ਮਾਨਸਾ, ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)—- ਅੱਜ ਬਾਬਾ ਬੂਝਾ ਸਿੰਘ ਭਵਨ ਮਾਨਸਾ ਵਿਖੇ ਟ੍ਰੇਡ ਯੂਨੀਅਨਾਂ , ਮਜ਼ਦੂਰ, ਕਿਸਾਨ ਮੁਲਾਜ਼ਮ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਹੋਈ ।
ਇਸ ਮੀਟਿੰਗ ਵਿੱਚ ਕਾਮਰੇਡ ਰਾਜਵਿੰਦਰ ਰਾਣਾ , ਰੁਲਦੂ ਸਿੰਘ ਮਾਨਸਾ , ਕ੍ਰਿਸ਼ਨ ਚੌਹਾਨ, ਲਾਲ ਚੰਦ ਸਰਦੂਲਗੜ੍ਹ, ਘਣਸ਼ਿਆਮ ਨਿੱਕੂ ,ਸਿੰਦਰ ਕੌਰ , ਗੁਰਮੀਤ ਨੰਦਗੜ੍ਹ ਕੇਵਲ ਸਿੰਘ, ਭੋਲਾ ਰਾਮ, ਗੁਰਦੇਵ ਸਿੰਘ ਪੱਲੇਦਾਰ, ਬਲਵਿੰਦਰ ਘਰਾਗਣਾ, ਗੁਰਸੇਵਕ ਮਾਨ ਸਾ਼ਾਮਲ ਹੋਏ ਮੀਟਿੰਗ ਦੀ ਕਾਰਵਾਈ ਜਾਰੀ ਕਰਦੇ ਹੋਏ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਕਿ ਦੇਸ਼ ਦੇ ਸਮੂਹ ਮਿਹਨਤਕਸ਼ਾਂ ਨੇ ਲਗਭਗ ਪੂਰੇ ਟਰੇਡ ਯੂਨੀਅਨ ਅੰਦੋਲਨ ਦੇ ਜੁਆਇੰਟ ਪਲੇਟਫਾਰਮ ਵੱਲੋਂ ਬੁਲਾਈ ਗਈ ਅਤੇ ਸੰਯੁਕਤ ਕਿਸਾਨ ਮੋਰਚਾ ਅਤੇ ਖੇਤ ਤੇ ਪੇਂਡੂ ਮਜ਼ਦੂਰਾਂ ਦੀਆਂ ਯੂਨੀਅਨਾਂ ਦੇ ਪਲੇਟਫਾਰਮ ਵੱਲੋਂ ਸਮਰਥਿਤ 12 ਫਰਵਰੀ ਦੀ ਦੇਸ਼ ਵਿਆਪੀ ਹੜਤਾਲ ਨੂੰ ਸਫਲ ਬਣਾਉਣ ਲਈ 4 ਫਰਵਰੀ ਨੂੰ ਬਾਬਾ ਬੂਝਾ ਸਿੰਘ ਭਵਨ ਵਿਖੇ ਕਨਵੈਨਸ਼ਨ ਰੱਖੀ ਗਈ ਹੈ। ਕਾਮਰੇਡ ਰਾਣਾ ਨੇ ਕਿਹਾ ਮੋਦੀ ਸਰਕਾਰ ਅੱਠ ਘੰਟੇ ਦੀ ਕੰਮ ਦਿਹਾੜੀ, ਮਿਨੀਮਮ ਵੇਜ਼, ਸੋਸ਼ਲ ਸਿਕਿਉਰਿਟੀ ਅਤੇ ਬੇਸਿਕ ਲੇਬਰ ਪ੍ਰੋਟੈਕਸ਼ਨ (ਕਿਰਤ ਸੁਰੱਖਿਆ) ਸਿਰਫ਼ ਮਜ਼ਦੂਰਾਂ ਅਤੇ ਟਰੇਡ ਯੂਨੀਅਨਾਂ ਦੇ ਲਗਾਤਾਰ ਸੰਘਰਸ਼ਾਂ ਸਦਕਾ ਪ੍ਰਾਪਤ ਕੀਤੇ ਸਨ ਜਿਹਨਾਂ ਨੂੰ ਮੋਦੀ ਸਰਕਾਰ ਖਤਮ ਕਰਨ ਜਾ ਰਹੀ ਹੈ । ਬੈਂਕ ਬੀਮਾ ਰੇਲਵੇ ਵਰਗੇ ਜਨਤਕ ਅਦਾਰਿਆਂ ਨੂੰ ਕਾਰਪੋਰੇਟ ਘਰਾਣਿਆਂ ਕੋਲ ਕੌਡੀਆਂ ਦੇ ਭਾਅ ਵੇਚਿਆ ਜਾ ਰਿਹਾ ਹੈ,, ਬੀਜ਼ ਐਕਟ ਰਾਹੀਂ ਮੋਦੀ ਸਰਕਾਰ ਬੀਜਾਂ ਤੇ ਵੱਡੇ ਕਾਰਪੋਰੇਟ ਘਰਾਣਿਆਂ ਦਾ ਏਕਾਧਿਕਾਰ ਸਥਾਪਤ ਕਰਨਾ ਚਾਹੁੰਦੀ ਹੈ। ਪ੍ਰਚੂਨ ਖੇਤਰ ਵਿੱਚ ਐਮਾਜ਼ਾਨ ਵਰਗੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਇਜਾਜ਼ਤ ਦੇ ਕੇ ਛੋਟੀਆਂ ਦੁਕਾਨਾਂ ਚਲਾ ਰਹੇ ਕਰੋੜਾਂ ਲੋਕਾਂ ਦਾ ਭਵਿੱਖ ਖ਼ਤਰੇ ਵਿੱਚ ਪਾ ਦਿੱਤਾ ਹੈ । ਆਗੂਆਂ ਨੇ ਕਿਹਾ ਕਿ ਮੋਦੀ ਸਰਕਾਰ ਦੇ ਮਜ਼ਦੂਰ ਕਿਸਾਨ ਮੁਲਾਜ਼ਮ ਦੁਕਾਨਦਾਰ ਵਿਰੋਧੀ ਨੀਤੀਆਂ ਦੇ ਖਿਲਾਫ ਦਿੱਤੇ ਦੇਸ਼ ਵਿਆਪੀ ਹੜਤਾਲ ਦੇ ਸੱਦੇ ਨੂੰ ਕਾਮਯਾਬ ਕਰਨ 4 ਫਰਵਰੀ ਦੀ ਕਨਵੈਨਸ਼ਨ ਵਿੱਚ ਸ਼ਾਮਲ ਹੋਣ।


