ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ ਸ਼ਹੀਦਾਂ ਮੱਖੂ ਵਿਖੇ ਸਲਾਨਾ ਸ਼ਹੀਦੀ ਜੋੜ ਮੇਲਾ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਹੋਈ ਆਰੰਭ- ਸੰਤ ਅਵਤਾਰ ਸਿੰਘ ਚਾਂਦ

ਗੁਰਦਾਸਪੁਰ

ਗੁਰਦਾਸਪੁਰ, 14 ਦਸੰਬਰ (ਸਰਬਜੀਤ ਸਿੰਘ)–ਹਰ ਸਾਲ ਦੀ ਤਰ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਬਣੇ ਗੁਰਦੁਆਰਾ (ਸ਼ਹੀਦਾਂ) ਨੇੜੇ ਰੇਲਵੇ ਸਟੇਸ਼ਨ ਮੱਖੂ ਫਿਰੋਜ਼ਪੁਰ ਵਿਖੇ 24/25/26 ਦਸੰਬਰ ਨੂੰ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਅਤੇ ਕਾਰਸੇਵਾ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਤੋਂ ਵਰਸਾਏ ਸ਼੍ਰੀ ਮਾਨ ਸੰਤ ਬਾਬਾ ਘੋਲਾਂ ਸਿੰਘ ਜੀ, ਸੰਤ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਅਤੇ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਚਾਂਦ ਜੀ ਦੀ ਦੇਖ ਰੇਖ ਸਮੇਤ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਮਨਾਏ ਜਾਣ ਵਾਲੇ ਸਲਾਨਾ ਸ਼ਹੀਦੀ ਜੋੜ ਮੇਲੇ ਨੂੰ ਸਮਰਪਿਤ ਅਖੰਡ ਪਾਠਾਂ ਦੀ ਲੜੀ ਗੁਰੂਦੁਆਰਾ ਸ਼ਹੀਦਾਂ ਮੱਖੂ ਵਿਖੇ ਆਰੰਭ ਹੋ ਚੁੱਕੀ ਹੈ ਅਤੇ ਇਸ ਲੜੀ ਦੇ ਸੰਪੂਰਨ ਭੋਗ 26 ਦਸੰਬਰ ਸੋਮਵਾਰ ਨੂੰ ਪਾਉਣ ਤੋਂ ਉਪਰੰਤ ਇਕ ਵੱਡੇ ਤੇ ਸ਼ੰਦਰ ਦੀਵਾਨ ਹਾਲ ਵਿੱਚ ਆਦਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਹਿਨੁਮਾਈ ਹੇਠ ਧਾਰਮਿਕ ਦੀਵਾਨ ਸਜਾਏ ਜਾਣਗੇ ,ਜਿਸ ਵਿਚ ਪੰਥ ਪ੍ਰਸਿੱਧ ਰਾਗੀ ਢਾਡੀ ਕਥਾ ਵਾਚਕ ਕਵੀਸ਼ਰ ਪ੍ਰਚਾਰਕਾਂ ਤੋਂ ਇਲਾਵਾ ਕਾਰ ਸੇਵਾ ਬਾਬਾ ਤਾਰਾ ਸਿੰਘ ਜੀ ਸਰਹਾਲੀ ਵਾਲਿਆਂ ਤੋਂ ਵਰਸਾਏ ਪੂਰਨ ਬ੍ਰਹਮ ਗਿਆਨੀ ਮਹਾਂਪੁਰਖ ਸ਼੍ਰੀ ਮਾਨ ਸੰਤ ਬਾਬਾ ਘੋਲਾਂ ਸਿੰਘ ਜੀ, ਸੰਤ ਮਹਾਂਪੁਰਸ਼ ਬਾਬਾ ਸ਼ਿੰਦਰ ਸਿੰਘ ਜੀ ਅਤੇ ਸੰਤ ਬਾਬਾ ਅਵਤਾਰ ਸਿੰਘ ਚਾਂਦ ਮੱਖੂ ਤੋਂ ਇਲਾਵਾ ਸਮੂਹ ਸੰਤ ਸਮਾਜ ਦੇ ਮਹਾਨ ਸੰਤ ਮਹਾਂਪੁਰਸ਼ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਜੀ, ਸਾਹਿਬਜ਼ਾਦੇ ਬਾਬਾ ਫਤਹਿ ਸਿੰਘ ਜੀ ਅਤੇ ਜਗਤ ਮਾਤਾ ਗੁਜਰ ਕੌਰ ਜੀ ਦੀ ਲਾਸਾਨੀ ( ਫ਼ਕਰ ਏ ਕੌਮ ਸ਼ਹਾਦਤ) ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦੇ ਹੋਏ ਸ਼ਰਧਾ ਦੇ ਫੁੱਲ ਭੇਂਟ ਕਰਨ ਦੇ ਨਾਲ ਨਾਲ ਆਈਆਂ ਸ਼ਰਧਾਵਾਨ ਸੰਗਤਾਂ ਨੂੰ ਗੁਰਬਾਣੀ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੋੜਨ ਲਈ ਜੰਗੀ ਪੱਧਰ ਤੇ ਉਪਰਾਲੇ ਕਰਨਗੇ ਸਮੂਹ ਧਾਰਮਿਕ ਬੁਲਾਰਿਆਂ, ਸੰਤਾਂ ਮਹਾਪੁਰਸ਼ਾਂ ਤੋਂ ਇਲਾਵਾ ਮੋਹਤਬਰ ਸਿਆਸੀ ਅਤੇ ਸਮਾਜਿਕ ਪਤਵੰਤਿਆਂ ਨੂੰ ਮਹਾਂ ਪੁਰਸ਼ ਸੰਤ ਬਾਬਾ ਘੋਲਾਂ ਸਿੰਘ, ਸੰਤ ਬਾਬਾ ਸ਼ਿੰਦਰ ਸਿੰਘ ਜੀ ਅਤੇ ਗੁਰਦੁਆਰਾ ਸ਼ਹੀਦਾਂ ਮੱਖੂ ਦੇ ਮੁੱਖ ਪ੍ਰਬੰਧਕ ਸੰਤ ਮਹਾਂਪੁਰਸ਼ ਬਾਬਾ ਅਵਤਾਰ ਸਿੰਘ ਜੀ ਚਾਂਦ ਸਾਂਝੇ ਤੌਰ ਤੇ ਸਨਮਾਨਿਤ ਕਰਨਗੇ। ਦੀਵਾਨ ਸਮਾਪਤੀ ਅਰਦਾਸ ਤੋਂ ਬਾਅਦ ਕਬੱਡੀ ਮੈਚ ਕਰਵਾਏ ਜਾਣਗੇ ਸਮੂਹ ਸਮਾਗਮ ਦੀ ਕਵਰੇਜ ਦੂਰ ਦਰਸ਼ਨ ਜਲੰਧਰ ਤੇ ਹੋਰ ਚਾਇਨਲ ਤੋਂ ਇਲਾਵਾ ਪਿਰੰਟ ਮੀਡੀਆ ਕਰੇਗਾ ,ਗੁਰੂ ਕੇ ਲੰਗਰ ਅਟੁੱਟ ਵਰਤਾਏ ਜਾਣਗੇ। ਸਮੂਹ ਇਲਾਕਾ ਨਿਵਾਸੀ ਸੰਗਤਾਂ ਨੂੰ ਤਨੋਂ ਮਨੋਂ ਤੇ ਧਨੋ ਸੇਵਾ ਕਰਨ ਦੇ ਨਾਲ ਨਾਲ ਆਪਣੇ ਪਰਿਵਾਰਾਂ ਸਮੇਤ ਗੁਰੂ ਦੁਵਾਰਾ ਸ਼ਹੀਦੀ ਨੇੜੇ ਰੇਲਵੇ ਸਟੇਸ਼ਨ ਮੱਖੂ ਫਿਰੋਜ਼ਪੁਰ ਵਿਖੇ ਸਲਾਨਾ ਜੋੜ ਮੇਲੇ’ਚ ਹਾਜ਼ਰੀਆਂ ਭਰਨ ਦੀ ਪੁਰਜ਼ੋਰ ਅਪੀਲ ਕੀਤੀ ਜਾਂਦੀ ਹੈ। ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਮੁੱਖ ਪ੍ਰਬੰਧਕ ਸੰਤ ਬਾਬਾ ਅਵਤਾਰ ਸਿੰਘ ਚਾਂਦ ਜੀ ਨਾਲ ਸਮਾਗਮ ਸਬੰਧੀ ਮੁਕੰਮਲ ਜਾਣਕਾਰੀ ਹਾਸਲ ਕਰਨ ਤੋਂ ਉਪਰੰਤ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ ਉਹਨਾਂ ਦਸਿਆ ਉਪਰੋਕਤ ਸੰਤ ਮਹਾਂਪੁਰਸ਼ਾਂ ਤੋਂ ਇਲਾਵਾ ਧਾਰਮਿਕ ਸਲਾਹਕਾਰ ਵਕੀਲ ਕਾਹਲੋ ਸਾਹਿਬ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ, ਠੇਕੇਦਾਰ ਗਰਮੀਤ ਸਿੰਘ, ਜੱਜ ਸਿੰਘ ਸਰਪੰਚ,ਸ ਬਲਜੀਤ ਸਿੰਘ ਮੱਖੂ ,ਸੁਰਜੀਤ ਸਿੰਘ ਬੁਲੋਕੇ, ਦਵਿੰਦਰ ਸਿੰਘ ਲਾਲੀ ,ਰਸਾਲ ਸਿੰਘ ਮੱਖੂ ਪਰਮਜੀਤ ਸਿੰਘ ਰੇਸ਼ਮ ਸਿੰਘ ਅਤੇ ਹੈਡ ਗ੍ਰੰਥੀ ਗੁਰਦੁਆਰਾ ਸ਼ਹੀਦਾਂ ਆਦਿ ਸਮੂਹ ਸੇਵਾਦਾਰ ਜੋੜਮੇਲੇ ਦੇ ਨਿਗਰਾਨ ਹੋਣਗੇ।

Leave a Reply

Your email address will not be published. Required fields are marked *