ਫਿਲੌਰ, ਗੁਰਦਾਸਪੁਰ, 20 ਮਈ (ਸਰਬਜੀਤ ਸਿੰਘ)- ਇੰਟਰਨੈਸ਼ਨਲ ਸੰਤ ਸਮਾਜ ਦੀ ਇੱਕ ਹੰਗਾਮੀ ਮੀਟਿੰਗ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਸੰਤ ਬਾਬਾ ਜਰਨੈਲ ਸਿੰਘ ਆਲੋਵਾਲ ਨੰਗਲ ਬੇਟ ਫਿਲੌਰ ਜ਼ਿਲ੍ਹਾ ਜਲੰਧਰ ਵਿਖੇ ਪ੍ਰਧਾਨ ਸ਼ਮਸ਼ੇਰ ਸਿੰਘ ਜੁਗੇੜੇ ਵਾਲਿਆਂ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੀ ਪੈਰਵਾਈ ਪ੍ਰੈਸ ਨੂੰ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਜਾਰੀ ਕੀਤੀ, ਉਨ੍ਹਾਂ ਦੱਸਿਆ ਮੀਟਿੰਗ ਜਿਸ ਵਿੱਚ ਸਮੂਹ ਅਹੁਦੇਦਾਰਾਂ ਤੇ ਜ਼ਿਲ੍ਹਾ ਪ੍ਰਧਾਨਾ ਨੇ ਹਿੱਸਾ ਲਿਆ, ਮੀਟਿੰਗ ਨੂੰ ਸੰਬੋਧਨ ਕਰਦਿਆਂ ਪ੍ਰਧਾਨ ਸ਼ਮਸ਼ੇਰ ਸਿੰਘ ਜੁਗੇੜੇ ਵਾਲਿਆਂ ਨੇ ਕਿਹਾ ਪੁਲਿਸ ਅਧਿਕਾਰੀ ਜੇ, ਏਲਨ, ਚੇਲੀਅਨ ਕਿਸੇ ਬਹਾਰਲੇ ਸੂਬੇ ਦਾ ਭਈਆ ਹੈ ਅਤੇ ਇਹ ਕਾਂਗਰਸ ਰਾਜ਼ ਸਮੇਂ ਖੰਨਾ ਵਿਖੇ ਬਤੌਰ ਐਸ ਐਸ ਪੀ ਤਾਇਨਾਤ ਸੀ ,ਉਹਨਾਂ ਕਿਹਾ ਇਸ ਨੂੰ ਪੰਜਾਬ ਅਤੇ ਪੰਜਾਬੀਆਂ ਦੇ ਸਭਿਆਚਾਰ ਕਲਚਰ ਸਬੰਧੀ ਕੋਈ ਜਾਣਕਾਰੀ ਨਹੀਂ ? ਇਹ ਆਪਣੇ ਨਾਲ ਰੀਡਰ ਬੰਸੀ ਲਾਲ ਨੂੰ ਹੀ ਰੱਖਦਾ ਹੈ ਅਤੇ ਜਿਥੇ ਕਿਤੇ ਬਾਹਰ ਜਾਂਦਾ ਹੈ, ਕੰਮ ਕਰਨ ਦੀ ਸੂਰਤ ਵਿੱਚ ਮੋਟੀ ਰਿਸ਼ਵਤ ਲੈਣ ਲਈ ਆਪਣੇ ਚੁਹੇਤੇ ਰੀਡਰ ਬੰਸੀ ਲਾਲ ਨੂੰ ਨਾਲ ਹੀ ਲੈ ਕੇ ਜਾਂਦਾ ਹੈ, ਉਹਨਾਂ ਮਤੇ ਵਿੱਚ ਦੱਸਿਆ ਜਦੋਂ ਇਹ ਖੰਨਾ ਬਤੌਰ ਐਸ ਐਸ ਪੀ ਸੀ, ਤਾਂ ਕਾਂਗਰਸ ਰਾਜ ਦੇ ਗੁਰਕੀਰਤ ਸਿੰਘ ਕੋਟਲੀ ਮੰਤਰੀ ਸਨ ਅਤੇ ਹਲਕਾ ਪਾਇਲ ਤੋਂ ਸ੍ਰ ਲਖਬੀਰ ਸਿੰਘ ਲੱਖਾ ਐਮ ਐਲ ਏ ਸੀ, ਅਤੇ ਇਨ੍ਹਾਂ ਨੇ ਕਰੌੜਾਂ ਰੁਪਏ ਦਾ ਗੈਰ ਕਾਨੂੰਨੀ ਨਸ਼ਾ ਵੇਚ ਕੇ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕੀਤਾ ਤੇ ਆਪ ਮਾਲਾ ਮਾਲ ਹੋਏ ਮਤੇ’ਚ ਦੱਸਿਆਂ,ਚਿੱਟਾ,ਅਫੀਮ, ਭੁੱਕੀ, ਡੋਡਿਆਂ ਦੇ ਨਾਲ ਨਾਲ ਪਿੰਡ ਬਾਹੋਂ ਮਾਜਰਾ ਵਿਚ ਦੋ ਨੰਬਰ ਦੀ ਸ਼ਰਾਬ ਫੈਕਟਰੀ ਵੀ ਹੈ ,ਜੋ ਅੱਜ ਵੀ ਮਜੌਦ ਹੈ ਅਤੇ ਉਥੇ ਹੁਣ ਪੁਲਿਸ ਬੈਠੀ ਹੈ, ਇਨ੍ਹਾਂ ਦੇ ਨਸ਼ੇ ਵੇਚਣ ਦੇ ਸ਼ਰੇਆਮ ਨਸ਼ਾ ਵੇਚਣ ਦੇ ਕਾਲੇ ਕਾਰਨਾਮੇ ਰੋਜਾਨਾ ਅਖ਼ਬਾਰਾਂ ਦੀਆਂ ਸੁਰਖੀਆਂ ਵਿੱਚ ਛਪਦੇ ਸਨ , ਇਹ ਸਾਰਾ ਨਸ਼ਿਆਂ ਦਾ ਗੋਰਖ ਧੰਦਾ ਉੱਚ ਪੁਲਿਸ ਅਧਿਕਾਰੀ ਜੇ ਏਲਨ ਚੇਲੀਅਨ ਦੀ ਸਰਪ੍ਰਸਤੀ ਹੇਠ ਚਲਾਇਆ ਜਾਂਦਾ ਸੀ ਅਤੇ ਕਰੌੜਾਂ ਰੁਪਏ ਕਮਿਸ਼ਨ ਰਿਸ਼ਵਤ ਇਸ ਬਦਲੇ ਲੈਂਦਾ ਸੀ, ਉਹਨਾਂ ਮਤੇ’ਚ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ” ਜਦੋਂ ਵਾੜ ਹੀ ਖੇਤ ਨੂੰ ਖਾਈ ਜਾਏ” ਤਾਂ ਫਿਰ ਪੰਜਾਬ ਅਤੇ ਪੰਜਾਬੀ ਦੀ ਜਵਾਨੀ ਤਾਂ ਰੱਬ ਆਸਰੇ ? ਇੰਟਰਨੈਸ਼ਨਲ ਸੰਤ ਸਮਾਜ ਨੇ ਮਤੇ’ਚ ਪੰਜਾਬ ਸਰਕਾਰ ਤੋਂ ਮੰਗ ਕੀਤੀ ਇਸ ਕੇਸ ਦੀ ਸੁਣਵਾਈ ਏ ਡੀ ਜੀ ਪੀ ਦੀ ਅਗਵਾਈ ਵਾਲੀ ਸਿੱਟ ਤੋਂ ਕਰਵਾਈ ਜਾਵੇ ,ਜੋ ਰੀਪੋਰਟ ਹਾਈ ਕੋਰਟ ਨੂੰ ਸੌਂਪੀ ਜਾਵੇ ਤਾਂ ਕਿ ਕਾਲੀਆਂ ਭੇਡਾਂ ਦੀਆਂ ਪੰਜਾਬ ਦੀ ਨੌਜਵਾਨੀ ਨੂੰ ਤਬਾਹ ਕਰਨ ਵਾਲੀਆਂ ਕਾਲੀਆਂ ਕਰਤੂਤਾਂ ਲੋਕਾਂ ਸਹਾਮਣੇ ਨੰਗੀਆਂ ਕੀਤੀਆਂ ਜਾ ਸਕਦੀਆਂ ਹਨ,ਮਤੇ’ਚ ਸੰਤ ਸਮਾਜ ਨੇ ਕਾਂਗਰਸ ਰਾਜ ਦੇ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸ੍ਰ ਲਖਵੀਰ ਸਿੰਘ ਲੱਖਾ ਤੇ ਦੋਸ਼ ਲਾਉਂਦਿਆਂ ਕਿਹਾ ਅਤੇ ਲਖਵੀਰ ਸਿੰਘ ਲੱਖਾ ਐਮ ਐਲ ਏ ਪਾਇਲ ਨੇ ਪਿੰਡ ਬਾਹੋਂ ਮਾਜਰਾ ਨੇੜੇ ਖੰਨਾ ਵਿਖੇ ਦੋ ਨੰਬਰ ਦੀ ਸ਼ਰਾਬ ਫੈਕਟਰੀ ਲਗਾਈ ਹੋਈ ਹੈ, ਜਿਸ ਦੀ ਸ਼ਰਾਬ ਹਲਕਾ ਪਾਇਲ ਤੇ ਖੰਨਾ ਵਿਖੇ ਵੇਚੀ ਜਾਂਦੀ ਸੀ ਅਤੇ ਇਸ ਸ਼ਰਾਬ ਦੇ ਪੀਣ ਨਾਲ ਕਈਆਂ ਦੀਆਂ ਮੌਤਾਂ ਹੋਈਆਂ ਤੇ ਕਈ ਘਰ ਬਰਬਾਦ ਹੋਏ, ਇਥੇ ਹੀ ਬਸ ਨਹੀਂ ? ਚਿੱਟਾ, ਅਫੀਮ, ਭੁੱਕੀ ਡੋਡੇ ਪੁਲਿਸ ਦੀ ਸਰਪ੍ਰਸਤੀ ਹੇਠ ਸ਼ਰੇਆਮ ਵਿਕਦੇ ਸਨ ਅਤੇ ਜਿਸ ਦੀ ਚਰਚਾ ਅਖ਼ਬਾਰਾਂ ਦੀਆਂ ਸੁਰਖੀਆਂ’ਚ ਰੋਜ਼ਾਨਾ ਹੁੰਦੀ ਰਹਿੰਦੀ ਸੀ ਅਤੇ ਖੰਨਾ ਹਲਕੇ ਤੋਂ ਹੁਣ ਦੇ ਵਧਾਇਕ ਤਰਨਜੀਤ ਸਿੰਘ ਸੌਂਦ ਨੇ ਵੀ ਇਹ ਸਾਰਾ ਮਾਮਲਾ ਪੰਜਾਬ ਵਿਧਾਨ ਸਭਾ ਵਿਚ ਉਠਾਇਆ ਸੀ ਅਤੇ ਸਰਕਾਰ ਇਸ ਸਬੰਧੀ ਚੁੱਪ ਧਾਰੀ ਬੈਠੀ ਹੈ, ਮੀਟਿੰਗ ਵਿੱਚ ਸਿੰਘ ਸਾਹਿਬ ਜਥੇਦਾਰ ਰਣਜੀਤ ਸਿੰਘ ਸਾਬਕਾ ਜਥੇਦਾਰ ਅਕਾਲ ਤਖ਼ਤ ਸਾਹਿਬ, ਸੰਤ ਸੁਖਵਿੰਦਰ ਸਿੰਘ ਆਲੋਵਾਲ ਜਨਰਲ ਸਕੱਤਰ,ਸੰਤ ਮਹਾਂਪੁਰਸ਼ ਬਾਬਾ ਜਰਨੈਲ ਸਿੰਘ ਆਲੋਵਾਲ, ਮੁਫ਼ਤੀ ਸਾਹਿਬ ਮਲੇਰ ਕੋਟਲਾ, ਬਾਬਾ ਲਾਲ ਸਿੰਘ ਭੀਖੀ ਪ੍ਰਧਾਨ ਸੰਤ ਸਮਾਜ ਜ਼ਿਲ੍ਹਾ ਮਾਨਸਾ, ਬਾਬਾ ਸੁਰਿੰਦਰ ਸਿੰਘ ਪ੍ਰਧਾਨ ਜ਼ਿਲ੍ਹਾ ਜਲੰਧਰ, ਮਹੰਤ ਰਜਿੰਦਰ ਗਿਰੀ ਜ਼ਿਲ੍ਹਾ ਮੋਗਾ, ਬਾਬਾ ਚਮਕੌਰ ਸਿੰਘ ਚਮਕੌਰ ਸਾਹਿਬ ਪ੍ਰਧਾਨ ਰੂਪ ਨਗਰ, ਮਹੰਤ ਜਸਵਿੰਦਰ ਦਾਸ ਪ੍ਰਧਾਨ ਜ਼ਿਲ੍ਹਾ ਬਠਿੰਡਾ, ਡਾਕਟਰ ਸੁਆਮੀ ਸਤ ਪ੍ਰੀਤ ਹਰੀ ਜੀ ਜਨਰਲ ਸਕੱਤਰ ਆਦਿ ਆਗੂ ਹਾਜ਼ਰ ਸਨ।