ਮਾਨਸਾ, ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)– ਫ਼ੀਲਡ ਐਂਡ ਵਰਕਸ਼ਾਪ ਵਰਕਰਜ਼ ਯੂਨੀਅਨ ਪੰਜਾਬ (ਵਿਗਿਆਨਕ) ਵੱਲੋਂ ਸਾਥੀ ਭੁਪਿੰਦਰ ਸਿੰਘ ਪੈਟਰੋਲਮੈਨ ਨੂੰ ਰਿਟਾਇਰਮੈਂਟ ਹੋਣ ਉਪਰੰਤ ਵਿਦਾਇਗੀ ਪਾਰਟੀ ਬੜੇ ਮਾਣ ਸਨਮਾਨ ਨਾਲ ਕੀਤੀ ਗਈ। ਇਸ ਵਿਦਾਇਗੀ ਪਾਰਟੀ ਸਮੇਂ ਸੂਬਾਈ ਆਗੂ ਬਿੱਕਰ ਸਿੰਘ ਮਾਖਾ, ਸੂਬਾਈ ਕੈਸ਼ੀਅਰ ਹਿੰਮਤ ਸਿੰਘ ਦੂਲੋਵਾਲ,ਰਿਟਾਇਰ ਜੇ,ਈ ਕਰਨੈਲ ਸਿੰਘ ਭੀਖੀ,ਰੂਪ ਸਿੰਘ ਭੀਖੀ,ਲਾਲ ਸਿੰਘ ਖੀਵਾ, ਦਫ਼ਤਰੀ ਸਟਾਫ ਵੱਲੋਂ ਜੇ,ਈ ਸਤਵੀਰ ਸਿੰਘ, ਰੁਪਿੰਦਰ ਕੁਮਾਰ, ਸੀਨੀਅਰ ਸਹਾਇਕ ਗੁਰਜੀਤ ਸਿੰਘ ਰਾਜਵਿੰਦਰ ਸਿੰਘ, ਤੋਂ ਇਲਾਵਾ ਜ਼ਿਲ੍ਹਾ ਆਗੂ ਗੁਰਸੇਵਕ ਸਿੰਘ ਭੀਖੀ, ਜਸਪ੍ਰੀਤ ਸਿੰਘ ਵਾਲੀਆ,ਬਾਰੂ ਖਾਂ ਭੀਖੀ, ਜਸਪ੍ਰੀਤ ਸਿੰਘ ਜੱਸੀ ਮਾਨਸਾ,ਮੇਜਰ ਸਿੰਘ ਬਾਜੇਵਾਲਾ, ਹਰਬੰਸ ਸਿੰਘ ਫਰਵਾਹੀ ਤੋਂ ਇਲਾਵਾ ਪੰਚ, ਸਰਪੰਚ, ਰਿਸ਼ਤੇਦਾਰ ਅਤੇ ਦੋਸਤ ਮਿੱਤਰ ਹਾਜ਼ਰ ਸਨ, ਆਗੂ ਸਾਥੀਆਂ ਨੇ ਵੱਖਰੇ ਮਤੇ ਰਾਹੀਂ ਸਰਕਾਰ ਤੋਂ ਮੰਗ ਕੀਤੀ ਕਿ ਠੇਕੇ ਤੇ ਕੰਮ ਕਰਦੇ ਕਰਮਚਾਰੀਆਂ ਨੂੰ ਪੱਕੇ ਕੀਤਾ ਜਾਵੇ, ਰਹਿੰਦੀਆਂ ਡੀ,ਏ ਦੀਆਂ ਕਿਸ਼ਤਾਂ ਦਿਤੀਆਂ ਜਾਣ,ਕੱਟੇ ਹੋਏ 37 ਪ੍ਰਕਾਰ ਦੇ ਭੱਤੇ ਬਹਾਲ ਕੀਤੇ ਜਾਣ, ਰੈਗੂਲਰ ਭਰਤੀ ਚਾਲੂ ਕੀਤੀ ਜਾਵੇ, ਵਾਟਰ ਵਰਕਸਾਂ ਦਾ ਨਿੱਜੀਕਰਨ ਬੰਦ ਕੀਤਾ ਜਾਵੇ।


