ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਦੇ ਸੂਬਾ ਸਕੱਤਰ ਗੁਰਮੀਤ ਸਿੰਘ ਬੱਖਤਪੁਰਾ ਲਿਖਦੇ ਹਨ

ਗੁਰਦਾਸਪੁਰ

ਗੁਰਦਾਸਪੁਰ, 18 ਫਰਵਰੀ (ਸਰਬਜੀਤ ਸਿੰਘ)– ਕੇਂਦਰੀ ਟਰੇਡ ਯੂਨੀਅਨਾਂ ਦੇ ਸੱਦੇ ਉਪਰ 16ਫਰਵਰੀ ਦੀ ਹੜਤਾਲ ਅਤੇ ਭਾਰਤ ਬੰਦ ਸਬੰਧੀ ਮੈ‌‌ ਇਕ ਪੋਸਟ ਲਿਖਦਿਆਂ ਕਿਹਾ ਸੀ ਕਿ ਇਹ ਬੰਦ ਇਤਿਹਾਸਕ ਹੈ ਕਿਉਂਕਿ ਲੋਕ ਜਮਹੂਰੀ ਇਨਕਲਾਬ ਵਿਚ ਪ੍ਰੋਲੇਤਾਰੀ (ਸਨਅਤੀ ਮਜ਼ਂਦੂਰ ਜਮਾਤ) ਦੀ ਅਗਵਾਈ ਵਿੱਚ ਉਸਦੇ ਮਿਤ੍ਰ ਵਰਗ ਇਸ ਹੜਤਾਲ ਦੀ ਹਮਾਇਤ ਵਿੱਚ ਹਿੱਸਾ ਲੈ ਰਹੇ ਹਨ ਖਾਸਕਰ ਪ੍ਰੋਲੇਤਾਰੀ ਦੇ ਸਭ ਤੋਂ ਨੇੜਲੇ ਮਿਤਰ ਕਿਸਾਨ ਵਰਗ ਦਾ ਮਜ਼ਦੂਰਾਂ ਦੀ ਹੜਤਾਲ ਦੀ ਹਮਾਇਤ ਵਿੱਚ ਖੜਾ ਹੋਣ ਦਾ ਏਲਾਨ ਕਰਨਾ ਬੇਹੱਦ ਮਹੱਤਵਪੂਰਨ ਕਿਹਾ ਜਾ ਸਕਦਾ ਹੈ।

ਰਿਪੋਰਟਾਂ ਅਨੁਸਾਰ ਪੰਜਾਬ ਬੰਦ ਸਫ਼ਲ ਕਿਹਾ ਜਾ ਸਕਦਾ ਹੈ। ਕਰੀਬ 180 ਜਗ੍ਹਾ ਪੰਜਾਬ ਦੇ‌ ਮੁੱਖ ਮਾਰਗਾਂ ਵਿੱਚ ਧਰਨੇ ਦਿੱਤੇ ਗਏ, ਸਮੁੱਚਾ ਪੰਜਾਬ ਦਾ ਪੇਂਡੂ ਅਤੇ ਸ਼ਹਿਰੀ ਖੇਤਰ ਬੰਦ ਰਿਹਾ। ਮਜ਼ਦੂਰਾਂ ਅਤੇ ਮਜ਼ਦੂਰਾਂ ਵਰਗੇ ਕੱਚੇ ਅਤੇ ਠੇਕੇ ਤੇ ਕੰਮ ਕਰਦੇ ਮੁਲਾਜ਼ਮਾਂ ਵਡੀ ਗਿਣਤੀ ਇਨ੍ਹਾਂ ਧਰਨਿਆਂ ਵਿਚ ਹਿੱਸਾ ਲਿਆ ਪਰ ਅਫਸੋਸ ਕਿ ਇਨ੍ਹਾਂ ਧਰਨਿਆਂ ਵਿੱਚ ਕਿਸਾਨ ਕਿਸਾਨ ਸ਼ਬਦਾਂ ਦੀ ਹੀ ਤੂਤੀ ਬੋਲਦੀ ਰਹੀ, ਮਜ਼ਦੂਰ ਸੱਦੇ ਦੀ ਹਮਾਇਤ ਕਰਨ ਦੇ ਨਾਂ ਹੇਠ ਕਿਸਾਨ ਆਗੂਆਂ ਨੇ ਸੱਦੇ ਨੂੰ ਮੁੱਖ ਕਿਸਾਨ ਮੁਦਿਆਂ ਦੀ ਮੁਹਾਰਨੀ ਹੇਠ ਅਗਵਾ ਕਰ ਲਿਆ, ਹੈਰਾਨੀ ਤਾਂ ਇਸ ਗੱਲ ਦੀ ਹੈ ਕਿ ਕਿ ਕਿਸਾਨਾਂ ਦੀ ਗੈਰ ਕਮਿਊਨਿਸਟ ਲੀਡਰਸ਼ਿਪ ਨੂੰ  ਛੱਡੋ, ਕਮਿਊਨਿਸਟਾ ਦੀ‌ ਕਿਸਾਨ ਲੀਡਰ ਸ਼ਿਪ,ਜ਼ੋ ਇਨਕਲਾਬ ਲਈ ਸਾਰੇ ਜਥੇਬੰਦਕ ਅਤੇ ਲਹਿਰਾਂ ਉਸਾਰਨ ਨੂੰ ਸਮਰਪਿਤ ਹੈ ਉਹ ਵੀ ਕਿਸਾਨ ਮੰਗਾਂ ਹੀ ਕੂਕਦੀ ਰਹੀ,ਮੇਰਾ ਭਾਵ ਇਨ੍ਹਾਂ ਕਿਸਾਨਾਂ ਦੀ ਮੰਗਾਂ ਨੂੰ ਨਾਂ ਉਠਾਉਣ ਲਈ ਨਹੀਂ ਹੈ ਬਲਕਿ ਜੇਕਰ ਤੁਸੀਂ ਐਮ ਐਸ ਪੀ ਲਾਗੂ ਕਰਨ ਉਪਰ ਜ਼ੋਰ ਦੇਂਦੇ ਹੋ ਤਾਂ ਕਮਿਊਨਿਸਟ ਕਿਸਾਨ ਆਗੂਆਂ ਨੂੰ ਦਸਣਾ ਹੋਵੇਗਾ ਕਿ ਇਸ ਸਥਿਤੀ ਵਿੱਚ ਬੇਜ਼ਮੀਨੇ ਪ੍ਰੀਵਾਰਾਂ ਪ੍ਰਤੀ ਸਾਡੀ ਸਮਝ ਕੀ ਹੋਵੇਗੀ ਜਿਨ੍ਹਾਂ ਅਨਾਜ ਸਮੇਤ ਸੱਭ ਕੁਝ ਬਾਜ਼ਾਰ ਚੋਂ ਖ਼ਰੀਦਣਾ ਹੈ ,ਉਨ੍ਹਾਂ ਦੀਆਂ ਸਮਸਿਆਵਾਂ ਅੱਜ ਵੀ ਰੋਟੀ, ਕਪੜੇ, ਮਕਾਨ, ਸਿਖਿਆ ਅਤੇ ਸਿਹਤ ਸਹੂਲਤਾਂ ਆਦਿ ਮੁਖ ਹਨ। ਲੋਕ ਜਮਹੂਰੀ ਇਨਕਲਾਬ,ਜ਼ੋ ਜਗੀਰੂ ਰਹਿਦ ਖੂਹਦ ਵਿਰੁੱਧ ਕੀਤਾ ਜਾਣ ਵਾਲਾ ਇਨਕਲਾਬ ਹੈ,ਜ਼ੋ ਸਰਮਾਏਦਾਰੀ ਇਨਕਲਾਬ ਹੈ,ਪਰ ਸਰਮਾਏਦਾਰੀ ਦੀ ਅਗਵਾਈ ਵਿੱਚ ਨਹੀਂ ਹੋਵੇਗਾ ਬਲਕਿ ਹੁਣ ਪ੍ਰੋਲੇਤਾਰੀ ਦੀ ਕਮਿਊਨਿਸਟ ਪਾਰਟੀ ਦੀ ਅਗਵਾਈ ਵਿੱਚ ਹੋਵੇਗਾ,ਉਸ ਲਈ ਦੇਸ਼ ਦੀ ਬਹੁਗਿਣਤੀ ਅਬਾਦੀ, ਲਗਭਗ ਦੇਸ਼ ਦੀ ਅੱਧੀ ਆਬਾਦੀ ਜਿਸ ਵਿਚ ਪ੍ਰੋਲੇਤਾਰੀ ਅਤੇ ਅਰਧ ਪ੍ਰੋਲੇਤਾਰੀ ਸ਼ਾਮਲ ਹਨ,ਉਸ ਨੂੰ ਪ੍ਰਭਾਵਿਤ ਕਰਨ ਤੋਂ ਬਿਨਾਂ ਕੋਈ ਬੁਨਿਆਦੀ ਤਬਦੀਲੀ ਸੰਭਵ ਹੀ ਨਹੀਂ ਹੋ ਸਕਦੀ। ਕਮਿਊਨਿਸਟ ਜਾਣਦੇ ਹਨ ਕਿ ਹੜਤਾਲਾਂ, ਧਰਨਿਆਂ ਅਤੇ ਹਰ ਤਰ੍ਹਾਂ ਦੀ ਜਦੋ ਜ਼ਾਹਿਦ ਦਾ ਫੈਸਲਾ ਕੁਨ ਹੱਲ਼ ਲੋਕ ਜਮਹੂਰੀ ਜਾ ਨਵ ਜਮਹੂਰੀ ਇਨਕਲਾਬ ਹੀ ਹੈ ਜੋ ਪ੍ਰੋਲੇਤਾਰੀ ਦੀ ਅਗਵਾਈ ਵਿੱਚ ਹੀ ਕੀਤਾ ਜਾਣਾ ਹੈ,ਇਸ ਲਈ ਪ੍ਰੋਲੇਤਾਰੀ ਅਤੇ ਅਰਧ ਪ੍ਰੋਲੇਤਾਰੀ ਜਮਾਤ ਨੂੰ ਅਮਲੀ ਤੌਰ ਤੇ ਨਾਲ਼ ਲੈ ਕੇ ਚਲਣਾ ਅਤਿ ਜ਼ਰੂਰੀ ਹੈ, ਇਸ ਤੋਂ ਬਿਨਾਂ ਲੋਕ ਜਮਹੂਰੀ ਇਨਕਲਾਬ ਦੀ ਮੰਜ਼ਿਲ ਸਰ ਨਹੀਂ ਹੋ ਸਕਦੀ ।ਸੋ ਪ੍ਰੋਲੇਤਾਰੀ ਦੀਆਂ ਸਮਸਿਆਵਾਂ ਉਠਾਉਣ ਤੋਂ ਅੱਗੇ ਲੋਕ

ਜਮਹੂਰੀ ਇਨਕਲਾਬ ਦੇ ਹਿੱਸੇਦਾਰ ਕਿਸਾਨਾਂ, ਮੱਧ ਵਰਗ ਅਤੇ ਦੇਸ਼ ਭਗਤ ਸਰਮਾਏਦਾਰੀ ਦੀਆਂ ਸਮਸਿਆਵਾਂ ਨੂੰ ਹਲ ਕਰਨ ਦਾ ਨਾਹਰਾ ਦੇਣਾ ਹੀ ਦਰੁਸਤ ਨਾਹਰਾ ਹੈ

Leave a Reply

Your email address will not be published. Required fields are marked *