ਗੁਰਦਾਸਪੁਰ, 21 ਨਵੰਬਰ (ਸਰਬਜੀਤ ਸਿੰਘ )– ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਿਸ਼ਾਂ- ਨਿਰਦੇਸ਼ਾ ਹੇਠ ਅੱਜ ਜ਼ਿਲ੍ਹਾ ਪੱਧਰ ਤੇ ਪੈਨਸ਼ਨ ਅਦਾਲਤ ਲੱਗੀ ਜਿਸ ਵਿੱਚ ਪੰਜਾਬ ਸਰਕਾਰ ਦੇ ਸੇਵਾ ਮੁਕਤ ਕਰਮਚਾਰੀ ਅਤੇ ਦੂਸਰੇ ਪੈਨਸ਼ਨਰ ਪਹੁੰਚੇ। ਇਹ ਸਬੰਧੀ ਜਾਣਕਾਰੀ ਦਿੰਦਿਆ ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜ) ਗੁਰਦਾਸਪੁਰ ਨੇ ਦੱਸਿਆ ਕਿ ਅੱਜ ਜ਼ਿਲਾ ਰੋਜਗਾਰ ਦਫਤਰ, ਜਿਲਾ ਪ੍ਰਬੰਧਕੀ ਕੰਪਲੈਕਸ ਦੇ ਕਮਰਾ ਨੰਬਰ 218 ਬਲਾਕ ਬੀ ਵਿੱਚ ਪੈਨਸ਼ਨ ਅਦਾਲਤ ਲੱਗੀ, ਜਿਸ ਵਿੱਚ ਸੇਵਾ ਮੁਕਤ ਪੈਨਸ਼ਨਰ ਸ਼ਾਮਲ ਹੋਏ। ਇਸ ਮੌਕੇ ਏ.ਜੀਪੰਜਾਬ ਚੰਡੀਗੜ੍ਹ ਤੋਂ ਵੇਦ ਪ੍ਰਕਾਸ਼ ਸੀਨੀਅਰ ਅਕਾਉਂਟ ਅਫਸਰ, ਮੁਹੰਮਦ ਰਿਹਾਨ ਆਲਮ ਅਸਿਸਟੈਂਟ ਅਕਾਉਟ ਅਫਸਰ ਅਤੇ ਵਰਿੰਦਰ ਸਿੰਘ ਲੁਬਾਣਇਆ ਅਕਾਉਂਟੈਟ ਵਿਸ਼ੇਸ ਤੌਰ ਤੇ ਪਹੁੰਚੇ।ਆਦਿਤਿਆ ਗੁਪਤਾ ਸਹਾਇਕ ਕਮਿਸ਼ਨਰ (ਜ) ਨੇ ਦੱਸਿਆ ਕਿ ਅੱਜ ਪੈਨਸ਼ਨ ਅਦਾਲਤ ਵਿੱਚ ਸੇਵਾ ਮੁਕਤ ਕਰਮਚਾਰੀ ਅਤੇ ਦੂਸਰੇ ਪੈਨਸ਼ਨਰਾਂ ਵੱਲੋਂ ਆਪਣੀਆਂ ਸ਼ਿਕਾਇਤਾ ਦੱਸੀਆ ਗਈਆ। ਉਨ੍ਹਾਂ ਦੱਸਿਆ ਕਿ ਕੁਲ 24 ਸ਼ਿਕਾਇਤਾਂ ਪ੍ਰਾਪਤ ਹੋਈਆ। ਜਿਨਾਂ ਵਿਚੋਂ 7 ਸ਼ਿਕਾਇਤਾਂ ਮਹਾ ਲੇਖਾਕਾਰ ਪੰਜਾਬ ਚੰਡੀਗੜ੍ਹ ਨੂੰ ਭੇਜੀਆਂ ਗਈਆ। ਬਾਕੀ 17 ਸ਼ਿਕਾਇਤਾਂ ਵੱਖ-ਵੱਖ ਵਿਭਾਗਾ ਨਾਲ ਸਬੰਧਤ ਹੋਣ ਕਰਕੇ ਉਹਨਾਂ ਨੂੰ ਭੇਜੀਆਂ ਗਈਆਂ। ਉਨ੍ਹਾਂ ਸੇਵਾ ਮੁਕਤ ਕਰਮਚਾਰੀ ਅਤੇ ਦੂਸਰੇ ਪੈਨਸ਼ਨਰਾਂ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਦੀਆਂ ਮੁਸ਼ਕਲਾ ਪਹਿਲ ਦੇ ਅਧਾਰ ਤੇ ਹੱਲ ਕੀਤੀਆਂ ਜਾਣਗੀਆਂ।ਇਸ ਮੌਕੇ ਐਲ.ਡੀ.ਐਮ ਕੇਵਲ ਕਲਸੀ, ਗੁਰਨਾਮ ਸਿੰਘ ਸੂਪਰਡੰਟ (ਮਾਲ), ਰਾਜ ਕੁਮਾਰ (ਸੀਨੀਅਰ ਅਸਿਸਟੈਂਟ), ਮਨਮੀਤ ਕੌਰ (ਕਲਰਕ), ਮਿਸ ਭਾਵਨਾ (ਕਲਰਕ) ਹਾਜਰ ਸਨ।