ਗੁਰਦਾਸਪੁਰ: 3 ਜੁਲਾਈ (ਸਰਬਜੀਤ)–ਰੇਲਵੇ ਪੁਲਸ ਦੇ ਸਹਾਇਕ ਸਬ ਇੰਸਪੈਕਟਰ ਸੇਵਾ ਸਿੰਘ ਤੇ ਰਵੇਲ ਸਿੰਘ ਨੇ ਦੱਸਿਆ ਕਿ ਕਾਹਨੂੰਵਾਨ ਰੋਡ ’ਤੇ ਪੈਂਦੇ ਰੇਲਵੇ ਫਾਟਕ ’ਤੇ ਪਠਾਨਕੋਟ ਤੋਂ ਅੰਮਿ੍ਰਤਸਰ ਜਾ ਰਹੀ ਟ੍ਰੇਨ ਦੇ ਹੇਠ ਇੱਕ ਵਿਅਕਤੀ ਵੱਲੋਂ ਖੁੱਦਕੁਸ਼ੀ ਕੀਤੀ ਗਈ ਹੈ। ਉਸਦੇ ਸ਼ਰੀਰ ਦੇ ਅੰਗ ਲੱਗਭਗ 1 ਕਿਲੋਮੀਟਰ ਤੱਕ ਚੀਥੜੇ ਉੱਡ ਗਏ ਹਨ। ਜਿਸਦੀ ਪਹਿਚਾਣ ਨਹੀਂ ਹੋ ਸਕੀ। ਉਸਨੇ ਚਿੱਟਾ ਕੁਰਤਾ ਪਜਾਮਾ ਪਾਇਆ ਹੋਇਆ ਸੀ ਅਤੇ ਨੀਲੇ ਰੰਗ ਦਾ ਅੰਡਰਵੀਅਰ ਪਾਇਆ ਹੋਇਆ ਸੀ।
ਉਕਤ ਅਧਿਕਾਰੀਆਂ ਨੇ ਇਸਦੀ ਲਾਸ਼ ਨੂੰ ਕਬਜੇ ਵਿੱਚ ਲੈ ਕੇ ਮੁਰਦਖਾਨਾ ਸਰਕਾਰੀ ਹਸਪਤਾਲ ਵਿੱਚ ਰੱਖ ਦਿੱਤਾ ਹੈ। ਇਹ ਲਾਸ਼ 72 ਘੰਟਿਆ ਤੱਕ ਉਥੇ ਰੱਖੀ ਜਾਵੇਗੀ ਤਾਂ ਜੋ ਕੋਈ ਇਸਦਾ ਵਾਰਿਸ ਆ ਕੇ ਇਸ ਨੂੰ ਪਹਿਚਾਣ ਕੇ ਲੈ ਜਾਵੇ।