ਪਟੀਸ਼ਨਦਾਰਾਂ ਨੂੰ ਨਹੀਂ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ 119 ਫੀਸਦੀ ਡੀ.ਏ

ਗੁਰਦਾਸਪੁਰ

ਡੀ.ਏ 119 ਫੀਸਦੀ 1-7-2015 ਤੋਂ ਸਾਰੇ ਮੁਲਾਜ਼ਮਾਂ ਨੂੰ ਮਿਲੇਗਾ
ਗੁਰਦਾਸਪੁਰ, 13 ਜਨਵਰੀ (ਸਰਬਜੀਤ ਸਿੰਘ)–ਸਿਵਲ ਰਿਟ ਪਟੀਸ਼ਨ 29 ਆਫ 2023 ਦੀ ਸੁਣਵਾਈ ਕਰਦੇ ਹੋਇਆ ਮਾਨਯੋਗ ਅਦਾਲਤ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਕਿ ਡੀ.ਏ ਸਮੂਹ ਯੋਗ ਮੁਲਾਜ਼ਮਾਂ ਨੂੰ ਮਿਲੇਗਾ | ਇਸ ਸਬੰਧੀ ਆਰ.ਕੇ ਕਪੂਰ ਵਧੀਕ ਐਡਵੋਕੇਟ ਜਨਰਲ ਪੰਜਾਬ ਨੇ ਮੰਨਿਆ ਹੈ ਕਿ ਰਾਜ ਸਰਕਾਰ ਦੇ ਕਰਮਚਾਰੀ 1-7-2015 ਤੋਂ 119 ਫੀਸਦੀ ਤੱਕ ਹਿਸਾਬ ਨਾਲ ਮਹਿੰਗਾਈ ਭੱਤੇ ਦੇ ਲਾਭ ਦੇ ਹੱਕਦਾਰ ਹਨ | ਉਨ੍ਹਾਂ ਕਿਹਾ ਕਿ ਕੇਵਲ ਪਟੀਸ਼ਨ ਕਰਤਾ ਨੂੰ ਹੀ ਨਹੀਂ, ਸਗੋਂ ਸਮੂਹ ਕਰਮਚਾਰੀਆਂ ਨੂੰ ਸਕਾਰਤਾਮਕ ਤੌਰ ‘ਤੇ ਅੱਜ ਤੋਂ 3 ਮਹੀਨੇ ਦੀਆਂ ਮੁਨਿਆਦ ਦੇ ਅੰਦਰ ਇਹ ਲਾਭ ਦਿੱਤਾ ਜਾਵੇਗਾ | ਮਾਨਯੋਗ ਅਦਾਲਤ ਨੇ ਕਿਹਾ ਕਿ ਉਪਰੋਕਤ ਤੱਥਾਂ ਦੇ ਮੱਦੇਨਜਰ ਰਿਟ ਪਟੀਸ਼ਨ ਵਿੱਚ ਕੋਈ ਵੀ ਹੁਕਮ ਪਾਸ ਕਰਨ ਦੀ ਲੋੜ ਨਹੀਂ ਹੈ | ਇਸ ਲਈ ਮੌਜੂਦਾ ਪਟੀਸ਼ਨ ਦਾ ਨਿਪਟਾਰਾ ਕੀਤਾ ਜਾਂਦਾ ਹੈ |

Leave a Reply

Your email address will not be published. Required fields are marked *