ਲੁਧਿਆਣਾ, ਗੁਰਦਾਸਪੁਰ, 3 ਮਈ (ਸਰਬਜੀਤ ਸਿੰਘ)– ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਸ਼ੰਘਰਸ਼ ਕਮੇਟੀ ਦੀ ਅਗਵਾਈ ਚ ਸਾਰੇ ਨਗਰ ਨਿਵਾਸੀਆ ਨੂੰ ਜਦੋ ਇਹ ਭਿਆਨਕ ਪਈ ਕਿ ਆਮ ਆਦਮੀ ਪਾਰਟੀ ਦੇ ਲੁਧਿਆਣਾ ਦੇ ਉਮੀਦਵਾਰ ਪਰਾਸ਼ਰ ਪਪੀ ਨੇ ਅੱਜ ਵੋਟਾ ਲੈਣ ਲਈ ਇਲਾਕੇ ਚ ਰੋਡ ਮਾਰਚ ਕਰਨਾ ਹੈ । ਤਾ ਪਿਛਲੇ 36 ਦਿਨ ਤੋ ਪ੍ਰਦੂਸ਼ਿਤ ਗੈਸ ਫੈਕਟਰੀ ਵਿਰੋਧੀ ਚਲ ਰਹੇ ਸ਼ੰਘਰਸ਼ ਦੀ ਕਿਸੇ ਵੀ ਵੋਟਾ ਵਾਲਿਆ ਨੇ ਸਾਰ ਨਹੀ ਲਈ।.ਇਸ ਲਈ ਸਾਰੇ ਨਗਰ ਵਲੋ ਸਾਝਾ ਮਤਾ ਪਾ ਕੇ ਸਾਰੇ ਵੋਟ ਸਿਸਟਮ ਦਾ ਬਾਈਕਾਟ ਕੀਤਾ ਗਿਆ। ਤੇ ਕਿਸੇ ਵੀ ਪਾਰਟੀ ਦਾ ਪਿੰਡ ਵਿੱਚ ਕੋਈ ਵੀ ਬੂਥ ਨਹੀ ਲਗੇਗਾ। ਤੇ ਸਾਰੇ ਪਿੰਡ ਚ ਰੋਸ ਵਜੋ ਕਾਲੇ ਝੰਡੇ ਲਾਏ ਜਾ ਰਹੇ ਹਨ। ਤੇ ਚੌਕਾ ਚ ਵੋਟ ਬਾਈਕਾਟ ਦੇ ਬੋਰਡ ਲਾਏ।ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਪਰਾਸ਼ਰ ਪਪੀ ਦਾ ਵਿਰੋਧ ਕਰਨ ਲਈ ਪੂਰਾ ਨਗਰ ਕਾਲੀਆ ਝੰਡੀਆਂ ਲਈ ਭੂੰਦੜੀ ਬਾਜਾਰ ਚ ਖੜਾ ਰਿਹਾ ਪਰ ਆਮ ਆਦਮੀ ਪਾਰਟੀ ਦਾ ਉਮੀਦਵਾਰ ਵਿਰੋਧ ਨੂੰ ਵੇਖਦਿਆਂ ਰੂਟ ਬਦਲ ਕੇ ਭਜ ਗਿਆ ਤੇ ਧੁਪੇ ਖੜੇ ਲੋਕਾ ਦੀ ਗਲ ਸੁਣਨ ਲਈ ਉਸ ਕੋਲ ਵੇਹਲ ਨਹੀ ਸੀ। ਲੋਕਾ ਨੇ ਬਾਜਾਰ ਵਿਚ ਦੀ ਵਿਰੋਧ ਪ੍ਰਦਰਸ਼ਨ ਕਰਕੇ ਆਪਣਾ ਰੋਸ ਪ੍ਰਗਟਾਇਆ। ਤੇ ਅਗੇ ਵਾਸਤੇ ਇਸ ਤਰਾ ਦਾ ਵਿਰੋਧ ਜਾਰੀ ਰਖਣ ਦਾ ਪ੍ਰਣ ਦੁਹਰਾਇਆ। ਇਸ ਮੌਕੇ ਹਾਜਰ ਸਨ ਡਾ.ਸੁਖਦੇਵ ਸਿੰਘ ਜਥੇ ਬੰਦਕ ਸਕੱਤਰ,ਜਸਵੀਰ ਸਿੰਘ ਸੀਰਾ,ਮਖਣ ਸਿੰਘ,ਛਿੰਦਰਪਾਲ ਸਿੰਘ, ਸਾਗਾ ਸਿੰਘ,ਲਾਲ ਸਿੰਘ ਗੋਰਾਹੂਰ,ਬਗਾ ਸਿੰਘ ਰਾਣਕੇ,ਪੇਡੂ ਮਜ਼ਦੂਰ,ਯੂਨੀਅਨ (ਮਸ਼ਾਲ),ਭਾਰਤੀ ਕਿਸਾਨ ਯੂਨੀਅਨ (ਉਗਰਾਹਾ) ਦੇ ਮਨਜਿੰਦਰ ਸਿੰਘ ਖੇੜੀ,ਅਮਰੀਕ ਸਿੰਘ ਰਾਮਾ,ਤੀਰਥ ਸਿੰਘ ਤਲਵੰਡੀ,ਰਣਜੀਤ ਸਿੰਘ ਈਸੇਵਾਲ,ਜਸਵੰਤ ਸਿੰਘ ਭਟੀਆ,ਪ੍ਰੇਮ ਸਿੰਘ ਬੁਚਕਰ,ਮਹਾ ਸਿੰਘ ਭਟੀਆ,ਡਾ.ਗੁਰਮੇਲ ਸਿੰਘ ਚੰਗਣਾ,ਬੀ.ਕੇ.ਯੂ.ਡਕੌਦਾ-ਧਨੇਰ ਦੇ ਹਾਕਮ ਸਿੰਘ ਭਟੀਆ;ਦਰਵਾਰਾ ਸਿੰਘ ਵੀਰਮੀ,ਬੀਬੀ ਗੁਰਚਰਨ ਕੌਰ,ਪਰਮਜੀਤ ਕੌੌਰ,ਆਗਣਵਾੜੀ ਯੂਨੀਅਨ,ਸ਼ੰਘਰਸ ਕਮੇਟੀ ਦੇ ਜਗਤਾਰ ਸਿੰਘ ਮਾੜਾ,ਤੇਜਿੰਦਰ ਸਿੰਘ ਤੇਜਾ,ਹਰਪ੍ਰੀਤ ਸਿੰਘ ਹੈਪੀ,ਸੁਰਜੀਤ ਸਿੰਘ ਚੈਅਰਮੈਨ, ਸਤਪਾਲ ਸਿੰਘ ਮੈਬਰ ,ਮਨਜਿੰਦਰ ਸਿੰਘ ਮੋਨੀ,ਭਿੰੰਦਰ


