ਐਸੋਸੀਏਸ਼ਨ ਆਫ਼ ਪ੍ਰਿੰਟਰਜ ਵੱਲੋਂ ਪ੍ਰਿੰਟਰਜ ਡੇ ਮਨਾਇਆ ਗਿਆ

ਗੁਰਦਾਸਪੁਰ

ਬਟਾਲਾਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਦਾ ਐਸੋਸੀਏਸ਼ਨ ਆਫ਼ ਪ੍ਰਿੰਟਰਜ ਰਜਿ: ਵੱਲੋਂ ਪ੍ਰਿੰਟਰਜ ਡੇ ਮਨਾਇਆ ਗਿਆ। ਇਸ ਮੌਕੇ ਜਾਣਕਾਰੀ ਦਿੰਦੇ ਹੋਏ ਪ੍ਰਧਾਨ ਬਰਿੰਦਰ ਸਿੰਘ ਅਠਵਾਲ ਨੇ ਦੱਸਿਆ ਕਿ ਸਥਾਨਕ ਬਟਾਲਾ ਕਲੱਬ ਵਿਖੇ ਪ੍ਰਿੰਟਰਜ ਡੇ ਮਨਾਇਆ ਗਿਆ ਹੈ ਜਿਸ ਵਿੱਚ ਮੁੱਖ ਮਹਿਮਾਨ ਅਜੈ ਸੇਠੀ ਅੰਮ੍ਰਿਤਸਰ ਆਫਸੈਟ ਪ੍ਰਿੰਟਰਜ ਐਸੋਸੀਏਸ਼ਨ , ਸਟਾਰ ਗੈਸਟ ਲਾਇਨ ਰਾਜੀਵ ਵਿੱਗ ਪ੍ਰਧਾਨ ਨੀਵ ਵੈਲਫੇਅਰ ਸੋਸਾਇਟੀ, ਸ਼ਪੈਸ਼ਲ ਗੈਸਟ ਹਰਜਿੰਦਰ ਸਿੰਘ ਕਲਸੀ ਡੀ.ਪੀ.ਆਰ.ਓ. , ਗੈਸਟ ਆਫ਼ਤ ਆਨਰ ਲਾਇਨ ਯੋਗੇਸ਼ ਬੇਰੀ ਪ੍ਰਧਾਨ ਲਾਇਨਜ ਕਲੱਬ ਲੋਟਿਸ , ਲਾਇਨ ਭਾਰਤ ਭੂਸ਼ਨ ਰਿਟਾ: ਡਿਪਟੀ ਡੀ.ਈ.ਓ. , ਲਾਇਨ ਪਰਵਿੰਦਰ ਸਿੰਘ ਪ੍ਰਧਾਨ ਲਾਇਨਜ ਕਲੱਬ ਬਟਾਲਾ ਮੁਸਕਾਨ, ਲਾਇਨ ਗਗਨਦੀਪ ਸਿੰਘ ਪੀ.ਆਰ.ਓ. ਲਾਇਨਜ ਕਲੱਬ ਮੁਸਕਾਨ ਨੇ ਸ਼ਿਰਕਤ ਕੀਤੀ। ਉਨ੍ਹਾਂ ਦੱਸਿਆ ਕਿ ਉਹ ਅੱਜ ਪ੍ਰਿੰਟਰਜ ਡੇ ਦੀ 11 ਵੀਂ ਵਰੇਗੰਡ ਮਨਾ ਰਹੇ ਹਨ। ਇਸ ਦੌਰਾਨ ਹਾਜ਼ਰ ਮਹਿਮਾਨਾਂ ਵੱਲੋਂ ਪ੍ਰਿੰਟਰਜ ਡੇ ਦੀਆਂ ਮੁਬਾਰਕਾਂ ਦਿੰਦੇ ਹੋਏ ਆਪਣੇ ਵਿਚਾਰ ਪ੍ਰਗਟ ਕੀਤੇ। ਇਸ ਸ਼ੁਭ ਅਵਸਰ ਤੇ ਹਾਜ਼ਰ ਮਹਿਮਾਨਾਂ ਤੇ ਮੈਂਬਰਾਂ ਵੱਲੋਂ ਕੇਕ ਕੱਟ ਕੇ ਖੁਸ਼ੀ ਮਨਾਈ ਗਈ। ਇਸ ਦੌਰਾਨ ਆਏ ਮਹਿਮਾਨਾਂ ਨੇ ਮੈਬਰਾਂ ਨੂੰ ਪ੍ਰਸੰਸਾ ਪੱਤਰ ਵੰਡ ਕੇ ਸਨਮਾਨਿਤ ਕੀਤਾ। ਇਸ ਮੌਕੇ ਪ੍ਰਧਾਨ ਬਰਿੰਦਰ ਸਿੰਘ ਅਠਵਾਲ, ਸੈਕਟਰੀ ਇਸ਼ੂ ਮਲਹੋਤਰਾ, ਖਚਾਨਚੀ ਸੁਰਿੰਦਰ ਕੁਮਾਰ, ਦਿਦਾਰ ਸਿੰਘ, ਪ੍ਰਿਥੀਪਾਲ ਸਿੰਘ, ਭੂਸ਼ਨ ਬਜਾਜ, ਵਿਕਾਸ ਸ਼ਰਮਾ, ਬਲਰਾਮ ਚੋਪੜਾ, ਲੋਕੇਸ਼ ਸਹਿਗਲ, ਜਸਵਿੰਦਰ ਸਿੰਘ, ਅਨੁਜ ਮਹਾਜਨ, ਪ੍ਰਿੰਸ, ਚਮਨ ਲਾਲ, ਰਜਨੀਸ਼, ਵਿਨੋਦ ਕੁਮਾਰ , ਸੋਨੂੰ ਮਾਰਬਲ ਆਦਿ ਹਾਜ਼ਰ ਸਨ। ਸਟੇਜ ਦੀ ਭੂਮਿਕਾ ਹਰਬਖਸ਼ ਸਿੰਘ ਨੇ ਬਾਖੂਬੀ ਨਿਭਾਈ।

Leave a Reply

Your email address will not be published. Required fields are marked *