ਪੰਜਾਬ ਦੇ ਇੱਕ ਲੱਖ ਨੌਜਵਾਨਾਂ ਨੂੰ ਖਤਮ ਕਰਨ ਵਾਲੀ ਚੱਲੀ ਗੱਲ ਨੂੰ ਡੀ ਜੀ ਪੀ ਗੌਰਵ ਯਾਦਵ ਨੇ ਅਫਵਾਹਾਂ ਦੱਸਿਆ,ਪਰ ਪੁਲਸ ਅਦਾਲਤ ਦੇ ਹੁਕਮਾਂ ਅਨੁਸਾਰ ਨਾਂ ਕਰੇ ਨਿਰਦੋਸ਼ ਨੌਜਵਾਨਾਂ ਨੂੰ ਤੰਗ ਪ੍ਰੇਸਾਨ – ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 31 ਜਨਵਰੀ (ਸਰਬਜੀਤ ਸਿੰਘ)—ਬੀਤੇ ਦਿਨੀਂ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਵਿੱਢੀ ਮੁਹਿੰਮ ਤੋਂ ਬਾਅਦ ਹੁਣ ਗੈਂਗਸਟਰਾਂਂ ਵਿਰੁੱਧ ਜੰਗ ਦਾ ਐਲਾਨ ਕੀਤਾ ਹੋਇਆ ਹੈ ਇਹ ਪੁਲਿਸ ਦੇ ਡੀ ਜੀ ਪੀ ਗੌਰਵ ਯਾਦਵ ਵਲੋਂ ਕੀਤਾਂ ਗਿਆ ਕੁਝ ਲੋਕਾਂ ਨੂੰ ਨਜਾਇਜ਼ ਵੀ ਚੁਕਿਆਂ ਗਿਆ ਅਤੇ ਇਸ ਦੇ ਨਾਲ ਹੀ ਰਾਜ਼ ਦੇ ਲੋਕਾਂ ਵਿੱਚ ਜੰਗਲ ਦੀ ਅੱਗ ਵਾਂਗ ਇਹ ਗੱਲ ਫੈਲ ਗਈ ਕਿ ਬੀਤੇ ਸਮੇਂ ਦੀ ਤਰ੍ਹਾਂ ਪੰਜਾਬ ਪੁਲਸ ਵੱਲੋਂ ਗੈਂਗਸਟਰਾਂਂ ਵਿਰੁੱਧ ਛੇੜੀ ਜੰਗ ਤਹਿਤ ਪੰਜਾਬ ਦਾ ਇੱਕ ਲੱਖ ਨੌਜਵਾਨ ਮਾਰਿਆ ਜਾ ਸਕਦਾ ਹੈ, ਇਥੇ ਹੀ ਬੱਸ ਨਹੀਂ ਹੋਈ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਬੋਲਿਆ ਗਿਆ ਕਿ ਛੇ ਵਜੇ ਤੋਂ ਬਾਅਦ ਆਪਣੇ ਨੌਜਵਾਨ ਲੜਕਿਆਂ ਨੂੰ ਬਾਹਰ ਨਾ ਭੇਜਿਆ ਜਾਵੇ ਕਿਉਂਕਿ ਕੋਈ ਵੀ ਹਾਦਸਾ ਵਾਪਰ ਸਕਦਾ ਹੈ ਪਰ ਅੱਜ ਪੰਜਾਬ ਦੇ ਡੀ ਜੀ ਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਰਾਹੀਂ ਇਸ ਗੱਲ ਨੂੰ ਨਿਰਾ ਅਫਵਾਹਾਂ ਦੱਸਿਆ ਤੇ ਨਾਲ ਹੀ ਕਿਹਾ ਸਾਡੀ ਲੜਾਈ ਗੈਂਗਸਟਰਾ ਵਿਰੁੱਧ ਹੈ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਕਿ ਜਾ ਤਾਂ ਉਹ ਅਪ੍ਰਾਧ ਦੀ ਦੁਨੀਆਂ ਨੂੰ ਛੱਡ ਕੇ ਸਾਡੇ ਨਾਲ ਰਾਬਤਾ ਕਰ ਲੈਣ ਨਹੀਂ ਤਾਂ ਲੋਕਾਂ ਤੇ ਜ਼ੁਲਮ ਕਮਾਉਂਣ ਵਾਲੇ ਕਿਸੇ ਵੀ ਅਪਰਾਧੀ ਨੂੰ ਬਖਸ਼ਿਆ ਨਹੀਂ ਜਾਵੇਗਾ, ਭਾਈ ਕਿ ਬੀਤੇ ਸਮੇਂ ਅੱਤਵਾਦ ਦੀ ਆੜ ਵਿੱਚ ਮਾਰੇਂ ਗਏ ਨਿਰਦੇਸ਼ ਨੌਜਵਾਨਾਂ ਕਰਕੇ ਮਾਨਯੋਗ ਅਦਾਲਤ ਨੇ ਸਖ਼ਤ ਹੁਕਮ ਜਾਰੀ ਕੀਤੇ ਹਨ ਕਿ ਗੈਂਗਸਟਰਾਂ ਵਿਰੁੱਧ ਛੇੜੀ ਜੰਗ ਦੀ ਆੜ ਵਿੱਚ ਨਿਰਦੋਸ਼ ਨੌਜਵਾਨ ਨੂੰ ਨਿਸ਼ਾਨਾ ਨਾ ਬਣਾਇਆ ਜਾਵੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਡੀ ਜੀ ਪੀ ਗੌਰਵ ਯਾਦਵ ਵਲੋਂ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ‘ਚ ਗੈਗਸਟਰ ਵਿਰੋਧੀ ਜੰਗ ਤਹਿਤ ਇੱਕ ਲੱਖ ਨੌਜਵਾਨ ਨੂੰ ਮਾਰਨ ਦੀ ਘਰ ਘਰ ਚੱਲੀ ਗੱਲ ਨੂੰ ਧਿਰਾਂ ਅਫਵਾਹਾਂ ਦੱਸਣ ਦੀ ਸ਼ਲਾਘਾ ਤੇ ਨਿਰਦੋਸ਼ ਲੋਕਾਂ ਨੂੰ ਅਦਾਲਤ ਦੇ ਹੁਕਮਾਂ ਅਨੁਸਾਰ ਤੰਗ ਪ੍ਰੇਸਾਨ ਨਾਂ ਕਰਨ ਦੀ ਮੰਗ ਕਰਦਿਆਂ ਇੱੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਇੱਕ ਲੱਖ ਨੌਜਵਾਨਾਂ ਨੂੰ ਮਾਰਨ ਦਾ ਲੋਕਾਂ ਦਾ ਛੰਕਾ ਠੀਕ ਹੀ ਹੈ ਕਿਉਂਕਿ ਬੀਤੇ ਸਮੇਂ 40000 ਲਾਵਾਰਸ ਲਾਸ਼ਾਂ ਦਾ ਮਾਮਲਾ ਅਦਾਲਤ ਸਾਹਮਣੇ ਆ ਚੁੱਕਿਆ ਹੈ ਜਿਸ ਕਰਕੇ ਹੁਣ ਵੀ ਇਹ ਗੱਲ ਰਾਜ ਦੇ ਲੋਕਾਂ ‘ਚ ਫੈਲ ਗਈ ਕਿ ਗੈਂਗਸਟਰਾਂ ਵਿਰੋਧੀ ਵਿੱਢੀ ਜੰਗ ਤਹਿਤ ਪੰਜਾਬ ਦਾ ਇੱਕ ਲੱਖ ਨੌਜਵਾਨ ਮੁੰਡਾਂ ਮਾਰਿਆਂ ਜਾ ਸਕਦਾ ਹੈ? ਆਪਣੇ ਨੌਜਵਾਨ ਪੁੱਤਰਾਂ ਨੂੰ ਰਾਤ ਨੂੰ ਘਰਾਂ ਤੋਂ ਬਾਹਰ ਨਾਂ ਨਿਕਲਣ ਦੇਵੋ, ਭਾਈ ਖਾਲਸਾ ਨੇ ਸਪਸ਼ਟ ਕੀਤਾ ਹੁਣ ਡੀ ਜੀ ਪੀ ਗੌਰਵ ਯਾਦਵ ਨੇ ਇੱਕ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਨੂੰ ਦੱਸਿਆ ਕਿ ਇੱਕ ਲੱਖ ਨੌਜਵਾਨ ਮਾਰਨ ਵਾਲੀਆਂ ਗੱਲਾਂ ਸਿਰਫ ਤੇ ਸਿਰਫ ਫੋਕੀਆਂ ਅਫਵਾਹਾਂ ਹਨ ਅਜਿਹਾ ਕੁਝ ਨਹੀਂ ? ਜੰਗ ਬੜੇ ਸਾਰਥਕ ਢੰਗ ਨਾਲ ਚਲਾਈ ਜਾ ਰਹੀ ਹੈ ਕਿਸੇ ਵੀ ਨਿਰਦੋਸ਼ ਨੌਜਵਾਨ ਨੂੰ ਤੰਗ ਪ੍ਰੇਸਾਨ ਨਹੀਂ ਕੀਤਾ ਜਾਵੇਗਾ ਇਹ ਭਰੋਸਾ ਡੀ ਜੀ ਪੀ ਨੇ ਰਾਜ ਦੇ ਲੋਕਾਂ ਨੂੰ ਦੁੜਾਇਆ ਹੈ, ਭਾਈ ਖਾਲਸਾ ਨੇ ਦੱਸਿਆ ਸਾਡੀ ਜਥੈਬੰਦੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਕ ਲੱਖ ਨੌਜਵਾਨ ਮਾਰਨ ਵਾਲੀ ਘਰ ਘਰ ਚੱਲੀ ਗੱਲ ਨੂੰ ਪੰਜਾਬ ਦੇ ਡੀ ਜੀ ਪੀ ਵੱਲੋਂ ਨਿਰੀ ਅਫਵਾਹ ਦੱਸਣ ਵਾਲੇ ਬਿਆਨ ਦੀ ਸ਼ਲਾਘਾ ਅਤੇ ਅਦਾਲਤ ਦੇ ਹੁਕਮਾਂ ਅਨੁਸਾਰ ਗੈਂਗਸਟਰਾਂ ਵਿਰੁੱਧ ਵਿੱਢੀ ਜੰਗ ਤਹਿਤ ਰਾਜ ਦੇ ਨਿਰਦੋਸ਼ ਲੋਕਾਂ ਨੂੰ ਨਾਂ ਤੰਗ ਪ੍ਰੇਸਾਨ ਕਰਨ ਦੀ ਮੰਗ ਕਰਦੀ ਹੈ ਕਿਉਂਕਿ ਜਿਥੇ ਸਮਾਜ ਵਿਰੋਧੀ ਅਨਸਰਾਂ ਦਾ ਪੰਜਾਬ ‘ਚ ਸਫ਼ਾਇਆ ਹੋਣਾ ਜ਼ਰੂਰੀ ਹੈ ਉਥੇ ਅਦਾਲਤ ਦੇ ਹੁਕਮਾਂ ਦੀ ਪਾਲਣਾ ਕਰਦੇ ਹੋਏ ਨਿਰਦੋਸ਼ ਲੋਕਾਂ ਨੂੰ ਤੰਗ ਪ੍ਰੇਸਾਨ ਕਰਨਾ ਵੀ ਵੱੱਡਾ ਅਪਰਾਧ ਹੈ । ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਕਈ ਫੈਡਰੇਸ਼ਨ ਕਾਰਕੁੰਨ ਹਾਜਰ ਸਨ ।

Leave a Reply

Your email address will not be published. Required fields are marked *