮੇਟੀ ਨੂੰ ਮੀਟਿੰਗ ਕਰ ਲੈਣ ਦਾ ਸੱਦਾ ਆਇਆ ਸੀ,ਜਿਸਨੂੰ ਸਰਬਸੰਮਤੀ ਨਾਲ ਨਕਾਰ ਦਿੱਤਾ ਗਿਆ। ਇਸ ਮੌਕੇ ਪਰਮਿੰਦਰ ਸਿੰਘ ਝੋਟੇ ਦੇ ਪਿਤਾ ਭੀਮ ਸਿੰਘ, ਕਿਸਾਨ ਆਗੂ ਪ੍ਰਸ਼ੋਤਮ ਸਿੰਘ, ਅਮਰੀਕ ਸਿੰਘ, ਸੁਖਜੀਤ ਸਿੰਘ, ਅਮਨ ਪਟਵਾਰੀ,ਗਗਨ ਸ਼ਰਮਾ, ਇੰਦਰਜੀਚਤ ਮੁਨਸ਼ੀ, ਜਗਦੇਵ ਸਿੰਘ ਭੈਣੀ, ਕੁਲਵਿੰਦਰ ਕਾਲੀ, ਮੱਖਣ ਸਿੰਘ ਆਦਿਹਾਜਰ ਸਨ।