ਫਿਲੌਰ, ਗੁਰਦਾਸਪੁਰ, 21 ਦਸੰਬਰ ( ਸਰਬਜੀਤ ਸਿੰਘ)– ਸਾਹਿਬ ਜ਼ਾਦਿਆਂ ਦੀ ਯਾਦ ‘ਚ ਇੱਕ ਸ਼ਾਨਦਾਰ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਗੁਰਦੁਆਰਾ ਸੁਭਾਨਾ ਜਲੰਧਰ ਰਵਾਨਾ ਹੋਇਆ ਅਤੇ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਇਤਿਹਾਸਿਕ ਗੁਰਦੁਆਰਾ ਬਾਉਲੀ ਸਾਹਿਬ ਫਿਲੌਰ ਵਿਖੇ ਪਹੁੰਚਿਆ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸਥਾਨਕ ਸੰਗਤਾਂ ਦੇ ਨਾਲ ਨਾਲ ਗੁਰਦੁਆਰਾ ਸਿੰਘਾਂ ਸ਼ਹੀਦਾਂ ਡੇਰਾ ਬਾਬਾ ਜਰਨੈਲ ਸਿੰਘ ਜੀ ਆਲੋਵਾਲ ਨੰਗਲ ਦੇ ਮੁੱਖ ਪ੍ਰਬੰਧਕ ਸੰਤ ਬਾਬਾ ਸੁਖਵਿੰਦਰ ਸਿੰਘ ਜੀ,ਸੰਤ ਜਰਨੈਲ ਸਿੰਘ ਵੱਡੇ ਮਹਾਂਪੁਰਖ,ਸੰਤ ਸ਼ਮਸ਼ੇਰ ਆਦਿ ਨੇ ਪੂਰੀ ਸ਼ਰਧਾ ਨਾਲ ਸਨਮਾਨ ਕੀਤਾ ਗਿਆ, ਗੁਰੂ ਸਾਹਿਬ ਜੀ ਨੂੰ ਰੁਮਾਲੇ ਭੇਂਟ ਕੀਤੇ ਗਏ ਤੇ ਪੰਜ ਪਿਆਰਿਆਂ ਨੂੰ ਸੀਰੀ ਪਾਓ ਦੇ ਕੇ ਨਿਵਾਜਿਆ ਗਿਆ, ਬਾਬਾ ਸੁਖਵਿੰਦਰ ਸਿੰਘ ਜੀ ਵੱਲੋਂ ਨਗਰ ਕੀਰਤਨ ਦੇ ਪ੍ਰਬੰਧਕਾ ਦਾ ਲੋਹਾ ਦੇ ਕੇ ਸਨਮਾਨ ਕੀਤਾ ਗਿਆ, ਇਸ ਮੌਕੇ ਤੇ ਬੋਲਦਿਆਂ ਸੰਤ ਸੁਖਵਿੰਦਰ ਸਿੰਘ ਜੀ ਨੇ ਕਿਹਾ ਗੁਰੂ ਗੋਬਿੰਦ ਸਿੰਘ ਜੀ, ਮਾਤਾ ਗੁਜਰ ਕੌਰ ਜੀ, ਵੱਡੇ ਸਾਹਿਬਜ਼ਾਦੇ ਅਤੇ ਛੋਟੇ ਸਾਹਿਬਜ਼ਾਦਿਆਂ ਦੀ ਮਹਾਨ ਦੇਸ਼ ਕੌਮ ਲਈ ਦਿੱਤੀ ਕੁਰਬਾਨੀ ਨੂੰ ਰਹਿਦੀ ਦੁਨੀਆ ਤਕ ਯਾਦ ਰੱਖਿਆ ਜਾਵੇਗਾ, ਉਹਨਾਂ ਕਿਹਾ ਹੁਣ ਇਹ ਪੋਹ ਦਾ ਹਫ਼ਤਾ ਸ਼ਹਾਦਤ ਭਰਿਆ ਹੈ ਅਤੇ ਇਸ ਨੂੰ ਸਮੂਹ ਲੋਕਾਈ ਸ਼ਰਧਾ ਭਾਵਨਾਵਾਂ ਤੇ ਸਾਦੇ ਢੰਗ ਨਾਲ ਮਨਾ ਕੇ ਗੁਰੂ ਸਾਹਿਬ ਜੀ ਦੀਆ ਬਖਸ਼ਿਸ਼ਾਂ ਦੇ ਪਾਤਰ ਬਣਿਆ ਜਾ ਸਕਦਾ ਹੈ, ਇਸ ਮੌਕੇ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰੂ ਕੇ ਲੰਗਰ ਅਟੁੱਟ ਵਰਤਾਏ ਗਏ ਤੇ ਰਹਾਇਸ਼ ਦਾ ਵੀ ਪ੍ਰਬੰਧ ਕੀਤਾ ਗਿਆ,ਇਹ ਨਗਰ ਕੀਰਤਨ ਅੱਜ ਰਾਤ ਇਥੇ ਰੁਕੇਗਾ ਅਤੇ ਕੱਲ੍ਹ ਨੂੰ ਫਤਿਹਗੜ੍ਹ ਸਾਹਿਬ ਜੀ ਦੀ ਧਰਤੀ ਲਈ ਰਵਾਨਾ ਹੋਵੇਗਾ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਗੁਰਦੁਆਰਾ ਸਿੰਘਾਂ ਸ਼ਹੀਦਾਂ ਆਲੋਵਾਲ ਫਿਲੌਰ ਦੇ ਮੁੱਖੀ ਸੰਤ ਸੁਖਵਿੰਦਰ ਸਿੰਘ ਜੀ ਨਾਲ ਗੱਲਬਾਤ ਕਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਇਸ ਮੌਕੇ ਤੇ ਸੰਤ ਸ਼ਮਸ਼ੇਰ ਸਿੰਘ ਜੁਗੇੜੇਵਾਲੇ ਪ੍ਰਧਾਨ ਇੰਟਰਨੈਸ਼ਨਲ ਸੰਤ ਸਮਾਜ ਬਾਬਾ ਲਾਲ ਸਿੰਘ ਭੀਖੀ, ਬਾਬਾ ਮਨਪ੍ਰੀਤ ਸਿੰਘ ਫਿਰੋਦਕੋਟ, ਜਥੇਦਾਰ ਦਾਰਾ ਸਿੰਘ ਤੇ ਭਾਈ ਬਲਦੇਵ ਸਿੰਘ ਤੋਂ ਇਲਾਵਾ ਸੈਂਕੜੇ ਹਾਜ਼ਰ ਸਨ।
