ਬਠਿੰਡਾ, ਗੁਰਦਾਸਪੁਰ, 5 ਮਾਰਚ (ਸਰਬਜੀਤ ਸਿੰਘ)– ਕਿਸਾਨਾ ਦੀ ਦਿੱਲੀ ਦੇ ਬਾਰਡਰਾਂ ਤੇ ਮੋਰਚਾ ਲਾਉਣ ਦੀ ਜਿੱਦ ਤੇ ਸਮਾਜ ਸੇਵਕ ਲੱਖਾ ਸਿਧਾਣਾ ਵੱਲੋ ਜੋਰ ਦੇ ਕੇ ਦਿੱਤਾ ਸੁਝਾਹ ਕਿ ਸਰਕਾਰ ਨੂੰ ਹਿਲਾਉਣ ਲਈ ਦਿੱਲੀ ਦੇ ਬਜਾਏ ਚੰਡੀਗੜ ਦੇ ਬਾਰਡਰਾਂ ਤੇ ਹੀ ਧਰਨਾ ਲਾਉਣਾ ਬਹੁਤ ਹੀ ਸਲਾਘਾਯੋਗ ਤੇ ਲੋਕਾਂ ਦੀ ਮੰਗ ਵਾਲਾ ਸੁਝਾਹ ਹੈ ,ਅਤੇ ਕਿਸਾਨ ਮੋਰਚੇ ਦੇ ਆਗੂਆਂ ਨੂੰ ਇਹ ਸੁਝਾਹ ਮੰਨ ਲੈਣਾ ਚਾਹੀਦਾ ਹੈ, ਇਹਨਾਂ ਸਬਦਾ ਦਾ ਪ੍ਰਗਟਾਵਾਂ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਦੇ ਪਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਕਿਸਾਨੀ ਸੰਗਰਸ ਵਿੱਚ ਸਹੀਦ ਹੋਏ ਸੁਭਕਰਨ ਸਿੰਘ ਦੇ ਭੋਗ ਮੌਕੇ ਦਿੱਲੀ ਜਾਣ ਦੇ ਬਜਾਏ ਚੰਡੀਗੜ ਦੇ ਬਾਰਡਰਾਂ ਤੇ ਹੀ ਮੋਰਚਾ ਲਾਉਣ ਵਾਲੇ ਕਿਸਾਨ ਆਗੂਆਂ ਨੂੰ ਦਿੱਤੇ ਸੁਝਾਹ ਦੀ ਪੂਰਨ ਹਮਾਇਤ ਅਤੇ ਕੇਂਦਰ ਸਰਕਾਰ ਤੋਂ ਕਿਸਾਨ ਸੰਗਰਸੀਆਂ ਦੀਆਂ ਜਾਇਜ ਅਤੇ ਹੱਕੀ ਮੰਗਾਂ ਪਰਵਾਨ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪਰੈਸ ਬਿਆਨ ਰਾਹੀ ਕੀਤਾ,ਉਹਨਾਂ ਭਾਈ ਖਾਲਸਾ ਨੇ ਕਿਹਾ ਲੱਖਾ ਸਿਧਾਨਾ ਵੱਲੋਂ ਦਿੱਤਾ ਸੁਝਾਹ ਸਮੇਂ ਅਤੇ ਲੋਕਾਂ ਦੀ ਮੰਗ ਵਾਲਾ ਹੈ ਅਤੇ ਕਿਸਾਨ ਸੰਗਰਸੀਆਂ ਨੂੰ ਦਿੱਲੀ ਵੱਲ ਕੂਚ ਕਰਨ ਵਾਲੀ ਜਿੱਦ ਛੱਡ ਦੇਣੀ ਚਾਹੀਦੀ ਹੈ ਕਿਉਕਿ ਨੌਜਵਾਨਾਂ ਨੂੰ ਗੋਲੀਆਂ ਦਾ ਸਿਕਾਰ ਬਣਾਉਣਾ ਕਿੱਦਰ ਦੀ ਸਿਆਣਫ ਹੈ ਭਾਈ ਖਾਲਸਾ ਨੇ ਸਪਸਟ ਕੀਤਾ ਜਦੋਂ ਕੇਦਰ ਸਰਕਾਰ ਕਿਸਾਨਾ ਨੂੰ ਕਹੇ ਰਹੀ ਹੈ ਕਿ ਟਰੈਕਟਰਾਂ ਟਰਾਲੀਆਂ ਨੂੰ ਛੱਡ ਕਿ ਹੋਰਨਾਂ ਸਾਧਨਾਂ ਰਾਹੀ ਦਿੱਲੀ ਆਓ ਸਰਕਾਰ ਤੁਹਾਡੇ ਨਾਲ ਗੱਲਬਾਤ ਕਰਨ ਨੂੰ ਤਿਆਰ ਹੈ, ਤਾਂ ਫਿਰ ਕਿਸਾਨਾਂ ਨੂੰ ਇਹ ਵੀ ਕਰਕੇ ਵੇਖ ਲੈਣਾ ਚਾਹੀਦਾ ਹੈ ਭਾਈ ਖਾਲਸਾ ਨੇ ਕਿਹਾ ਕਿਸਾਨ ਆਗੂਆਂ ਨੇ ਕੇਂਦਰ ਦੇ ਇਸ ਸੁਝਾਹ ਨੂੰ ਮੰਨਦਿਆਂ 6 ਮਾਰਚ ਨੂੰ ਪੰਜਾਬ ਹਰਿਆਣਾ ਦੇ ਕਿਸਾਨਾ ਨੂੰ ਛੱਡ ਕਿ ਦੂਜੇ ਸੂਬਿਆਂ ਦੇ ਕਿਸਾਨ ਸੰਗਰਸੀਆਂ ਨੂੰ ਕਿਹਾ ਹੈ ਕਿ ਸਰਕਾਰ ਦੇ ਇਸ ਸੁਝਾਹ ਨੂੰ ਮੰਨਦੇ ਹੋਏ ਟਰੈਕਟਰ ਟਰਾਲੀਆਂ ਨੂੰ ਛੱਡ ਕਿ ਹੋਰਨਾਂ ਸਾਧਨਾਂ ਰਾਹੀ ਦਿੱਲੀ ਨੂੰ ਕੂਚ ਕਰਨ ਤਾਂ ਕਿ ਸਰਕਾਰ ਇਸ ਨੀਤੀ ਨੂੰ ਪਰਖਿਆਂ ਜਾ ਸਕੇ, ਭਾਈ ਖਾਲਸਾ ਨੇ ਕਿਹਾ ਕਿਸਾਨਾ ਵੱਲੋਂ 10 ਮਾਰਚ ਨੂੰ ਚਾਰ ਘੰਟੇ ਰੇਲਾਂ ਦਾ ਚੱਕਾ ਜਾਮ ਕਰਨ ਵਾਲੀ ਨੀਤੀ ਪਰੋਗਰਾਮ ਦੇ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਂਡਰੇਸਨ ਬਿੱਲਕੁਲ ਹੱਕ ਵਿੱਚ ਨਹੀਂ ? ਕਿਉਕਿ ਇਸ ਨਾਲ ਦੇਸ ਦੇ ਆਮ ਨਾਗਰਿਕਾਂ ਕਾਫੀ ਮੁਸਕਲਾਂ ਤੇ ਪਰੇਸਾਨੀਆਂ ਦਾ ਮੁਕਾਬਲਾ ਕਰਨਾ ਪੈ ਸਕਦਾ ਹੈ ਇਸ ਕਰਕੇ ਕਿਸਾਨ ਸੰਗਰਸੀਆਂ ਨੂੰ ਚਾਹੀਦਾ ਹੈ ਕਿ ਸੰਗਰਸ ਦੀ ਇਹੋ ਜਿਹੀ ਰੂਪ ਰੇਖਾ ਤਿਆਰ ਕਰਨ ਜਿਸ ਨਾਲ ਆਮ ਲੋਕਾਂ ਨੂੰ ਕੋਈ ਪਰੇਸਾਨੀ ਨਾਂ ਆਵੇ ,ਭਾਈ ਖਾਲਸਾ ਨੇ ਕਿਹਾ ਰੇਲਾਂ ਰੋਕਣ ਤੇ ਸਰਕਾਰ ਕਿਸਾਨਾ ਨੂੰ ਜੇਲਾਂ ਵਿੱਚ ਵੀ ਸੁੱਟ ਸਕਦੀ ਹੈ ਭਾਈ ਖਾਲਸਾ ਨੇ ਕਿਹਾ ਇਸੇ ਹੀ ਕਾਰਨ ਸਰੋਮਣੀ ਅਕਾਲੀਦਲ ਅੰਮਿਰਤਸਰ ਦਾ ਰੇਲ ਰੋਕਣ ਵਾਲਾ ਪਰੋਗਰਾਮ ਰੇਲਵੇ ਪੁਲਿਸ ਨੇ ਨਾਕਾਮ ਕਰਕੇ ਕੁਝ ਕੁ ਵਰਕਰਾਂ ਨੂੰ ਆਪਣੀ ਹਿਰਾਸਤ ਵਿੱਚ ਵੀ ਲੈ ਲਿਆ ਹੈ, ਉਹਨਾਂ ਕਿਹਾ ਕਿਸਾਨ ਸੰਗਰਸੀਆਂ ਨੂੰ ਮੌਕੇ ਵੱਲ ਦੇਖ ਕਿ ਕੋਈ ਪਰੋਗਰਾਮ ਦੇਣਾ ਚਾਹੀਦਾ ਹੈ, ਜਿਸ ਨਾਲ ਕਿਸਾਨਾ ਦੀ ਅਵਾਜ ਵੀ ਕੇਦਰ ਸਰਕਾਰ ਤੱਕ ਪਹੁਚ ਸਕੇ ਤੇ ਲੋਕਾਂ ਨੂੰ ਪਰੇਸਾਨੀਆਂ ਤੋਂ ਵੀ ਬਚਾਇਆਂ ਜਾ ਸਕੇ ਤੇ ਕਿਸਾਨ ਸੰਗਰਸੀ ਵੀ ਸੇਫ ਰਹੇ ਸਕਣ,ਭਾਈ ਖਾਲਸਾ ਨੇ ਕਿਹਾ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸਨ ਖਾਲਸਾ ਜਿਥੇ ਸਮਾਜ ਸੇਵਕ ਲੱਖਾ ਸਿਧਾਣਾ ਵੱਲੋਂ ਚੰਡੀਗੜ ਵਿਖੇ ਮੋਰਚਾ ਲਾਉਣ ਵਾਲੇ ਦਿੱਤੇ ਸੁਝਾਹ ਦੀ ਪੁਰਜੋਰ ਸਬਦਾ’ਚ ਹਮਾਇਤ ਕਰਦੀ ਹੈ, ਉਥੇ ਕਿਸਾਨ ਸੰਗਰਸੀਆਂ ਵੱਲੋਂ 10 ਮਾਰਚ ਨੂੰ ਰੇਲਾਂ ਰੋਕਣ ਵਾਲੇ ਦਿੱਤੇ ਪਰੋਗਰਾਮ ਤੇ ਮੁੜ ਵਿਚਾਰ ਕਰਨ ਦੀ ਬੇਨਤੀ ਦੇ ਨਾਲ ਨਾਲ ਕੇਂਦਰ ਸਰਕਾਰ ਤੋਂ ਮੰਗ ਕਰਦੀ ਹੈ ਕਿ ਕਿਸਾਨਾਂ ਦੀਆਂ ਹੱਕੀ ਤੇ ਜਾਇਜ ਮੰਗਾਂ ਤੁਰੰਤ ਪਰਵਾਨ ਕੀਤੀਆਂ ਜਾਣ, ਤਾਂ ਕਿ ਕਿਸਾਨਾਂ ਨੂੰ ਮੋਰਚਾ ਲਾਉਣ ਲਈ ਦਿੱਲੀ ਜਾਣ ਦੀ ਜਰੂਰਤ ਹੀ ਨਾਂ ਪਵੇ, ਇਸ ਮੌਕੇ ਭਾਈ ਖਾਲਸਾ ਪਰਧਾਨ ਨਾਲ ਭਾਈ ਜੋਗਿੰਦਰ ਸਿੰਘ,ਭਾਈ ਜਗਤਾਰ ਸਿੰਘ ਅੰਮਿਰਤਸਰ,ਭਾਈ ਸਿੰਦਾ ਸਿੰਘ ਨਿਹੰਗ ,ਭਾਈ ਪਿਰਧੀ ਸਿੰਘ ਧਾਰੀਵਾਲ ਤੇ ਭਾਈ ਮਨਜਿੰਦਰ ਸਿੰਘ ਕਮਾਲਕੇ ਵੀ ਹਾਜਰ ਸਨ ।