ਵਾਰ ਵਾਰ ਪ੍ਰਸਾਸ਼ਨ ਅਤੇ ਨਗਰਪਾਲਿਕਾ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ-ਕਾਮਰੇਡ ਰਾਣਾ
ਮਾਨਸਾ, ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)– ਲੌਂਗੋਵਾਲ ਲਾਈਬ੍ਰੇਰੀ ਮਾਨਸਾ ਵਿਖੇ ਨਗਰ ਪਾਲਿਕਾ ਦੀ ਮੀਟਿੰਗ ਰੱਖੀ ਗਈ ਸੀ। ਮੀਟਿੰਗ ਹਾਲ ਦਾ ਲਿਬਰੇਸ਼ਨ ਪਾਰਟੀ ਅਤੇ ਪੰਜਾਬ ਕਿਸਾਨ ਯੂਨੀਅਨ, ਜਮਹੂਰੀ ਕਿਸਾਨ ਸਭਾ, ਮਜ਼ਦੂਰ ਮੁਕਤੀ ਮੋਰਚਾ ਐਂਟੀ ਡਰੱਗ ਫੋਰਸ ਜਥੇਬੰਦੀਆਂ ਦੇ ਆਗੂਆਂ ਵੱਲੋਂ ਘਿਰਾਓ ਕੀਤਾ ਗਿਆ।
ਇਸ ਘਿਰਾਓ ਨੂੰ ਸੰਬੋਧਨ ਕਰਦਿਆਂ ਲਿਬਰੇਸ਼ਨ ਪਾਰਟੀ ਦੇ ਆਗੂ ਕਾਮਰੇਡ ਰਾਜਵਿੰਦਰ ਰਾਣਾ ਨੇ ਕਿਹਾ ਪੂਰੇ ਸ਼ਹਿਰ ਵਿਚ ਸੀਵਰੇਜ ਦਾ ਪਾਣੀ ਸੜਕਾਂ ਤੇ ਖੜਾ ਹੈ ਸੀਵਰੇਜ ਦੇ ਪਾਣੀ ਕਾਰਨ ਡੇਂਗੂ ਅਤੇ ਮਲੇਰੀਆ ਵਰਗੀਆਂ ਬੀਮਾਰੀਆਂ ਕਾਰਨ ਹਸਪਤਾਲ ਮਰੀਜ਼ਾਂ ਨਾਲ ਭਰੇ ਹੋਏ ਹਨ। ਵਾਰ ਵਾਰ ਪ੍ਰਸਾਸ਼ਨ ਅਤੇ ਨਗਰਪਾਲਿਕਾ ਦੇ ਧਿਆਨ ਵਿੱਚ ਲਿਆਉਣ ਦੇ ਬਾਵਜੂਦ ਕੋਈ ਹੱਲ ਨਹੀਂ ਕੀਤਾ ਜਾ ਰਿਹਾ।
ਦੂਜੇ ਸਿਵਲ ਹਸਪਤਾਲ ਦੇ ਅੱਗੇ ਕਮੇਟੀ ਦੀ ਥਾਂ ਤੇ ਨਜਾਇਜ਼ ਕਬਜ਼ੇ ਹੋਣ ਕਾਰਨ ਪੂਰੇ ਸ਼ਹਿਰ ਵਾਸੀਆਂ ਨੂੰ ਅਤੇ ਪੂਰੇ ਜ਼ਿਲ੍ਹੇ ਦੇ ਮਰੀਜ਼ਾਂ ਨੂੰ ਹਸਪਤਾਲ ਆਉਣ ਸਮੇਂ ਭਾਰੀ ਜ਼ਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਐਂਬੂਲੈਂਸਾਂ ਮਰੀਜਾਂ ਨੂੰ ਲਿਜਾਣ ਸਮੇਂ ਜ਼ਾਮ ਵਿਚ ਫਸ ਜਾਂਦੀਆਂ ਹਨ । ਕਮੇਟੀ ਵੱਲੋਂ ਇਨ੍ਹਾਂ ਦੁਕਾਨਾਂ ਨੂੰ ਢਾਹੁਣ ਲਈ ਪਿਛਲੇ ਤੀਹ ਵਰ੍ਹਿਆਂ ਤੋਂ ਕੋਰਟਾਂ ਵਿਚ ਕੇਸ ਲੜਿਆ ਜਾ ਰਿਹਾ ਸੀ ਦੁਕਾਨਦਾਰਾ ਵੱਲੋਂ ਸਟੇ ਲਈ ਹੋਈ ਸੀ ਪਰ ਹਾਈ ਕੋਰਟ ਵੱਲੋਂ ਸਟੇ ਰੱਦ ਕਰਕੇ ਕਮੇਟੀ ਨੂੰ ਅਧਿਕਾਰ ਦਿੱਤੇ ਹਨ ਕਿ ਉਹ ਮਿਣਤੀ ਕਰਵਾ ਕੇ ਨਜਾਇਜ਼ ਕਬਜ਼ਾ ਹਟਾ ਸਕਦੀ ਹੈ ਪਰ ਅੱਜ ਦੀ ਇਸ ਮੀਟਿੰਗ ਵਿੱਚ ਇੱਕ ਮਤੇ ਰਾਹੀਂ ਕਮੇਟੀ ਆਪਣੇ ਕਲੇਮ ਨੂੰ ਹੀ ਇਹ ਕਹਿ ਕੇ ਛੱਡ ਰਹੀ ਸੀ ਕਿ ਇਸਦੀ ਮਿਣਤੀ ਨਹੀਂ ਹੋ ਸਕਦੀ ਅਤੇ ਦੁਬਾਰਾ ਮਿਣਤੀ ਕਰਵਾਉਣ ਦਾ ਫੈਸਲਾ ਵਾਪਸ ਲੈ ਕੇ ਦੁਕਾਨਦਾਰਾ ਨੂੰ ਕਰੋੜਾਂ ਰੁਪਏ ਦੀ ਜਾਇਦਾਦ ਦੇ ਮਾਲਕ ਬਣਾ ਰਹੀ ਸੀ।
ਘਿਰਾਓ ਤੋਂ ਬਾਅਦ ਮਿਉਂਸਪਲ ਕਮੇਟੀ ਦੇ ਪ੍ਰਧਾਨ ਵਿਜੇ ਸਿੰਗਲਾ ਅਤੇ ਈ ਉਸ ਮਾਨਸਾ ਨੇ ਇੱਕਠ ਨੂੰ ਵਿਸ਼ਵਾਸ ਦਿਵਾਇਆ ਕਿ ਉਹ ਇਹ ਮੱਤਾਂ ਵਾਪਸ ਲੈ ਕੇ ਦੁਬਾਰਾ ਮਿਣਤੀ ਦੇ ਆਰਡਰ ਜਾਰੀ ਕਰਨਗੇ ਅਤੇ ਸੀਵਰੇਜ ਬਾਰੇ ਵਿਸ਼ਵਾਸ ਦਿਵਾਇਆ ਕਿ 31 ਲੱਖ ਦੀ ਰਾਸ਼ੀ ਅੱਜ ਪਾਸ ਕਰਕੇ ਸਮੁੱਚੇ ਸ਼ਹਿਰ ਦੇ ਸੀਵਰੇਜ ਦੀ ਸਫਾਈ ਕਰਵਾਈ ਜਾਵੇਗੀ । ਇਸ ਧਰਨੇ ਵਿੱਚ ਹਰਜਿੰਦਰ ਸਿੰਘ ਮਾਨਸ਼ਾਹੀਆ, ਬਲਵਿੰਦਰ ਘਰਾਗਣਾ , ਗੁਰਪਿਆਰ ਗੇਹਲੇ,ਸੁਖਚਰਨ ਦਾਨੇਵਾਲੀਆ ਕਰਨੈਲ ਸਿੰਘ ਗਗਨ ਸ਼ਰਮਾ ਮੇਜ਼ਰ ਸਿੰਘ, ਐਡਵੋਕੇਟ ਮਾਖਾ , ਪ੍ਰਦੀਪ ਖਾਲਸਾ, ਸਾਧੂ ਸਿੰਘ, ਜਾਗਰ ਸਿੰਘ ਫੌਜੀ ਸ਼ਾਮਲ ਹੋਏ