ਲੁਧਿਆਣਾ, ਗੁਰਦਾਸਪੁਰ, 10 ਨਵੰਬਰ (ਸਰਬਜੀਤ ਸਿੰਘ)– ਸੀਟੂ ਨਾਲ ਸਬੰਧਤ ਯੂਨੀਅਨਾਂ ਹੀਰਾ ਸਾਈਕਲ, ਬਜਾਜ ਸਨੇਜ ਅਤੇ ਰੇਹੜੀ ਫੜੀ ਯੂਨੀਅਨ ਪੰਜਾਬ ਦੇ ਸਾਥੀਆਂ ਨੇ ਫੋਕਲ ਪੁਆਇੰਟ ਲੁਧਿਆਣਾ ਬਿਜਲੀ ਦਫਤਰ ਅੱਗੇ ਬਿਜਲੀ ਖੇਤਰ ਨੂੰ ਕਾਰਪੋਰੇਟ ਘਰਾਣਿਆਂ ਨੂੰ ਵੇਚਣ ਵਿਰੁੱਧ ਰੋਸ਼ ਧਰਨਾ ਦਿੱਤਾ।
ਧਰਨੇ ਨੂੰ ਸੰਬੋਧਨ ਕਰਦਿਆਂ ਜਤਿੰਦਰ ਪਾਲ ਸਿੰਘ ਪ੍ਰਧਾਨ ਅਤੇ ਸਕੱਤਰ ਪੰਜਾਬ ਸੀਟੂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਕਾਰਪੋਰੇਟ ਘਰਾਣਿਆਂ ਨੂੰ ਟੈਕਸਾਂ ਵਿੱਚ ਛੋਟਾਂ ਅਤੇ ਐਨ.ਪੀ.ਏ ਨੂੰ ਖਤਮ ਕਰਨ ਦੀ ਸਖਤ ਨਿੰਦਾ ਕੀਤੀ। ਸਾਥੀ ਨੇ ਕਿਹਾ ਕੀ ਮਜਦੂਰਾਂ, ਕਿਸਾਨਾਂ, ਮੁਲਾਜ਼ਮਾੰ ਅਤੇ ਆਮ ਲੋਕਾਂ ਦੀ ਬਣਦੀਆਂ ਕਾਨੂੰਨੀ ਸਹੂਲਤ ਖਤਮ ਕੀਤੀ ਜਾ ਰਹੀਆਂ ਹਨ। ਬਹਾਨਾ ਖਜਾਨਾ ਖਾਲੀ ਹੈ। ਲੋਕਾਂ ਦੇ ਪੈਸੇ ਨਾਲ ਉਸਾਰੀਆਂ ਪਬਲਿਕ ਸੈਕਟਰ ਧਨਾਢਾ ਨੂੰ ਕੋਡੀਆ ਦੇ ਭਾਅ ਵੇਚਿਆ ਜਾ ਰਿਹਾ ਹੈ। ਧਰਨੇ ਦੀ ਅਗਵਾਈ ਸਮਰ ਬਹਾਦਰ, ਵਿਨੋਦ ਤਿਵਾੜੀ, ਜਗਦੀਸ਼ ਚੌਧਰੀ ਨੇ ਕੀਤੀ।
ਬੁਲਾਰਿਆਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਬਿਜਲੀ ਨਿੱਜੀ ਹੱਥਾਂ ਵਿੱਚ ਦੇਣ ਨਾਲ ਲੋਕਾਂ ਅਤੇ ਸਸਤੀ ਬਿਜਲੀ ਦੀ ਸਹੂਲਤ ਖੋਹੀ ਜਾ ਰਹੀ ਹੈ। ਲੱਖਾਂ ਨੌਕਰੀਆਂ ਖਤਮ ਕੀਤੀਆਂ ਜਾਣਗੀਆਂ। 2 ਘੰਟੇ ਦਿਹਾੜੀ ਦਾ ਨੋਟੀਫਿਕੇਸ਼ਨ ਰੱਦ ਕਰਨ ਦੀ ਮੰਗ ਕੀਤੀ।ਫਲਸਤੀਨੀਆ ਦੇ ਹੱਕੀ ਸੰਘਰ੍ਸ਼ ਰੈਲੀ ਦੀ ਹਿਮਾਇਤ ਕਰਦੇ ਜੰਗਬੰਦੀ ਮੰਗ ਕੀਤੀ।ਉਨ੍ਹਾਂ ਕਿਹਾ ਕਿ 16 ਨਵੰਬਰ ਦੀ ਜਲੰਧਰ ਵਿੱਚ ਵੱਧ ਤੋਂ ਵੱਧ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਜਨਰਲ ਸਕੱਤਰ ਕਾਮਰੇਡ ਸੀਤਾ ਰਾਮ ਅਤੇ ਸੂਬਾਈ ਸਕੱਤਰ ਸੁਖਵਿੰਦਰ ਸਿੰਘ ਸੇਖੋਂ ਵੀ ਸੰਬੋਧਨ ਕਰਨਗੇ।