ਨਗਰ ਕੌਂਸਲ ਨੇ ਦਿੱਤਾ ਜਵਾਬ ਸਾਡੇ ਕੋਲ ਨਹੀਂ ਹੈ ਸਾਮਾਨ
ਗੁਰਦਾਸਪੁਰ, 10 ਫਰਵਰੀ (ਸਰਬਜੀਤ ਸਿੰਘ)- ਤਪ ਸਥਾਨ ਬਾਬਾ ਹਰੀ ਸਿੰਘ ਸ੍ਰੀ ਗੁਰਦੁਆਰਾ ਸਾਹਿਬ ਬਥਵਾਲਾ ਰੋਡ ‘ਤੇ ਸਥਿਤ ਹੈ | ਇੱਥੇ ਸ਼ਰਧਾਵਾਨ ਲੋਕ ਸਵੇਰੇ ਅਤੇ ਸ਼ਾਮ ਨੂੰ ਨਤਮਸਤਕ ਹੋਣ ਲਈ ਆਉਂਦੇ ਹਨ | ਉਧਰੋਂ ਹੋਲੇ ਮੁਹੱਲੇ ਦੀ ਤਿਆਰੀ ਹੋਣ ਕਰਕੇ ਸੰਗਤ ਵਿੱਚ ਕਾਫੀ ਵਾਧਾ ਹੋ ਗਿਆ ਹੈ | ਪਰ ਸਥਾਨਕ ਸਰਕਾਰੀ ਕਾਲਜ ਤੋਂ ਗੁਰਦੁਆਰਾ ਸਾਹਿਬ ਤੱਕ ਜਾਣ ਵਾਲੀ ਸੜਕ ਦੇ ਕਿਨਾਰੇ ਲੱਗੀਆ ਹੋਈਆ ਸਟ੍ਰੀਟ ਲਾਈਟੇਂ ਬੀਤੇ 1 ਮਹੀਨੇ ਤੋਂ ਬੰਦ ਪਈਆ ਹਨ | ਇਸ ਨੂੰ ਚਾਲੂ ਕਰਨ ਲਈ ਸੰਗਤ ਵੱਲੋਂ ਕਮੇਟੀ ਘਰ ਸਬੰਧਤ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ, ਪਰ ਉਨ੍ਹਾਂ ਵੱਲੋਂ 2 ਦਿਨ੍ਹ ਦੇ ਬਾਅਦ ਇਸਦਾ ਨਿਰੀਖਣ ਕੀਤਾ ਅਤੇ ਸਪੱਸ਼ਟ ਜਵਾਬ ਦਿੱਤਾ ਕਿ ਸਾਡੀ ਕਮੇਟੀ ਨੇ ਬੀਤੇ 3 ਮਹੀਨੇ ਤੋਂ ਕੋਈ ਵੀ ਇਲੈਕਟ੍ਰੋਨਿਕ ਦਾ ਸਾਮਾਨ ਦੀ ਖਰੀਦ ਨਹੀਂ ਕੀਤੀ | ਇਸ ਕਰਕੇ ਅਸੀ ਬਲੱਬ ਟਿਊਬਾ ਲਗਾਉਣ ਤੋਂ ਅਸਮੱਰਥ ਹਾਂ |
ਇਸ ਸਬੰਧੀ ਸੰਗਤ ਦਾ ਕਹਿਣਾ ਹੈ ਕਿ ਜੇਕਰ ਧਾਰਮਿਕ ਸਥਾਨਾਂ ‘ਤੇ ਜਾਣ ਉਤੇ ਸਾਨੂੰ ਸਰਕਾਰ ਵੱਲੋਂ ਮਿਲਣ ਵਾਲੀਆਂ ਸਹੂਲਤਾਂ ਤਾਂ ਦੂਰ ਦੀ ਗੱਲ੍ਹ ਹੈ ਪਰ ਲਾਈਟਾਂ ਵੀ ਨਾ ਹੋਣ ਕਰਕੇ ਕਈ ਰਾਹਗੀਰ ਹਨੇਰੇ ਵਿੱਚ ਡਿੱਗ ਕੇ ਸੱਟਾਂ ਲੱਗੀਆਂ ਹਨ, ਜਿਸਦੀ ਸਿੱਧੀ ਜਿੰਮੇਵਾਰੀ ਨਗਰ ਕੌਂਸਲ ਗੁਰਦਾਸਪੁਰ ਦੀ ਬਣਦੀ ਹੈ | ਉਨ੍ਹਾਂ ਕਿਹਾ ਕਿ ਜੇਕਰ ਤਤਕਾਲ ਲਾਈਟਾਂ ਦਾ ਪ੍ਰਬੰਧ ਨਾ ਕੀਤਾ ਗਿਆ ਤਾਂ ਸੰਗਤ ਇਕੱਠੇ ਹੋ ਕੇ ਸਿਆਸੀ ਲੋਕਾਂ ਦਾ ਪਿੱਠ ਸਿਆਪਾ ਕਰਨਗੇ |