ਏਟਕ ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਸਰਦੂਲਗੜ੍ਹ ਤੇ ਹੀਰਕੇ ਵਿੱਖੇ ਕੀਤਾ ਰੋਸ ਪ੍ਰਦਰਸਨ
ਸਰਦੂਲਗੜ੍ਹ/ਝੂਨੀਰ, ਗੁਰਦਾਸਪੁਰ, 1 ਨਵੰਬਰ (ਸਰਬਜੀਤ ਸਿੰਘ)– ਕੇਦਰ ਦੀ ਮੋਦੀ ਹਕੂਮਤ ਦੇ ਇਸਾਰਿਆ ਤੇ ਚੱਲਦੇ ਹੋਏ ਪੰਜਾਬ ਮਾਨ ਸਰਕਾਰ ਲੋਕ ਮਾਰੂ ਬਿਜਲੀ 2020 ਨੂੰ ਪੰਜਾਬ ਧੜੱਲੇ ਨਾਲ ਲਾਗੂ ਕਰ ਰਹੀ ਹੈ ਤੇ ਚਿੱਪ ਵਾਲੇ ਮੀਟਰ ਲਗਾਉਣ ਦੀ ਮੁਹਿੰਮ ਜੰਗੀ ਪੱਧਰ ਤੇ ਚਲਾ ਕੇ ਪਹਿਲਾ ਦਫਤਰਾ ਤੇ ਹੁਣ ਮਜਦੂਰਾ , ਕਿਸਾਨਾ ਦੇ ਘਰਾ ਵਿੱਚ ਜਬਰਦਸਤੀ ਚਿੱਪ ਲਗਾਏ ਜਾ ਰਹੇ ਹਨ , ਇਸ ਲੋਕ ਵਿਰੋਧੀ ਮੁਹਿਮ ਨੇ ਮਾਨ ਸਰਕਾਰ ਦੀ ਫਰੀ ਬਿਜਲੀ ਵਾਲੀ ਗਰੰਟੀ ਦੀ ਪੋਲ ਖੋਲ ਕੇ ਰੱਖ ਦਿੱਤੀ , ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਤੇ ਪੰਜਾਬ ਖੇਤ ਮਜਦੂਰ ਸਭਾ ਵੱਲੋ ਕੰਮ ਦੇ ਘੰਟੇ 8 ਤੋ 12 ਕਰਨ ਦੇ ਵਿਰੁੱਧ ਰੋਸ ਪੰਦਰਵਾੜਾ ਮਨਾਉਣ ਤਹਿਤ ਅੱਜ ਸਰਦੂਲਗੜ੍ਹ ਸਹਿਰ ਤੇ ਹੀਰਕੇ ਵਿੱਖੇ ਰੋਸ ਪ੍ਰਦਰਸ਼ਨ ਕਰਨ ਉਪਰੰਤ ਪ੍ਰਦਰਸਨਕਾਰੀਆ ਨੂੰ ਸੰਬੋਧਨ ਕਰਦਿਆਂ ਆਲ ਇੰਡੀਆ ਟਰੇਡ ਯੂਨੀਅਨ ਕਾਗਰਸ ( ਏਟਕ) ਦੇ ਸੂਬਾਈ ਆਗੂ ਐਡਵੋਕੇਟ ਕੁਲਵਿੰਦਰ ਸਿੰਘ ਉੱਡਤ ਨੇ ਕੀਤਾ ।
ਐਡਵੋਕੇਟ ਉੱਡਤ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਪੌਣੇ ਦੋ ਸਾਲਾ ਦੇ ਕਾਰਜਕਾਲ ਨੇ ਬਦਲਾਅ ਤੋ ਪੰਜਾਬ ਦੇ ਲੋਕਾ ਦੇ ਦੰਦ ਖੱਟੇ ਕਰ ਦਿੱਤੇ , ਜੋ ਕਿ ਪੰਜਾਬ ਦੇ ਮਾੜੇ ਸੰਕੇਤ ਹਨ , ਕਿਉਕਿ ਪੰਜਾਬ ਦੇ ਲੋਕਾ ਨੇ ਰਿਵਾਇਤੀ ਪਾਰਟੀਆ ਦੇ ਜੰਗਲ ਰਾਜ ਨੂੰ ਨਕਾਰ ਕੇ ਪਹਿਲੀ ਵਾਰ ਕਿਸੇ ਤੀਜੀ ਧਿਰ ਨੂੰ ਸੱਤਾ ਸੌਪੀ ਸੀ ।
ਇਸ ਮੌਕੇ ਤੇ ਹੋਰਨਾਂ ਤੋ ਇਲਾਵਾ ਪੰਜਾਬ ਖੇਤ ਮਜਦੂਰ ਸਭਾ ਦੇ ਜਿਲ੍ਹਾ ਮੀਤ ਪ੍ਰਧਾਨ ਸਾਥੀ ਗੁਰਪਿਆਰ ਸਿੰਘ ਫੱਤਾ , ਸੁਰਿੰਦਰਪਾਲ ਸਰਦੂਲਗੜ੍ਹ , ਸੰਕਰ ਜਟਾਣਾਂ , ਦੇਸਰਾਜ ਸਿੰਘ ਕੋਟਧਰਮੂ , ਪੂਰਨ ਸਿੰਘ ਸਰਦੂਲਗੜ੍ਹ , ਗੁਰਪ੍ਰੀਤ ਸਿੰਘ ਹੀਰਕੇ , ਜਰਨੈਲ ਸਿੰਘ ਸਰਦੂਲਗੜ੍ਹ , ਲਵਪ੍ਰੀਤ ਹੀਰਕੇ , ਤੇਜਾ ਸਿੰਘ ਹੀਰਕੇ , ਨੈਬ ਸਿੰਘ ਸਰਦੂਲਗੜ੍ਹ , ਪਿ੍ਰਤਪਾਲ ਸਰਦੂਲਗੜ੍ਹ , ਅਜੀਤ ਸਿੰਘ ਜਟਾਣਾਂ , ਹਾਕਮ ਸਿੰਘ ਬਰਨ ਆਦਿ ਨੇ ਵੀ ਵਿਚਾਰ ਸਾਂਝੇ ਕੀਤੇ।