ਪਰਮਜੀਤ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ ਦਾ ਚਾਰਜ ਸੰਭਾਲਿਆ

ਗੁਰਦਾਸਪੁਰ

ਗੁਰਦਾਸਪੁਰ 5 ਮਾਰਚ (ਸਰਬਜੀਤ ਸਿੰਘ)– ਪਰਮਜੀਤ ਵੱਲੋਂ ਅੱਜ ਜ਼ਿਲ੍ਹਾ ਸਿੱਖਿਆ ਅਫਸਰ ਐਲੀ : ਗੁਰਦਾਸਪੁਰ ਦਾ ਚਾਰਜ ਸੰਭਾਲ ਲਿਆ । ਇਸ ਮੌਕੇ ਡੀ ਈ ਓ ਪਰਮਜੀਤ ਨੇ ਸਿੱਖਿਆ ਵਿਭਾਗ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਉਹ ਆਪਣੀ ਜ਼ਿੰਮੇਵਾਰੀ ਨੂੰ ਤਨਦੇਹੀ ਨਾਲ ਨਿਭਾਉਣਗੇ ਅਤੇ ਇਸ ਦੇ ਨਾਲ ਨਾਲ ਅਧਿਆਪਕਾਂ ਅਤੇ ਦਫਤਰ ਦਾ ਕੋਈ ਵੀ ਕੰਮ ਪੈਂਡਿੰਗ ਨਹੀਂ ਰਹਿਣ ਦਿੱਤਾ ਜਾਵੇਗਾ ।ਉਨ੍ਹਾਂ ਕਿਹਾ ਕਿ ਜੇਕਰ ਕਿਸੇ ਵੀ ਅਧਿਆਪਕ ਨੂੰ ਕਿਸੇ ਤਰ੍ਹਾਂ ਦੀ ਸਮੱਸਿਆ ਆਉਂਦੀ ਹੈ ਤਾਂ ਉਹ ਮੇਰੇ ਨਾਲ ਸਿੱਧਾ ਸੰਪਰਕ ਕਰ ਸਕਦੇ ਹਨ। ਇਸ ਮੌਕੇ ਜ਼ਿਲ੍ਹਾ ਸਿੱਖਿਆ ਅਫ਼ਸਰ ਡੀ.ਈ.ਓ. ਸੈਕੰ : ਰਾਕੇਸ਼ ਕੁਮਾਰ ਸ਼ਰਮਾ ਸਟੇਟ ਐਵਾਰਡੀ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਲਖਵਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਐਲੀ: ਪ੍ਰਕਾਸ਼ ਜੋਸ਼ੀ ਨੇ ਵਿਸ਼ੇਸ਼ ਤੌਰ ਤੇ ਡੀ.ਈ.ਓ. ਐਲੀ : ਪਰਮਜੀਤ ਦਾ ਫ਼ੁੱਲਾਂ ਦਾ ਗੁਲਦਸਤਾ ਦੇ ਕੇ ਸਵਾਗਤ ਕੀਤਾ। ਇਸ ਮੌਕੇ ਬਲਾਕ ਪ੍ਰਾਇਮਰੀ ਸਿੱਖਿਆ ਅਫ਼ਸਰ ਲਖਵਿੰਦਰ ਸਿੰਘ ਸੇਖੋਂ, ਜਸਵਿੰਦਰ ਸਿੰਘ , ਰਾਜੇਸ਼ ਕੁਮਾਰ , ਗੁਰਇੱਕਬਾਲ ਸਿੰਘ ਗੋਰਾਇਆ, ਬਲਵਿੰਦਰ ਸਿੰਘ ਗਿੱਲ, ਤਰਸੇਮ ਸਿੰਘ, ਭਾਰਤ ਰਤਨ, ਸੈਂਟਰ ਮੁੱਖ ਅਧਿਆਪਕ ਗੁਰਪਾਲ ਸਿੰਘ , ਰਮੇਸ਼ ਕੁਮਾਰ, ਲੈਕਚਰਾਰ ਪ੍ਰਵੀਨ ਕੁਮਾਰ , ਕਲਰਕ ਅੰਕੁਸ਼ ਸ਼ਰਮਾਂ , ਲੈਕਚਰਾਰ ਅਨੀਤਾ ਰਾਣੀ , ਕੰਪਿਊਟਰ ਅਧਿਆਪਕ ਵੰਦਨਾ, ਅਧਿਆਪਕਾ ਨਵਦੀਪ ਕੌਰ, ਪ੍ਰਵੀਨ ਕੁਮਾਰ, ਡੀ.ਈ.ਓ. ਦਫ਼ਤਰ ਤੋਂ ਮਲਕਿੰਦਰ ਸਿੰਘ, ਫ਼ਰਜ਼ੰਦ ਮਸੀਹ , ਪ੍ਰਬੋਧ ਕੁਮਾਰ, ਰਾਜਵਿੰਦਰ ਕੌਰ, ਅਮਨਪ੍ਰੀਤ ਕੌਰ, ਜਸਵੀਰ ਕੁਮਾਰ, ਪਰਵੀਨ ਕੁਮਾਰ, ਪਵਨ ਕੁਮਾਰ, ਰਾਜਕੁਮਾਰ, ਈਸ਼ਰ ਸਿੰਘ ਮੰਜਪੁਰ, ਮਨਜਿੰਦਰ ਸਿੰਘ, ਮਿਸ਼ਨ ਸਿੰਘ ਖਾਨਪੁਰਆਦਿ ਹਾਜ਼ਰ ਸਨ ।

Leave a Reply

Your email address will not be published. Required fields are marked *