ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਸਿਵਿਲ ਸਰਜ਼ਨ ਗੁਰਦਾਸਪੁਰ ,ਡਾ. ਵਿਮੀ ਮਹਾਜਨ ਅਤੇ ਡਾ ਅਰਵਿੰਦ ਮਹਾਜਨ ਐੱਸਐੱਮਓ ਭੁੱਲਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ.ਸੁਨੀਲ ਤਰਗੋਤਰਾ, ਕਮਿਊਨਟੀ ਹੈਲਥ ਅਫਸਰ, ਐੱਚ.ਡਬਲਯੂ.ਸੀ ਮਲਕਪੁਰ ਵੱਲੋਂ ਪਿੰਡ ਮਲਕਪੁਰ ਵਿਖੇ ਦਸਵਾਂ ਅੰਤਰਰਾਸ਼ਟਰੀ ਯੋਗਾ ਦਿਵਸ ਮਨਾਇਆ ਗਿਆ । ਇਸ ਦੌਰਾਨ ਬਾਬਾ ਸੁਖਵਿੰਦਰ ਸਿੰਘ, ਬਾਬਾ ਸਰਵਣ ਸਿੰਘ ਜੀ,ਪਿੰਡ ਦੇ ਸਰਪੰਚ ਸਰਬਜੀਤ ਕੌਰ ਜੀ,ਮਨਜੀਤ ਸਿੰਘ ਜੀ ਪੰਚ ਨਿਸ਼ਾਨ ਸਿੰਘਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ । ਡਾ. ਤਰਗੋਤਰਾ ਨੇ ਲੋਕਾਂ ਨੂੰ ਯੋਗਾ ਬਾਰੇ ਜਾਣਕਾਰੀ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਯੋਗਾ ਨੂੰ ਆਪਣੇ ਰੋਜ਼ਾਨਾ ਰੂਟੀਨ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ।