ਗੁਰਦਾਸਪੁਰ, 30 ਸਤੰਬਰ (ਸਰਬਜੀਤ ਸਿੰਘ)–66 ਕੇਵੀ ਪਾਵਰ ਹਾਊਸ ਰਣਜੀਤ ਬਾਗ ਤੋਂ ਚੱਲਦੇ 11 ਕੇਵੀ ਪੁੱਡਾ ਕਲੋਨੀ ਫੀਡਰ ਦੀ ਜ਼ਰੂਰੀ ਮੁਰੰਮਤ ਕਾਰਨ ਸ਼ਨੀਵਾਰ ਨੂੰ ਸ਼ਹਿਰ ਦੀ ਬਿਜਲੀ ਬੰਦ ਰਹੇਗੀ।
ਜਾਣਕਾਰੀ ਦਿੰਦਿਆਂ ਉਪ ਮੰਡਲ ਅਫ਼ਸਰ ਇੰਜਨੀਅਰ ਅਰੁਣ ਕੁਮਾਰ ਨੇ ਦੱਸਿਆ ਕਿ ਇਸ ਫੀਡਰ ’ਤੇ ਮੁਹੱਲਾ ਪੁੱਡਾ ਕਲੋਨੀ, ਰਵਿਦਾਸ ਚੌਕ, ਰੋੜੀ ਮੁਹੱਲਾ, ਆਰਆਰ ਕਲੋਨੀ, ਸਿਵਲ ਲਾਈਨ, ਬੈਕ ਸਾਈਡ ਬੱਸ ਸਟੈਂਡ ਡੀਸੀ ਰਿਹਾਇਸ਼ੀ, ਮਿਲਟਰੀ ਏਰੀਆ, ਖੇਤਬਾੜੀ ਯੂਨੀਵਰਸਿਟੀ, ਟੈਲੀਫੋਨ ਐਕਸਚੇਂਜ ਅਤੇ ਗੁਰੂ ਰਾਮਦਾਸ ਕਲੋਨੀ ਆਦਿ ਦੀ ਸਵੇਰੇ 9 ਵਜੇ ਤੋਂ ਸ਼ਾਮ 5 ਵਜੇ ਤੱਕ ਬਿਜਲੀ ਸਪਲਾਈ ਪ੍ਰਭਾਵਿਤ ਰਹੇਗੀ।


