ਗਰੀਬ ਪਰਿਵਾਰਾਂ ਦੇ ਕਰਜ਼ਾ ਜਾਲ ਵਿਚ ਫਸਣ‌ ਲਈ ਪੰਜਾਬ ਅਤੇ ਕੇਂਦਰ ਸਰਕਾਰਾਂ ਦੀ ਰੋਜ਼ਗਾਰਹੀਣ ਨੀਤੀ ਜਿੰਮੇਵਾਰ-ਬੱਖਤਪੁਰਾ

ਗੁਰਦਾਸਪੁਰ

ਬੀਤੇ ਚਾਰ ਪੰਜ ਸਾਲ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ 90 ਫੀਸਦੀ ਮਜ਼ਦੂਰ ਪਰਿਵਾਰਾਂ ਨੂੰ ਮਾਈਕਰੋ ਫਾਈਨਾਂਸ ਕੰਪਨੀਆਂ ਕਰਜ਼ੇ ਦੇ ਮੱਕੜਜਾਲ ਵਿਚ ਫਸਾ ਲਿਆ ਹੈ

ਫਤਿਹਗੜ੍ਹ ਚੂੜੀਆ, ਗੁਰਦਾਸਪੁਰ, 7 ਨਵੰਬਰ (ਸਰਬਜੀਤ ਸਿੰਘ)– ਫਤਿਹਗੜ੍ਹ ਚੂੜੀਆਂ ਦੀ ਅਨਾਜ ਮੰਡੀ ਵਿੱਚ ਮਜ਼ਦੂਰ ਮੁਕਤੀ ਮੋਰਚਾ ਅਤੇ ਸੀ ਪੀ ਆਈ ਐਮ ‌ਐਲ ਲਿਬਰੇਸ਼ਨ ਵਲੋਂ ਮੋਰਚੇ ਦੇ ਜ਼ਿਲਾ ਪ੍ਰਧਾਨ ਦਲਬੀਰ ਭੋਲਾ ਮਲਕਵਾਲ ਦੀ ਪ੍ਰਧਾਨਗੀ ਹੇਠ ਮਾਈਕਰੋ ਫਾਈਨਾਂਸ ਕੰਪਨੀਆਂ ਦੇ ਮਜ਼ਦੂਰਾਂ ਨੂੰ ਦਿਤੇ ਕਰਦਿਆਂ ਦੀ ਜਿੰਮੇਵਾਰੀ ਸਰਕਾਰ ਆਪਣੇ ਜੁਮੇਂ ਲੈਣ ਦੀ ਮੰਗ ਨੂੰ ਲੈਕੇ ਵਿਸ਼ਾਲ ਰੈਲੀ ਕੀਤੀ‌ ਗਈ।

ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਸਹਾਇਕ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ‌ ਕਿਹਾ ਕਿ ਬੀਤੇ ਚਾਰ ਪੰਜ ਸਾਲ ਤੋਂ ਪਿੰਡਾਂ ਅਤੇ ਸ਼ਹਿਰਾਂ ਦੇ 90 ਫੀਸਦੀ ਮਜ਼ਦੂਰ ਪਰਿਵਾਰਾਂ ਨੂੰ ਮਾਈਕਰੋ ਫਾਈਨਾਂਸ ਕੰਪਨੀਆਂ ਕਰਜ਼ੇ ਦੇ ਮੱਕੜਜਾਲ ਵਿਚ ਫਸਾ ਲਿਆ ਹੈ ਜਿਸ ਕਰਜ਼ੇ ਉਂਪਰ ਮੋਟਾ ਵਿਆਜ਼ ਲਿਆ ਜਾਂਦਾ ਹੈ। ਪਹਿਲੀ ਕਿਸ਼ਤ ਅਤੇ ਕਰੀਬ 4000 ਰੁਪਏ ਫਾਈਲ ਖ਼ਰਚਾ ਕਰਜਾ ਦੇਣ ਸਮੇਂ ਹੀ ਕੱਟ ਲਿਆ ਜਾਂਦਾ ਹੈ। ਇਹ ਕਰਜ਼ਾ ਧਾਰੀ ਗਰੀਬ ਪਰਿਵਾਰ ਇਸ ਕ਼ਦਰ ਕਰਜ਼ੇ ਦੇ ਭਾਰ ਹੇਠ ਦੱਬੇ ਪਏ ਹਨ ਕਿ ਉਨ੍ਹਾਂ ਲਈ ਰੋਟੀ ਖਾਣਾ ਵੀ ਮੁਸ਼ਕਲ ਹੋਇਆ ਪਿਆ ਹੈ, ਇਸ ਹਾਲਤ ਵਿੱਚ ਇਹ ਪ੍ਰੀਵਾਰ ਕਿਸ਼ਤਾਂ ਦੇਣ ਤੋਂ ਅਸਮਰਥ ਹਨ। ਇਨ੍ਹਾਂ ਮਾਈਕਰੋ ਫਾਈਨਾਂਸ ਕੰਪਨੀਆਂ ਨੇ ਕਰਜ਼ੇ ਨਾਲ ਸਬੰਧਤ ਪ੍ਰੀਵਾਰਾਂ ਤੋਂ ਕੋਰੇ ਚੈਕਾ ਸਮੇਤ ਕੋਲੋਂ ਕਾਗਜ਼ਾਂ ਉਪਰ ਦਸਤਖ਼ਤ ਵੀ ਕਰਵਾ‌ ਰਖੇਂ ਹਨ‌ ਜੋ ਗੈਰ ਕਾਨੂੰਨੀ ਕਾਰਵਾਈ ਹੈ।ਆਗੂਆਂ ਕਿਹਾ ਕਿ ਮਾਨ ਸਰਕਾਰ ਨੂੰ ਗਰੀਬਾਂ ਦੇ ਕਰਜ਼ੇ ਸਰਕਾਰੀ ਖਜ਼ਾਨੇ ਚੋ ਦੇਣੇ ਚਾਹੀਦੇ ਹਨ, ਸਰਕਾਰ ਨੇ ਚੋਣਾਂ ਸਮੇਂ ਮਜ਼ਦੂਰਾਂ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦਾ ਵੀ ਵਾਅਦਾ ਕੀਤਾ ਸੀ। ਸਰਕਾਰ ਨੂੰ ਫਾਈਨਾਂਸ ਕੰਪਨੀਆਂ ਵਿਚ ਲਾਏ ਗਏ ਕਾਲੇ ਧੰਨ ਦੀ ਵੀ ਪੜਤਾਲ ਕਰਾਉਣੀਂ ਚਾਹੀਦੀ ਹੈ। ਆਗੂਆਂ ਕਿਹਾ ਕਿ ਗਰੀਬਾਂ ਦੇ ਕਰਜ਼ਾ ਮਕੜ ਜਾਲ ਵਿੱਚ ਫਸਣ ਦਾ ਕਾਰਣ‌ ਪੰਜਾਬ ਅਤੇ ਕੇਂਦਰ ਸਰਕਾਰਾਂ ਹਨ‌ ਕਿਉਂਕਿ ਗਰੀਬਾ ਨੂੰ ਕੋਈ ਰੋਜ਼ਗਾਰ ਦੇਣ ਲਈ ਸਰਕਾਰਾਂ ਪਾਸ ਕੋਈ ਏਜੰਡਾ ਹੀ ਨਹੀਂ ਹੈ। ਭਾਵੇਂ ਪੇਂਡੂ ਮਜ਼ਦੂਰਾਂ ਨੂੰ ਮਨਰੇਗਾ ਦਾ‌ 100 ਦਿਨ ਦਾ ਰੋਜ਼ਗਾਰ ਦੇਣ ਲਈ 2005 ਦਾ ਕੇਂਦਰੀ ਕਨੂੰਨ ਬਣਿਆਂ ਹੋਇਆ ਹੈ ਪਰ‌ ਇਸ ਰੋਜ਼ਗਾਰ ਨੂੰ ਕੋਈ ਸਰਕਾਰ ‌ਜਨਤਾ ਤੱਕ ਨਹੀਂ ਪਹੁਚਾ ਸਕੀ ਅਤੇ ਮਨਰੇਗਾ ਦੇ ਪੈਸੇ ਦਾ ਵੱਡਾ ਹਿੱਸਾ ਹੁਣ ਤੱਕ ਭਿਰਸ਼ਟਾਚਾਰ ਦੀ ਭੇਟ ਹੀ ਚੜ੍ਹ ਚੁੱਕਾ ਹੈ। ਅੱਜ ਦੀ ਰੈਲੀ ਵਿਚ ਮੋਦੀ ਸਰਕਾਰ ਦੁਆਰਾ ਨਿਊਜ਼ ਕਲਿੱਕ ਦੇ ਮੁਖੀ ਅਤੇ ਉਸਦੇ ਪਤਰਕਾਰਾਂ ਨੂੰ‌‌ ਸੰਗੀਨ ਧਾਰਾਵਾਂ ਤਹਿਤ ਜੇਲਾਂ ਵਿੱਚ ਬੰਦ ਕਰਨ ਦੀ ਸਖ਼ਤ ਨਿਖੇਧੀ ਕੀਤੀ ਗਈ‌ ਅਤੇ ਉਨ੍ਹਾਂ ਦੀ ਫੌਰੀ ਰਿਹਾਈ ਦੀ ਮੰਗ ਕੀਤੀ ਗਈ। ਰੈਲੀ ਨੇ ਇਜ਼ਰਾਈਲ ਦੁਆਰਾ ਫਲੀਸਤੀਨੀਆ ‌ਦੀ‌ ਨਸਲਕੁਸ਼ੀ ਬੰਦ ਕਰਨ ਦਾ ਵੀ ਮੱਤਾ ਪਾਸ ਕੀਤਾ ਗਿਆ।ਇਸ ਸਮੇਂ ਸੁਖਵਿੰਦਰ ਕੌਰ,ਛਿਦੋ‌‌ ਸੇਖਪੁਰੀ, ਕਾਕਾ ਬਲਔਰਪਉਰ, ਸਰਬਜੀਤ ਕੌਰ ਮਨੀਪੁਰ, ਬਲਵਿੰਦਰ ਕੌਰ ਪ੍ਰਾਚਾ, ਸੁਖਵਿੰਦਰ ਕੌਰ ਢਾਡੀਆਂ ਅਤੇ ਸੰਦੀਪ ਮੰਝੀਆਵਾਲ‌ ਸ਼ਾਮਲ ਸਨ

Leave a Reply

Your email address will not be published. Required fields are marked *