ਗੁਰਦਾਸਪੁਰ, 11 ਸਤੰਬਰ (ਸਰਬਜੀਤ ਸਿੰਘ)– ਥਾਣਾ ਡੇਰਾ ਬਾਬਾ ਨਾਨਕ ਦੀ ਪੁਲਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਪਿਸਟਲ ਸਮੇਤ 5 ਦੋਸ਼ੀਆਂ ਨੂੰ ਕਾਬੂ ਕੀਤਾ ਗਿਆ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀ ਮਨਿੰਦਰ ਪਾਲ ਸਿੰਘ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਪੁਲਿਸ ਪਾਰਟੀ ਇਲਾਕੇ ਵਿੱਚ ਗਸ਼ਤ ਕਰ ਰਹੀ ਸੀ।ਕਾਹਲਾਂਵਾਲੀ ਚੌਂਕ ਕੋਲ ਸੂਚਨਾ ਮਿਲੀ ਕਿ ਪਿੰਡ ਤਲਵੰਡੀ ਗੁਰਾਇਆ ਵਿੱਚ ਚੰਨਪ੍ਰੀਤ ਸਿੰਘ ਉਰਫ ਚੰਨਾ ਤੇ ਭੋਗ ਤੇ ਕਾਫੀ ਬਦਮਾਸ਼ ਕਿਸਮ ਦੇ ਲੋਕ ਆਏ ਹੋਏ ਹਨ। ਜਿਨ੍ਹਾਂ ਕੋਲ ਹਥਿਆਰ ਵੀ ਹੋ ਸਕਦੇ ਹਨ, ਜੋ ਕਿਸੇ ਵੀ ਅਣਸੁਖਾਵੀ ਘਟਨਾ ਨੂੰ ਅੰਜਾਮ ਦੇ ਸਕਦੇ ਹਨ। ਇਹ ਸਵਿਫਟ ਕਾਰ ਸਵਾਰ ਹਨ ਜਿਸ ਤੇ ਮੁੱਖ ਅਫਸਰ ਥਾਣਾ ਵੱਲੋਂ ਐਸ ਐਸ ਪੀ ਅਸ਼ਵਨੀ ਗੋਟਿਆਲ ਬਟਾਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡੀ ਐਸ ਪੀ ਡੇਰਾ ਬਾਬਾ ਨਾਨਕ,ਡੀ ਐਸ ਪੀ ਡੀ,ਇੰਨਚਾਰਜ ਸੀ ਆਈ ਏ ਬਟਾਲਾ ਮੁੱਖ ਅਫਸਰ ਕੋਟਲੀ ਸੂਰਤ ਮੱਲੀ ਨਾਲ ਰਾਬਤਾ ਕਾਇਮ ਕਰਕੇ ਨਾਕਾਬੰਦੀ ਕੀਤੀ ਗਈ। ਇਸ ਦੌਰਾਨ ਨਾਕਾਬੰਦੀ ਇੱਕ ਸਵਿਫਟ ਕਾਰ ਪਿੰਡ ਤਲਵੰਡੀ ਗੋਰਾਇਆ ਵੱਲੋਂ ਨਿਕਲੀ। ਜਿਸਦਾ ਪਿੱਛਾ ਸੀ ਆਈ ਏ ਟੀਮ ਨੇ ਕੀਤਾ। ਪਿੰਡ ਚਾਕਾਂਵਾਲੀ ਨੇੜੇ ਉਕਤ ਕਾਰ ਵਿੱਚ ਸਵਾਰ ਬਦਮਾਸ਼ਾ ਵੱਲੋਂ ਪੁਲਸ ਪਾਰਟੀ ਨੂੰ ਦੇਖ ਕੇ ਉਕਤ ਬਦਮਾਸ਼ਾ ਵੱਲੋ ਗੱਡੀ ਪਿੱਛੇ ਮੋੜਨ ਦੀ ਕੋਸ਼ਿਸ ਕੀਤੀ ਗਈ। ਜਿਨ੍ਹਾਂ ਨੂੰ ਪਿੱਛੋ ਸੀ ਆਈ ਏ ਟੀਮ ਨੇ ਫੜਨ ਦੀ ਕੋਸ਼ਿਸ਼ ਕੀਤੀ। ਇਨਾ ਨੇ ਫਾਇਰਿੰਗ ਕਰ ਦਿੱਤੀ। ਇਹਨਾ ਨੇ ਗੱਡੀ ਭਜਾ ਲਈ ਇਹਨਾ ਵੱਲੋ ਚਾਕਾਵਾਲੀ ਸਾਇਡ ਤੋਂ ਕਾਹਲਾਵਾਲ਼ੀ ਸਾਇਡ ਨੂੰ ਗੱਡੀ ਭਜਾਈ ਗਈ। ਜਿਸਦਾ ਪਿੱਛਾ ਡੀ ਐਸ ਪੀ ਡੇਰਾ ਬਾਬਾ ਨਾਨਕ, ਡੀ ਐਸ ਪੀ ਡੀ, ਸੀਆਈਏ ਟੀਮ ਵੱਲੋ ਕੀਤਾ ਗਿਆ ਤਾਂ ਇਹ ਗੱਡੀ ਆਉਟ ਆਫ ਕੰਟਰੋਲ ਹੋ ਕੇ ਕਾਹਲਾਵਾਲੀ ਚੋਕ ਵਿੱਚ ਇੱਕ ਦੁਕਾਨ ਨਾਲ ਟਕਰਾ ਕੇ ਐਕਸੀਡੈਂਟ ਹੋ ਗਈ, ਜੋ ਇਸ ਗੱਡੀ ਦੇ ਬੁਨਟ ਖੁੱਲ ਗਏ। ਇਸ ਗੱਡੀ ਵਿੱਚ ਸਵਾਰ ਬਦਮਾਸਾਂ ਵੱਲੋ ਨਿਕਲ ਕੇ ਵੱਖ ਵੱਖ ਦਿਸ਼ਾਵਾ ਨੂੰ ਭੱਜਦੇ ਫਾਇਰਿੰਗ ਕੀਤੀ । ਪੁਲਸ ਵੱਲੋ ਵੀ ਜਵਾਬੀ ਕਾਰਵਾਈ ਕੀਤੀ ਗਈ । ਗੱਡੀ ਵਿੱਚ ਸਵਾਰ 5 ਬਦਮਾਸਾਂ ਨੂੰ ਪੁਲਸ ਵੱਲੋਂ ਕਾਬੂ ਕੀਤਾ ਗਿਆ। ਜਿਨ੍ਹਾਂ ਕੋਲੋਂ ਤਿੰਨ ਪਿਸਤੋਲ (ਇੱਕ ਪਿਸਟਲ 9 ਐਮ ਐਮ ਸਮੇਤ ਮੈਗਜੀਨ,06 ਰੋਦ 9 ਐਮ ਐਮ) ਇੱਕ 30 ਬੋਰ ਪਿਟਸਲ ਸਮੇਤ ਮੈਗਜ਼ੀਨ 03 ਰੋਦ 30 ਬੋਰ ਇੱਕ ਪਿਸਟਲ 32 ਬੋਰ ਸਮੇਤ ਮੈਗਜ਼ੀਨ 05 ਰੋਦ 32 ਬੋਰ ਬ੍ਰਾਮਦ ਹੋਏ । ਫੜੇ ਗਏ ਦੋਸ਼ੀਆਂ ਦੀ ਪਹਿਚਾਣ ਸ਼ਿਵਕਰਨ ਸਿੰਘ ਉਰਫ ਕਰਨ ਪੁੱਤਰ ਅਨੂਪ ਸਿੰਘ ਵਾਸੀ ਪਿੰਡ ਗਿੱਲਾਵਾਲੀ ਥਾਣਾ ਕੋਟਲੀ ਸੂਰਤ ਮੱਲੀ,ਤਰਸੇਮ ਸਿੰਘ ਉਰਫ ਡਾਕਟਰ ਪੁੱਤਰ ਸੇਵਾ ਸਿੰਘ ਵਾਸੀ ਪਿੰਡ ਮੋਹਲੋਵਾਲੀ ਥਾਣਾ ਕੋਟਲੀ ਸੂਰਤ ਮੱਲੀ, ਸਰਬਜੀਤ ਸਿੰਘ ਉਰਫ ਸੱਬੂ ਪੁੱਤਰ ਗੁਰਮੀਤ ਸਿੰਘ ਵਾਸੀ ਪਿੰਡ ਲਾਲੇਨੰਗਲ ਥਾਣਾ ਫਤਿਹਗੜ੍ਹ ਚੂੜੀਆ, ਸਾਜਨਪ੍ਰੀਤ ਸਿੰਘ ਉਰਫ ਸਾਜਨ ਪੁੱਤਰ ਕਸ਼ਮੀਰ ਸਿੰਘ ਵਾਸੀ ਡਾਲੇਚੱਕ ਥਾਣਾ ਫਤਿਹਗੜ੍ਹ ਚੂੜੀਆਂ ਅਤੇ ਨਵਦੀਪ ਸਿੰਘ ਉਰਫ ਨਵ ਪੁੱਤਰ ਬਲਕਾਰ ਸਿੰਘ ਵਾਸੀ ਪੱਡੇ ਥਾਣਾ ਡੇਰਾ ਬਾਬਾ ਨਾਨਕ ਵਜੋਂ ਹੋਈ ਹੈ। ਇਹਨਾ ਪਾਸੋ ਬਦਮਾਸਾਂ ਪਾਸੋਂ ਹੋਰ ਪੁੱਛਗਿੱਛ ਜਾਰੀ ਹੈ ਅਤੇ ਤਫਤੀਸ ਜਾਰੀ ਹੈ।


