ਮਾਛੀਵਾੜਾ ਸਾਹਿਬ, ਗੁਰਦਾਸਪੁਰ, 7 ਮਈ (ਸਰਬਜੀਤ ਸਿੰਘ)– ਇਤਿਹਾਸਕ ਗੁਰਦੁਆਰਾ ਕਿਰਪਾਨ ਭੇਂਟ ਸਾਹਿਬ ਮਾਛੀਵਾੜਾ ਸਾਹਿਬ ਵਿਖੇ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਤੇ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਮੁਖੀ ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਦੀ ਦੇਖ ਰੇਖ ਮਨਾਈ ਗਈ ਹਜ਼ਾਰਾਂ ਸੰਗਤਾਂ ਨੇ ਨਕਸਮਤਕ ਹੋ ਕੇ ਧਾਰਮਿਕ ਦੀਵਾਨ’ਚ ਹਾਜ਼ਰੀ ਲਵਾਈ ਤੇ ਲੰਗਰ ਛਕੇ, ਮੁੱਖ ਪ੍ਰਬੰਧਕ ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਵੱਲੋਂ ਧਾਰਮਿਕ ਬੁਲਾਰਿਆਂ ਦਾ ਸਵਾਗਤ ਕੀਤਾ ਗਿਆ, ਇਸ ਸਬੰਧੀ ਪ੍ਰੈਸ ਨੂੰ ਜਾਣਕਾਰੀ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਦਸਵੀਂ ਦੇ ਦਿਹਾੜੇ ਤੇ ਲੱਗੇ ਧਾਰਮਿਕ ਦੀਵਾਨ ਦੀਆਂ ਹਾਜ਼ਰੀਆਂ ਭਰਨ ਤੋਂ ਉਪਰੰਤ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਦਿੱਤੀ, ਉਹਨਾਂ ਭਾਈ ਖਾਲਸਾ ਨੇ ਦੱਸਿਆ ਇਹ ਇਤਿਹਾਸਕ ਗੁਰਦੁਆਰਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨਾਲ ਸਬੰਧਤ ਹੈ ਇਸ ਅਸਥਾਨ ਤੇ ਗੁਰੂ ਸਾਹਿਬ ਜੀ ਨੇ ਮੁਸਲਮਾਨਾ ਵੱਲੋਂ ਭੇਟ ਕੀਤੇ ਮਾਸ ਨੂੰ ਕਿਰਪਾਨ ਨਾਲ ਭੇਂਟ ਕਰਨ ਤੋਂ ਉਪਰੰਤ ਸਿੰਘਾ ਨੂੰ ਗੁਰ ਪ੍ਰਸਾਦਿ ਭ੍ਰਮ ਕਾ ਨਾਸ ਕਹੇਂ ਕੇ ਛਕਣ ਦੇ ਹੁਕਮ ਦਿੱਤੇ ਸਨ, ਭਾਈ ਖਾਲਸਾ ਨੇ ਦੱਸਿਆ ਇਹ ਇਤਿਹਾਸਕ ਗੁਰਦੁਆਰਾ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਦੇ ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਦੀ ਦੀ ਅਗਵਾਈ ਹੇਠ ਚੱਲ ਰਿਹਾ ਹੈ ਅਤੇ ਹਰ ਮਹੀਨੇ ਇਸ ਅਸਥਾਨ ਤੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਉਣ ਤੋਂ ਉਪਰੰਤ ਧਾਰਮਿਕ ਦੀਵਾਨ ਸਜਾਏ ਜਾਂਦੇ ਹਨ ਜਿਸ ਵਿਚ ਧਾਰਮਿਕ ਬੁਲਾਰੇ ਸੰਗਤਾਂ ਨੂੰ ਗੁਰਦੁਆਰੇ ਸਾਹਿਬ ਦੇ ਇਤਿਹਾਸਕ ਸਬੰਧੀ ਵਿਸਥਾਰ ਨਾਲ ਚਾਨਣਾ ਪਾਉਂਦੇ ਹਨ ਅਤੇ ਇਸੇ ਕੜੀ ਤਹਿਤ ਪਰਸੋਂ ਤੋਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਰੱਖੇ ਅਖੰਡ ਪਾਠ ਸਾਹਿਬ ਦੇ ਭੋਗ ਅਰਦਾਸ ਤੋਂ ਧਾਰਮਿਕ ਦੀਵਾਨ ਸਜਾਏ ਗਏ ਜਿਸ ਵਿੱਚ ਮੁੱਖ ਜਥੇਦਾਰ ਸਿੰਘ ਸਾਹਿਬ ਜਥੇਦਾਰ ਬਾਬਾ ਸ੍ਰਵਣ ਸਿੰਘ ਰਸਾਲਦਾਰ ਕਥਾ ਵਿਚਾਰ ਕੀਤੀ ਅਤੇ ਭੈਣੀ ਸਾਹਿਬ ਦੇ ਕਵੀਸ਼ਰ ਜਥੇ ਵੱਲੋਂ ਕਵੀਸਰੀ ਨਾਲ ਹਾਜ਼ਰੀ ਲਵਾਈ ਗਈ, ਦੀਵਾਨ ਸਮਾਪਤੀ ਤੋਂ ਉਪਰੰਤ ਧਾਰਮਿਕ ਬੁਲਾਰਿਆਂ ਨੂੰ ਸਨਮਾਨਿਤ ਕੀਤਾ ਗਿਆ ਅਤੇ ਗੁਰੂ ਕੇ ਲੰਗਰ ਦੇਗਾਂ ਸਰਦਾਈਆ ਅਤੁੱਟ ਵਰਤਾਏ ਗਏ, ਇਸ ਮੌਕੇ ਤੇ ਵਲਟੋਹਾ ਦੇ ਕਵੀਸ਼ਰ ਜਥਾ, ਬਾਬਾ ਅਨੌਖ ਸਿੰਘ ਜੀ, ਭਾਈ ਵਿਰਸਾ ਸਿੰਘ ਖਾਲਸਾ ਪ੍ਰਧਾਨ ਏ ਆਈ ਐਸ ਐਸ ਐਫ ਖਾਲਸਾ ਤੋਂ ਇਲਾਵਾ ਸੈਂਕੜੇ ਸੰਗਤਾਂ ਹਾਜ਼ਰ ਸਨ ।


