ਅੰਮ੍ਰਿਤਸਰ, ਗੁਰਦਾਸਪੁਰ, 21 ਜੂਨ ( ਸਰਬਜੀਤ ਸਿੰਘ)– ਲੰਮੇ ਸਮੇਂ ਤੋਂ ਸ਼੍ਰੀ ਦਰਬਾਰ ਸਾਹਿਬ ਦੇ ਪਾਸ ਬਣਾਏ ਏਸੀ ਯਾਤਰੂ ਨਿਵਾਸ ਸਾਰਗੜ ਦੇ ਕਮਰਿਆਂ ਦੀ ਔਨ ਲਾਈਨ ਬੁਕਿੰਗ ਕਰਨ ਵਾਲੇ ਠੱਗਾਂ ਦੀ ਦਰਬਾਰ ਸਾਹਿਬ ਦੇ ਨਾਮ ਤੇ ਬਣਾਈਂ ਜਾਅਲੀ ਵੈਬਸਾਈਟ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਖਰ ਪਤਾ ਲਾ ਹੀ ਲਿਆ ਹੈ ਅਤੇ ਇਸ ਸਬੰਧੀ ਪੁਲਸ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ ਅਤੇ ਮੰਗ ਕੀਤੀ ਗਈ ਹੈ ਕਿ ਜਾਅਲੀ ਵੈਬਸਾਈਟ ਰਾਹੀਂ ਕਮਰਿਆਂ ਦੀ ਆਨਲਾਈਨ ਬੁਕਿੰਗ ਕਰਨ ਦੇ ਬਹਾਨੇ ਸੰਗਤਾਂ ਨੂੰ ਲੁਟਣ ਤੇ ਧੋਖਾ ਦੇਣ ਵਾਲੇ ਇਨ੍ਹਾਂ ਠੱਗਾਂ ਦਾ ਜਲਦੀ ਤੋਂ ਜਲਦੀ ਪਤਾ ਲਾ ਕੇ ਲੋਕਾਂ ਸਾਹਮਣੇ ਨੰਗਾ ਕੀਤਾ ਜਾਵੇ, ਤਾਂ ਕਿ ਅੱਗੇ ਤੋਂ ਕੋਈ ਦਰਬਾਰ ਸਾਹਿਬ ਦੇ ਦਰਸਨ ਕਰਨ ਆ ਰਹੀ ਸ਼ਰਧਾਵਾਨ ਸੰਗਤ ਨੂੰ ਕਮਰੇ ਦੇਣ ਦੇ ਬਹਾਨੇ ਲੁੱਟਣ ਦੀ ਹਿੰਮਤ ਨਾਂ ਕਰ ਸਕੇ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਦਰਬਾਰ ਦੇ ਏ ਸੀ ਯਾਤਰੂ ਨਿਵਾਸ ਸਾਰਗੜ ਦੇ ਨਾਮ ਤੇ ਨਕਲੀ ਬਣਾਈ ਵੈਬਸਾਈਟ ਦਾ ਪਤਾ ਲਾਉਣ ਦੀ ਸ਼ਲਾਘਾ ਤੇ ਪੁਲਿਸ ਨੂੰ ਇਹ ਵੈਬਸਾਈਟ ਚਲਾਉਣ ਵਾਲੇ ਠੱਗ ਗਿਰੌਹ ਦੇ ਮੈਂਬਰਾਂ ਨੂੰ ਜਲਦੀ ਕਾਬੂ ਕਰਨ ਦੀ ਮੰਗ ਕਰਦਿਆਂ ਇਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਭਾਈ ਖਾਲਸਾ ਨੇ ਸਪਸ਼ਟ ਕੀਤਾ ਕਿ ਦਰਬਾਰ ਸਾਹਿਬ ਦੀਆਂ ਆਧੁਨਿਕ ਸਹੂਲਤਾਂ ਨਾਲ ਲੈਸ ਏ ਸੀ ਯਾਤਰੂ ਨਿਵਾਸ ਦੇ ਕਮਰਿਆਂ ਦੀ ਔਨ ਲਾਈਨ ਬੁਕਿੰਗ ਕਰਨ ਦੇ ਬਹਾਨੇ ਸੰਗਤਾਂ ਨਾਲ ਵੱਡੀ ਧੋਖੇ ਬਾਜੀ ਤੇ ਠੱਗੀ ਚੱਲ ਰਹੀ ਸੀ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਕੱਤਰ ਸਾਹਿਬ ਨੇ ਪੁਲਸ ਨੂੰ ਅਜਿਹੇ ਲੋਕਾਂ ਦੀ ਵੈੱਬਸਾਈਟ ਪਤਾ ਕਰਨ ਦੀ ਰਿਪੋਰਟ ਵੀ ਕੀਤੀ ਹੋਈ ਸੀ, ਭਾਈ ਖਾਲਸਾ ਨੇ ਦੱਸਿਆ ਪੁਲਿਸ ਇਸ ਵੈਬਸਾਈਟ ਦਾ ਪਤਾ ਲਾਉਣ ਵਿੱਚ ਨਾਕਾਮਯਾਬ ਹੋ ਰਹੀ ਸੀ ਅਤੇ ਸੰਗਤਾਂ ਨਾਲ ਕਮਰੇ ਔਨ ਲਾਈਨ ਬੁਕਿੰਗ ਕਰਨ ਦੇ ਬਹਾਨੇ ਲਗਾਤਾਰ ਠੱਗੀ ਹੋ ਰਹੀ ਸੀ
ਭਾਈ ਖਾਲਸਾ ਨੇ ਦੱਸਿਆ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਦਰਸ਼ਨ ਕਰਨ ਆ ਰਹੀ ਸੰਗਤ ਜਿਨ੍ਹਾਂ ਨੂੰ ਕਮਰੇ ਬੁਕਿੰਗ ਦੇ ਬਹਾਨੇ ਲੁੱਟਿਆਂ ਜਾ ਰਿਹਾ ਸੀ, ਦੀਆਂ ਸਹਾਇਤਾ ਮਿਲ ਰਹੀਆਂ ਸਨ,ਪਰ ਪੁਲਿਸ ਇਸ ਦਾ ਪਤਾ ਲਾਉਣ ਵਿੱਚ ਅਸਫਲ ਸਿੱਧ ਹੋ ਰਹੀ ਸੀ, ਜਿਸ ਨੂੰ ਮੁੱਖ ਰੱਖਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਪੱਧਰ ਤੇ ਇਹਨਾਂ ਠੱਗਾਂ ਵੱਲੋਂ ਦਰਬਾਰ ਸਾਹਿਬ ਦੇ ਨਾਂ ਤੇ ਬਣਾਈ ਜ਼ਾਹਲੀ ਵੈਬਸਾਈਟ ਲੱਭਣ ਵਿਚ ਕਾਮਯਾਬੀ ਹਾਸਲ ਕਰ ਲਈ, ਅਤੇ ਪੁਲਿਸ ਨੂੰ ਇਸ ਸਬੰਧੀ ਦੱਸਣ ਤੋਂ ਬਾਹਦ ਮੰਗ ਕੀਤੀ ਹੈ ਕਿ ਇਹਨਾਂ ਵੈੱਬਸਾਈਟ ਚਲਾਉਣ ਵਾਲੇ ਠੱਗ ਗ੍ਰੋਹ ਦੇ ਠੱਗਾਂ ਦਾ ਜਲਦੀ ਪਤਾ ਲਾ ਕੇ ਕਾਨੂੰਨੀ ਕਾਰਵਾਈ ਕੀਤੀ ਜਾਵੇ, ਭਾਈ ਖਾਲਸਾ ਨੇ ਦੱਸਿਆ ਦਰਬਾਰ ਸਾਹਿਬ ਦੇ ਨਾਂ ਤੇ ਲੰਮੇ ਸਮੇਂ ਤੋਂ ਸੰਗਤਾਂ ਨਾਲ ਹੋ ਰਹੀ ਧੋਖਾਧੜੀ ਦਾ ਪੜਦਾ ਫਾਸ਼ ਨਾ ਕਰਕੇ ਪੁਲਿਸ ਨੇ ਬਹੁਤ ਵੱਡੀ ਅਣਗਹਿਲੀ ਤੇ ਲਾਪਰਵਾਹੀ ਵਰਤੀ ਹੈ ,ਜਿਸ ਦਾ ਸੰਗਤ ਵਿੱਚ ਵੱਡਾ ਰੋਸ ਪਾਇਆ ਜਾ ਰਿਹਾ ਹੈ ,ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਸ ਦੀ ਢਿੱਲਮੱਠ ਹੋਣ ਕਰਕੇ ਆਪਣੇ ਪੱਧਰ ਤੇ ਇਸ ਨਕਲੀ ਵੈਬਸਾਈਟ ਦਾ ਪਤਾ ਲਾਉਣ ਵਾਲਾ ਬਹੁਤ ਹੀ ਸ਼ਲਾਘਾਯੋਗ ਤੇ ਸੰਗਤਾਂ ਦੀ ਮੰਗ ਵਾਲਾਂ ਧਰਮੀ ਕਾਰਜ ਕਰਨ ਲਈ ਧੰਨਵਾਦ ਕਰਦੀ ਹੈ ਤੇ ਪੰਜਾਬ ਪੁਲਸ ਤੋਂ ਮੰਗ ਕਰਦੀ ਹੈ ਕਿ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਦੱਸੀ ਨਕਲੀ ਵੈਬਸਾਈਟ ਅਨੁਸਾਰ ਇਨ੍ਹਾਂ ਠੱਗ ਗ੍ਰੋਹ ਦਾ ਪਤਾ ਲਾਵੇ ਅਤੇ ਇਨ੍ਹਾਂ ਤੇ ਬਣਦੀ ਕਾਰਵਾਈ ਕਰੇ ਤਾਂ ਕਿ ਅੱਗੇ ਤੋਂ ਦਰਬਾਰ ਸਾਹਿਬ ਦੇ ਯਾਤਰੂ ਨਿਵਾਸ ਵਾਲੇ ਕਮਰਿਆਂ ਦੀ ਜ਼ਾਅਲੀ ਬੁਕਿੰਗ ਬਹਾਨੇ ਸ਼ਰਧਾਵਾਨ ਸੰਗਤਾਂ ਨੂੰ ਲੁੱਟਣ ਦੀ ਕੋਈ ਹਿੰਮਤ ਨਾ ਕਰ ਸਕੇ ।


