ਲੁਧਿਆਣਾ, ਗੁਰਦਾਸਪੁਰ, 21 ਜੂਨ (ਸਰਬਜੀਤ ਸਿੰਘ)– ਦੇਸ਼ ਦੇ ਸਭ ਤੋਂ ਮਹਿੰਗੇ ਲਾਡੋਵਾਲ ਲੁਧਿਆਣਾ ਟੋਲ ਪਲਾਜੇ ਤੇ ਕੇਂਦਰ ਸਰਕਾਰ ਅਤੇ ਐਨ ਐਚ ਏ ਨੇ ਲਗਾਤਾਰ ਤੀਜੀ ਵਾਰ ਵਾਧਾ ਕਰਕੇ ਲੋਕਾਂ ਨੂੰ ਲੁੱਟਣ ਤੇ ਦੁੱਖੀ ਕਰਨ ਦਾ ਰਾਹ ਅਖਤਿਆਰ ਕੀਤਾ ਹੋਇਆ ਹੈ ,ਜਿਸ ਦੇ ਵੱਡੇ ਵਿਰੋਧ’ਚ ਕਿਸਾਨ ਸੰਗਰਸੀਆਂ ਵੱਲੋਂ ਜਿਥੇ ਇਸ ਨੂੰ ਲੋਕਾਂ ਲਈ ਪਰਚੀ ਮੁਕਤ ਕੀਤਾ ਹੋਇਆ ਹੈ ਉਥੇ ਪੰਜ ਦਿੱਨਾ ਤੋਂ ਇਸ ਵਧਾਏ ਰੇਟ ਨੂੰ ਵਾਪਸ ਲੈਣ ਅਤੇ ਪੁਰਾਣੇ ਰੇਟਾਂ ਨੂੰ ਲਾਗੂ ਕਰਨ ਦੀ ਮੰਗ ਨੂੰ ਲੈਕੇ ਲਾਡੋਵਾਲ ਟੋਲ ਪਲਾਜ਼ਾ ਤੇ ਪਿਛਲੇ ਪੰਜ ਦਿਨਾਂ ਤੋਂ ਰੋਸ ਧਰਨਾ ਜਾਰੀ ਕੀਤਾ ਹੋਇਆ ਹੈ ਅਤੇ ਅੱਜ ਇਹ ਰੋਸ ਪ੍ਰਦਰਸ਼ਨ ਧਰਨਾ ਛੇਵੇਂ ਦਿਨ’ਚ ਪਹੁੰਚ ਗਿਆ ਹੈ ਜਦੋਂ ਕਿ ਸਰਕਾਰ ਅਤੇ ਐਨ ਐਚ ਏ ਆਪਣੇ ਇਸ ਵਧਾਏ ਰੇਟ ਨੂੰ ਵਾਪਸ ਲੈਣ ਅਤੇ ਪੁਰਾਣੇ ਰੇਟਾਂ ਨੂੰ ਲਾਗੂ ਕਰਨ ਵਾਲੇ ਪਾਸੇ ਨਹੀਂ ਆ ਰਹੀ ਅਤੇ ਕਿਸਾਨ ਸੰਘਰਸ਼ੀ 46/47 ਡਿਗਰੀ ਗਰਮੀ ਦੀ ਪ੍ਰਵਾਹ ਨਾ ਕਰਦਿਆਂ ਆਪਣੇ ਇਸ ਰੋਸ ਪ੍ਰਦਰਸ਼ਨ ਨੂੰ ਉਦੋਂ ਤੱਕ ਜਾਰੀ ਰੱਖਣ ਲਈ ਅੜੇ ਹੋਏ ਹਨ, ਜਦੋਂ ਤੱਕ ਕੇਂਦਰ ਸਰਕਾਰ ਅਤੇ ਐਨ ਐਚ ਏ ਆਪਣੇ ਵਧਾਏ ਰੇਟਾਂ ਨੂੰ ਵਾਪਸ ਲੈ ਕੇ ਪੁਰਾਣੇ ਰੇਟਾਂ ਨੂੰ ਲਾਗੂ ਨਹੀਂ ਕਰਦੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਲੁਧਿਆਣਾ ਦੇ ਮੁੱਖ ਸੇਵਾਦਾਰ ਸੰਤ ਮਹਾਂਪੁਰਸ਼ ਬਾਬਾ ਸੁਖਵਿੰਦਰ ਸਿੰਘ ਜੀ ਨੇ ਰੋਸ ਪ੍ਰਦਰਸ਼ਨ ਤੇ ਬੈਠਿਆਂ ਪੱਤਰਾਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜੁਆਬ ਦਿੰਦਿਆਂ ਕੀਤਾ।
ਉਨ੍ਹਾਂ ਬਾਬਾ ਸੁਖਵਿੰਦਰ ਨੇ ਕਿਹਾ ਲਾਡੋ ਵਾਲ ਟੋਲ ਪਲਾਜੇ ਤੇ ਕੇਂਦਰ ਸਰਕਾਰ ਅਤੇ ਐਨ ਐਚ ਏ ਨੇ ਪੁਰਾਣੇ ਰੇਟਾਂ ਵਿੱਚ ਵੱਡਾ ਵਾਧਾ ਕਰਕੇ ਆਮ ਲੋਕਾਂ ਤੇ ਵੱਡਾ ਬੋਝ ਪਾਇਆ ਹੈ ਜੋ ਬਿੱਲ ਕੁੱਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ,ਬਾਬਾ ਸੁਖਵਿੰਦਰ ਸਿੰਘ ਨੇ ਕਿਹਾ ਇਹ ਰੋਸ ਪ੍ਰਦਰਸ਼ਨ ਉਦੋਂ ਤੱਕ ਜਾਰੀ ਰਹੇਗਾ ਜਿੰਨੀ ਦੇਰ ਤੱਕ ਕੇਂਦਰ ਸਰਕਾਰ ਅਤੇ ਐਨ ਐਚ ਏ ਆਪਣੇ ਵਧਾਏ ਰੇਟਾਂ ਨੂੰ ਵਾਪਸ ਲੈ ਕੇ ਪੁਰਾਣੇ ਰੇਟਾਂ ਨੂੰ ਲਾਗੂ ਨਹੀਂ ਕਰਦੀ, ਰੋਸ ਪ੍ਰਦਰਸ਼ਨ’ਚ ਧਰਨਾ ਲਾਈ ਬੈਠੇ ਸੰਤ ਸੁਖਵਿੰਦਰ ਸਿੰਘ ਆਲੋਵਾਲ ਤੋਂ ਇਲਾਵਾ ਪ੍ਰਧਾਨ ਇੰਦਰਵੀਰ ਸਿੰਘ ਕਾਦੀਆਂ, ਪ੍ਰਧਾਨ ਦਿਲਬਾਗ ਸਿੰਘ ਗਿੱਲ, ਸੁਰਿੰਦਰ ਸਿੰਘ ਪਵਾਰ ਅਤੇ ਕਿਸਾਨ ਆਗੂ ਗੁਰਦੀਪ ਸਿੰਘ ਤੋਂ ਇਲਾਵਾ ਸੈਂਕੜੇ ਆਗੂਆਂ ਨੇ ਵੀ ਆਪਣੇ ਸੰਬੋਧਨ ਵਿੱਚ ਸਰਕਾਰ ਅਤੇ ਐਨ ਐਚ ਏ ਦੇ ਲਗਾਤਾਰ ਤੀਜੀ ਵਾਰ ਵਾਧੇ ਦੀ ਨਿੰਦਾ ਕੀਤੀ ਅਤੇ ਕਿਹਾ ਲੋਕ ਪਹਿਲਾਂ ਹੀ ਅਤ ਦੀ ਮੰਗਹਾਈ’ਚ ਫਸੇ ਹੋਏ ਹਨ ਅਤੇ ਇਨ੍ਹਾਂ ਟੋਲ ਪਲਾਜੇ ਦੇ ਵਧਦੇ ਰੇਟਾਂ ਨੇ ਲੋਕਾਂ ਦੀ ਆਵਾਜਾਈ ਨੂੰ ਵੱਡਾ ਭਰਪਾਵਤ ਕੀਤਾ ਹੋਇਆ ਹੈ, ਸੰਤ ਸੁਖਵਿੰਦਰ ਸਿੰਘ ਆਲੋਵਾਲ ਨੇ ਕਿਹਾ ਹੁਣ ਇਹਨਾਂ ਨਵੇਂ ਵਧਾਏ ਰੇਟਾਂ ਨੂੰ ਬਿਲਕੁਲ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਲਾਡੋ ਵਾਲ ਟੋਲ ਪਲਾਜੇ ਨੂੰ ਉਦੋਂ ਤੱਕ ਆਮ ਲੋਕਾਂ ਲਈ ਪਰਚੀ ਮੁਕਤ ਰੱਖਿਆ ਜਾਵੇਗਾ ,ਜਦੋਂ ਤੱਕ ਕੇਂਦਰ ਸਰਕਾਰ ਅਤੇ ਐਨ ਐਚ ਏ ਆਪਣੇ ਵਧਾਏ ਰੇਟਾਂ ਨੂੰ ਵਾਪਸ ਲੈ ਕੇ ਪੁਰਾਣੇ ਰੇਟਾਂ ਨੂੰ ਲਾਗੂ ਨਹੀਂ ਕਰਦੇ ਉਨ੍ਹਾਂ ਸਪਸ਼ਟ ਕੀਤਾ ਰੋਸ ਪ੍ਰਦਰਸ਼ਨ ਨੂੰ ਜਾਰੀ ਰੱਖਣਾ ਉਨ੍ਹਾਂ ਦੀ ਮਜਬੂਰੀ ਬਣ ਗਿਆ ਹੈ ,ਇਸ ਰੋਸ ਪ੍ਰਦਰਸ਼ਨ ਧਰਨੇ ਦੀ ਪੂਰਨ ਹਮਾਇਤ ਕਰਦਿਆਂ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸਰਕਾਰ ਦੀ ਲਗਾਤਾਰ ਰੇਟਾਂ’ਚ ਵਾਧਾ ਕਰਨ ਵਾਲੀ ਨੀਤੀ ਦੀ ਨਿੰਦਾ ਕੀਤੀ ਅਤੇ ਮੰਗ ਕੀਤੀ ਕਿ ਅਤ ਦੀ ਗਰਮੀ’ਚ ਰੋਸ ਪ੍ਰਦਰਸ਼ਨ ਤੇ ਬੈਠੇ ਕਿਸਾਨ ਸੰਗਰਸੀਆਂ ਦੀ ਮੰਗ ਪੂਰੀ ਕੀਤੀ ਜਾਵੇ ,ਕਿਉਂਕਿ ਇਸ ਰੋਸ ਪ੍ਰਦਰਸ਼ਨ ਨਾਲ ਜਿੱਥੇ ਕਰੌੜਾਂ ਰੁਪਏ ਦੇ ਨੁਕਸਾਨ ਲਈ ਸਰਕਾਰ ਖੁਦ ਜਿੰਮੇਵਾਰ ਹੈ ,ਉਥੇ ਸਫ਼ਰ ਕਰ ਰਹੇ ਆਮ ਲੋਕ ਪਰਚੀ ਮੁਕਤ ਨੂੰ ਲੈ ਕੇ ਪੂਰੀ ਤਰ੍ਹਾਂ ਬਾਗੋਬਾਗ ਹੋਏ ਬੈਠੇ ਹਨ ਤੇ ਕਿਸਾਨ ਸੰਗਰਸੀਆਂ ਦੀ ਸ਼ਲਾਘਾ ਕਰ ਰਹੇ ਹਨ ਭਾਈ ਖਾਲਸਾ ਨੇ ਕਿਹਾ ਰੋਸ ਪ੍ਰਦਰਸ਼ਨ ਤੇ ਬੈਠੇ ਸੰਘਰਸ਼ੀ ਯੋਧਿਆਂ ਲਈ ਲੰਗਰ ਅਤੇ ਹੋਰ ਸਹੂਲਤਾਂ ਦੇਣ ਵਾਲੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਜੀ ਤੇ ਸੰਤ ਸੁਖਵਿੰਦਰ ਸਿੰਘ ਜੀ ਦੀ ਸੇਵਾ ਮਹਾਨ ਤੇ ਸ਼ਲਾਘਾਯੋਗ ਕਹੀ ਜਾ ਸਕਦੀ ਹੈ।