ਸ਼ਹੀਦੀ ਦਿਹਾੜਾ ਆਰੰਭ ਆਪਣੇ ਪਰਿਵਾਰਾਂ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀਆਂ ਸ਼ਹੀਦੀਆਂ ਨੂੰ ਯਾਦ ਕਰਦਿਆਂ ਸਫ਼ਲ ਹੋ ਜਾਵੇਗਾ ਸੰਸਾਰ ਤੇ ਆਉਣਾ- ਭਾਈ ਵਿਰਸਾ ਸਿੰਘ ਖਾਲਸਾ

ਗੁਰਦਾਸਪੁਰ

ਗੁਰਦਾਸਪੁਰ, 21 ਦਸੰਬਰ ( ਸਰਬਜੀਤ ਸਿੰਘ)– 6 ਪੋਹ ਨੂੰ ਸਰਬੰਸਦਾਨੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ,7 ਪੋਹ 21 ਦਸੰਬਰ ਨੂੰ ਸਰਸੇ ਤੇ ਅੰਮ੍ਰਿਤ ਵੇਲੇ ਦੇ ਨਿੱਤ ਨੇਮ ਤੇ ਪ੍ਰਵਾਰ ਵਿਛੋੜਾ,8 ਪੋਹ 22 ਦਸੰਬਰ ਵੱਡੇ ਸਾਹਿਬਜ਼ਾਦਿਆਂ ਦੀ ਸ਼ਹਾਦਤ,9 ਪੋਹ 23 ਦਸੰਬਰ ਚਮਕੌਰ ਸਾਹਿਬ ਜੀ ਕੱਚੀ ਗੜ੍ਹੀ’ਚ ਬਾਕੀ ਸਿੰਘਾਂ ਦੀ ਸ਼ਹਾਦਤ ,10 ਪੋਹ 24 ਦਸੰਬਰ ਸ਼ਹੀਦਾਂ ਦਾ ਸ਼ਿਕਾਰ ਅਤੇ ਸ਼ਹਾਦਤ ਬੀਬੀ ਹਰਸ਼ਰਨ ਕੌਰ, 11/12 ਪੋਹ 25/26 ਦਸੰਬਰ ਠੰਡੇ ਬੁਰਜ ਅਤੇ ਸੂਬੇ ਦੀ ਕਚਹਿਰੀ ਲੱਗੀ,13 ਪੋਹ 27 ਦਸੰਬਰ ਨੂੰ ਸ਼ਹਾਦਤ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ,14 ਪੋਹ 28 ਦਸੰਬਰ ਨੂੰ ਛੋਟਾ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਦਾ ਸੰਸਕਾਰ ਕਰ ਦਿੱਤਾ ਗਿਆ, ਇਸ ਤਰ੍ਹਾਂ ਪੰਥ ਦੇ ਵਾਲੀ ਸਰਬੰਸਦਾਨੀ ਕਲਗੀਆਂ ਵਾਲੇ ਚੌਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦੇਸ਼ ਕੌਮ ਤੋਂ ਇੱਕ ਹਫ਼ਤੇ ਵਿੱਚ ਆਪਣੇ ਪ੍ਰਵਾਰ ਸਮੇਤ ਸਭ ਕੁਝ ਲੁਟਾਂ ਕੇ ਮਾਛੀਵਾੜੇ ਦੇ ਜੰਗਲਾਂ ਵਿੱਚ ਇੱਟ ਦੇ ਸਰਹਾਣੇ ਨਾਲ ਸੌਣਾ ਕੀਤਾ,ਇਸ ਕਰਕੇ ਦੇਸ਼ ਕੌਮ ਕੋਈ ਵੀ ਆਦਮੀ ਅਗਰ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਵੱਲੋਂ ਕੀਤੀਆਂ ਕੁਰਬਾਨੀਆਂ ਦਾ ਕਰਜ਼ਾ ਮੋੜਨਾ ਚਾਹੇਂ, ਤਾਂ ਸੌ ਜਨਮ ਲੈ ਕੇ ਵੀ ਮੋੜਿਆ ਨਹੀਂ ਜਾ ਸਕਦਾ, ਜਦੋਂ ਕਿ ਇਸ ਪੋਹ ਦੇ ਸ਼ਹਾਦਤੀ ਹਫਤੇ ਵਿੱਚ ਆਪਣੇ ਪ੍ਰਵਾਰਾਂ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਵਾਰ ਤੇ ਹੋਰ ਸ਼ਹੀਦਾਂ ਦੀਆਂ ਸ਼ਹਾਦਤਾਂ ਨੂੰ ਸੱਚੇ ਮਨ ਨਾਲ ਯਾਦ ਕਰਨ ਤੇ ਗੁਰਬਾਣੀ ਦਾ ਵੱਧ ਤੋਂ ਵੱਧ ਨਿੱਤਨੇਮ ਕਰਨ ਨਾਲ ਸਮੂਹ ਪ੍ਰਵਾਰਕ ਮੈਂਬਰਾਂ ਦਾ ਸੰਸਾਰ ਤੇ ਆਉਣਾ ਸਫ਼ਲ ਹੋ ਸਕਦਾ ਹੈ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਸ਼ਹੀਦੀ ਹਫ਼ਤੇ ਦੇ ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਦੇ ਨਾਲ ਨਾਲ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ ਅਤੇ ਸਮੂਹ ਲੋਕਾਈ ਦੇ ਲੋਕਾਂ ਨੂੰ ਇਸ ਸ਼ਹੀਦੀ ਹਫ਼ਤੇ ਤੇ ਆਪਣੇ ਪ੍ਰਵਾਰਾਂ ਸਮੇਤ ਅੰਮ੍ਰਿਤ ਵੇਲੇ ਉੱਠ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਸਮੂਹ ਪਰਿਵਾਰ ਤੇ ਜੰਗੀ ਯੋਧਿਆਂ ਦੀਆਂ ਸ਼ਹਾਦਤਾਂ ਨੂੰ ਯਾਦ ਤੇ ਗੁਰਬਾਣੀ ਦੇ ਵੱਧ ਤੋਂ ਵੱਧ ਜਾਪ ਕਰਨ ਦੀ ਲੋੜ ਤੇ ਜੋਰ ਦੇਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ।ਭਾਈ ਖਾਲਸਾ ਨੇ ਸਪੱਸ਼ਟ ਕੀਤਾ ਇਸ ਸ਼ਹੀਦੀ ਹਫਤੇ ਦੇ ਧਾਰਮਿਕ ਦੀਵਾਨਾਂ’ਚ ਦੇਸ਼ਾਂ ਵਿਦੇਸ਼ਾਂ ਤੋਂ ਲੱਖਾਂ ਸੰਗਤਾਂ ਅਨੰਦਪੁਰ ਸਾਹਿਬ,ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਮਾਛੀਵਾੜੇ, ਕਿਰਪਾਨ ਭੇਂਟ ਸਾਹਿਬ ਆਦਿ ਇਤਿਹਾਸਕ ਅਸਥਾਨਾਂ ਵਿਖੇ ਨਤਮਸਤਕ ਹੋ ਕੇ ਆਪਣਾ ਮਨੁੱਖੀ ਜੀਵਨ ਸਫ਼ਲ ਬਣਾ ਰਹੀਆਂ ਹਨ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇਸ਼ਾਂ ਵਿਦੇਸ਼ਾਂ ਤੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ ਅਤੇ ਬਾਬਾ ਫਤਿਹ ਸਿੰਘ ਜੀ ਦੀ ਪਾਵਨ ਪਵਿੱਤਰ ਧਰਤੀ ਫਤਿਹਗੜ੍ਹ ਸਾਹਿਬ ਵਿਖੇ ਨਤਮਸਤਕ ਹੋਣ ਆਈ ਸੰਗਤ ਨੂੰ ਬੇਨਤੀ ਕਰਦੀ ਹੈ ਕਿ ਇਸ ਦਿਹਾੜੇ ਨੂੰ ਸ਼ਾਨਤੀ ਨਾਲ ਮਨਾਇਆ ਜਾਵੇ ਅਤੇ ਮੋਟਰਸਾਈਕਲਾਂ- ਟ੍ਰੈਕਟਰਾਂ ਤੇ ਉੱਚੀ ਆਵਾਜ਼ ਰਾਹੀਂ ਡੈਕ ਲਾਉਣ ਤੇ ਪਰੈਸ਼ਰ ਹਾਰਨ ਵਜ਼ਾ ਕੇ ਲੋਕਾਂ ਦੀ ਸ਼ਾਨਤੀ ਭੰਗ ਕਰਨ ਵਾਲੇ ਹੁੱਲੜਬਾਜ਼ਾਂ ਨੂੰ ਸਖਤ ਚਿਤਾਵਨੀ ਦਿੰਦੀ ਹੈ ਕਿ ਉਹ ਆਪਣੀਆਂ ਅਜਿਹੀਆਂ ਹਰਕਤਾਂ ਤੋਂ ਬਾਜ਼ ਆ ਜਾਣ, ਨਹੀਂ ਤਾਂ ਜਿਥੇ ਪੁਲਿਸ ਪ੍ਰਸ਼ਾਸਨ ਵਲੋਂ ਅਜਿਹੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਤਕੜੇ ਪ੍ਰਬੰਧ ਕੀਤੇ ਗਏ ਹਨ, ਉਥੇ ਪੁਲਿਸ ਦੀ ਮਦਦ ਲਈ ਤਿਆਰ ਬਰ ਤਿਆਰ ਗੁਰੂ ਕੇ ਸਿੰਘ ਵੀ ਅਜਿਹੇ ਹੁਲੜਬਾਜਾਂ ਨੂੰ ਨੱਥ ਪਾਉਣ ਲਈ ਕਮਰ ਕੱਸੇ ਕਰੀ ਬੈਠੇ ਹਨ, ਉਹਨਾਂ ਭਾਈ ਖਾਲਸਾ ਨੇ ਕਿਹਾ ਧਾਰਮਿਕ ਖੇਤਰ ਵਿੱਚ ਲੰਗਰ ਸੇਵਾ ਲਈ ਸਰਗਰਮ ਸੰਤਾਂ ਮਹਾਪੁਰਸ਼ਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਲੰਗਰ ਛਕਣ ਲਈ ਲੋਕਾਂ ਨੂੰ ਸਪੀਕਰਾਂ ਰਾਹੀਂ ਉੱਚੀ ਉੱਚੀ ਅਵਾਜ਼ਾਂ ਰਾਹੀਂ ਲੰਗਰ ਦੀਆਂ ਕਿਸਮਾਂ ਦੱਸਣ ਵਾਲਿਆਂ ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ ,ਕਿਉਂਕਿ ਜਿਸ ਨੂੰ ਲੰਗਰ ਦੀ ਜ਼ਰੂਰਤ ਹੋਵੇਗੀ ਆਪੇ ਛਕ ਲਵੇਗਾ, ਭਾਈ ਖਾਲਸਾ ਨੇ ਇਹ ਵੀ ਅਪੀਲ ਕੀਤੀ ਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਾਂ ਅਨੁਸਾਰ ਸਾਦਾ ਲੰਗਰ ਤਿਆਰ ਕੀਤਾ ਜਾਵੇ ਅਤੇ ਧਾਰਮਿਕ ਦੀਵਾਨਾਂ ਵਿੱਚ ਸੰਗਤਾਂ ਹਾਜ਼ਰੀ ਲਵਾ ਕੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨੂੰ ਕੋਟਿ ਕੋਟਿ ਪ੍ਰਣਾਮ ਕਰਨ ਦੀ ਲੋੜ ਤੇ ਜੋਰ ਦੇਣ ਤੇ ਗੁਰ ਇਤਿਹਾਸ ਸੁਣਨ,ਭਾਈ ਖਾਲਸਾ ਨੇ ਪੰਜਾਬ ਸਰਕਾਰ ਨੂੰ ਬੇਨਤੀ ਕੀਤੀ ਕਿ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਮੁੱਖ ਰੱਖਦਿਆਂ ਫਤਿਹਗੜ੍ਹ ਸਾਹਿਬ ਵਿਖੇ ਕੋਈ ਵੀ ਸਰਕਾਰੀ ਜਾਂ ਸਿਆਸੀ ਪਾਰਟੀਆਂ ਦੀਆਂ ਸਟੇਜਾਂ ਲਾ ਕੇ ਲੋਕਾਂ ਨੂੰ ਝੂਠ ਪ੍ਰਚਾਰ ਨਾਲ ਜੋੜਨ ਤੇ ਪਾਬੰਦੀ ਲੱਗੇ ਤਾਂ ਕਿ ਦੇਸਾ ਵਿਦੇਸ਼ਾਂ ਤੋਂ ਸ਼ਰਧਾ ਭਾਵਨਾਵਾਂ ਨਾਲ ਫਤਿਹਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸਲਾਮ ਕਰਨ ਆਏ ਲੱਖਾਂ ਸ਼ਰਧਾਲੂਆਂ ਦੀਆਂ ਸ਼ਰਧਾ ਭਰੀਆਂ ਭਾਵਨਾਵਾਂ ਨੂੰ ਕਾਇਮ ਰੱਖਿਆ ਜਾ ਸਕੇ, ਇਸ ਵਕਤ ਭਾਈ ਖਾਲਸਾ ਨਾਲ ਮੁੱਖ ਬੁਲਾਰੇ ਭਾਈ ਅਵਤਾਰ ਸਿੰਘ ਅੰਮ੍ਰਿਤਸਰ, ਭਾਈ ਜੋਗਿੰਦਰ ਸਿੰਘ ਅਤੇ ਭਾਈ ਜਗਤਾਰ ਸਿੰਘ ਫਿਰੋਜ਼ਪੁਰ ਭਾਈ ਸਿੰਦਾ ਸਿੰਘ ਨਿਹੰਗ ਤੇ ਪਿਰਥੀ ਸਿੰਘ ਧਾਲੀਵਾਲ ਧਰਮਕੋਟ ਭਾਈ ਮਨਜਿੰਦਰ ਸਿੰਘ ਖਾਲਸਾ ਤੇ ਭਾਈ ਸੁਰਜੀਤ ਸਿੰਘ ਕਮਾਲਕੇ ਭਾਈ ਦਿਲਬਾਗ ਸਿੰਘ ਬਾਗੀ ਗੁਰਦਾਸਪੁਰ ਭਾਈ ਸੁਖਦੇਵ ਸਿੰਘ ਫ਼ੌਜੀ ਜਗਰਾਉਂ ਭਾਈ ਬਲਵਿੰਦਰ ਸਿੰਘ ਖਡੂਰ ਸਾਹਿਬ ਆਦਿ ਆਗੂ ਹਾਜਰ ਸਨ ।

Leave a Reply

Your email address will not be published. Required fields are marked *