ਜੰਗ ਕਾਰਨ ਦੋਵਾਂ ਦੇਸ਼ਾਂ ਦਰਮਿਆਨ ਆਮ ਲੋਕ ਮਾਰੇ ਜਾਣਗੇ ਅਤੇ ਅਰਬਾ ਖਰਬਾ ਦਾ ਨੁਕਸਾਨ ਹੋਵੇਗਾ-ਕਾਮਰੇਡ ਬੱਖਤਪੁਰਾ

ਗੁਰਦਾਸਪੁਰ

ਗੁਰਦਾਸਪੁਰ, 7ਮਈ (ਸਰਬਜੀਤ ਸਿੰਘ)– ਸੀਪੀਆਈ ਐਮਐਲ ਲਿਬਰੇਸ਼ਨ ਨੇ ਪਹਿਲਗਾਮ ਦੀ ਘਟਨਾ ਤੋਂ ਬਾਅਦ ਹਿੰਦ ਪਾਕ ਦਰਮਿਆਨ ਇੱਕ ਵਡੀ ਜੰਗ ਦੇ ਬਣ ਰਹੇ ਅਸਾਰਾ ਤੇ ਗਹਿਰੀ ਚਿੰਤਾ ਦਾ ਇਜਹਾਰ ਕੀਤਾ ਹੈ ।

ਇਸ ਸਬੰਧੀ ਪ੍ਰੈਸ ਨੂੰ ਬਿਆਨ ਜਾਰੀ ਕਰਦਿਆਂ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬਖਤਪੁਰਾ ਨੇ ਕਿਹਾ ਕਿ ਪਹਿਲਗਾਮ ਕਾਂਡ ਦੀ ਦੁਨੀਆ ਵਿਚ ਹਰ ਪਾਸਿਓ ਨਿਖੇਧੀ ਹੋਈ ਹੈ ਕਿਉਂਕਿ ਇਸ ਕਾਂਡ ਵਿੱਚ ਬੇਗੁਨਾਹ ਭਾਰਤੀ ਮਾਰੇ ਗਏ ਹਨ ਪਰ ਇਹਨਾਂ ਬੇਗੁਨਾਹਾ ਦੇ ਮਾਰੇ ਜਾਣ ਤੋਂ ਬਾਅਦ ਸਿਆਸੀ ਜਰੂਰਤ ਤਾਂ ਇਹ ਬਣਦੀ ਹੈ ਕਿ ਕਿਸੇ ਤਰ੍ਹਾਂ ਵੀ ਹਿੰਦ ਪਾਕ ਦੇ ਰਾਜਨੀਤਿਕ ਤਣਾਅ ਦਰਮਿਆਨ ਕਿਸੇ ਹੋਰ ਬੇਗੁਨਾਹ ਦੀ ਮੌਤ ਨਾ ਹੋਵੇ। ਪਰ ਭਾਰਤ ਸਰਕਾਰ ਦੇ ਕਹਿਣ ਅਨੁਸਾਰ ਪਾਕਿਸਤਾਨ ਦੇ ਨੌ ਅਤਵਾਦੀ ਟਿਕਾਣਿਆ ਉਪਰ ਕੀਤਾ ਗਿਆ ਮਜ਼ਾਇਲੀ  ਹਮਲਾ ਕੋਈ ਗਰੰਟੀ ਨਹੀਂ ਦੇ ਸਕਦਾ ਕਿ ਇਸ ਹਮਲੇ ਵਿੱਚ ਬੇਗੁਨਾਹ ਲੋਕਾਂ ਦੀ ਮੌਤ ਨਹੀਂ ਹੋਈ ਹੋਵੇਗੀ ਅਤੇ ਇਹ ਹਮਲਾ ਦੋਨਾਂ ਦੇਸ਼ਾਂ ਦਰਮਿਆਨ ਇੱਕ ਵੱਡੀ ਜੰਗ ਨੂੰ ਜਨਮ ਨਹੀ ਦੇਵੇਗਾ? ਜਿਸ ਜੰਗ ਦਾ ਅਰਥ ਹੋਵੇਗਾ ਕਿ ਦੋਨਾਂ ਦੇਸ਼ਾਂ ਦਰਮਿਆਨ ਆਮ ਲੋਕ ਮਾਰੇ ਜਾਣਗੇ ਅਤੇ ਅਰਬਾ ਖਰਬਾ ਦਾ ਨੁਕਸਾਨ ਹੋਵੇਗਾ।ਜਦੋਕਿ ਜਰੂਰਤ ਬਣਦੀ ਹੈ ਕਿ ਪਹਿਲਗਾਮ  ਕਾਂਡ ਤੋਂ ਬਾਅਦ ਜੰਗੀ ਹਾਲਾਤਾ ਵੱਲ ਵੱਧਣ ਦੀ ਬਜਾਏ ਪਾਕਿਸਤਾਨ ਦੇ ਮੁਜਰਮਾਨਾ ਪਖਾ ਨੂੰ ਆਲਮੀ ਪੱਧਰ ਤੇ ਕਟਹਿਰੇ ਵਿੱਚ ਖੜਾ ਕੀਤਾ ਜਾਂਦਾ ਕਿਉਂਕਿ ਜੰਗ ਕਦੇ ਵੀ ਕਿਸੇ ਮਸਲੇ ਦਾ ਹੱਲ ਨਹੀਂ ਕਰਦੀ ਬਲਕਿ ਹਮੇਸ਼ਾ ਤਰਕ ਅਤੇ ਹਕੀਕਤਾਂ ਦੇ ਮੱਦੇ ਨਜ਼ਰ ਹੀ ਹਰ ਤਰਾਂ ਦੇ ਵੱਡੇ ਤੋਂ ਵੱਡੇ ਮਸਲਿਆਂ ਦਾ ਹੱਲ ਕੱਢਿਆ ਜਾਂਦਾ ਹੈ।ਲਿਬਰੇਸ਼ਨ ਦਾ ਮੰਨਣਾ ਹੈ ਕਿ  ਭਾਰਤ ਨੂੰ ਇਸ ਖਿੱਤੇ ਦਾ ਵੱਡਾ ਤੇ ਮੁੱਖ ਦੇਸ਼ ਹੋਣ ਦੇ ਨਾਤੇ ਇਸ ਖਿੱਤੇ ਵਿੱਚ ਅਮਨ ਅਮਾਨ ਬਣਾ ਕੇ ਰੱਖਣ ਦੀ ਜਿੰਮੇਵਾਰੀ ਲੈਣੀ ਚਾਹੀਦੀ ਹੈ ।ਇਹ ਦੁਨੀਆ ਜਾਣਦੀ ਹੈ ਕਿ ਦੋਨੋਂ ਦੇਸ਼ ਨਿਊਕਲਰ ਪਾਵਰ ਹਨ ਅਤੇ ਇਹਨਾਂ ਪ੍ਰਸਤੀਆਂ ਵਿੱਚ ਜੰਗ ਦੋਨਾਂ ਦੇਸ਼ਾਂ ਅਤੇ ਦੋਨੋਂ ਦੇਸ਼ਾਂ ਦੇ ਲੋਕਾਂ ਲਈ ਇੱਕ ਵੱਡੀ ਤਬਾਹੀ ਦਾ ਕਾਰਨ ਬਣ ਸਕਦੀ ਹੈ। ਲਿਬਰੇਸ਼ਨ ਦਾ ਇਹ ਵੀ ਮੰਨਣਾ ਹੈ ਕਿ ਪਹਿਲਗਾਮ ਕਾਂਡ ਤੋ ਬਾਅਦ ਕਸਮੀਰੀਆ ਦੇ ਵਿਰੋਧ ਨੇ ਦਰਸਾ ਦਿਤਾ ਹੈ ਕਿ ਦੋਨਾ ਦੇਸ਼ਾ ਵਿੱਚ ਜੰਗਾਂ ਤੇ ਫਿਰਕਾ ਪਸਤੀ  ਦੀ ਰਾਜਨੀਤੀ ਦੀਆ ਸਾਜਿਸ਼ਾ ਨੂੰ ਦੋਨੋ ਦੇਸਾ ਦੀ ਜਨਤਾ ਭਲੀਭਾਂਤ ਸਮਝਣ ਲੱਗ ਪਈ ਹੈ।ਲਿਬਰੇਸ਼ਨ ਨੇ ਦੋਨਾ ਦੇਸ਼ਾ ਦੀ ਜਨਤਾ ਨੂੰ ਸਦਾ ਦਿੱਤਾ ਹੈ ਕਿ ਅਮਨ ਬਣਾਈ ਰੱਖਣ ਲਈ ਆਪੋ ਆਪਣੀਆ ਸਰਕਾਰਾ ਤੇ ਦਬਾਅ ਬਣਾਇਆ ਜਾਵੇ ਕਿ ਜੰਗ ਨਹੀ ਰੋਟੀ,ਕਪੜਾ,ਮਕਾਨ ਦਿਉ।

Leave a Reply

Your email address will not be published. Required fields are marked *