ਗੁਰਦਾਸਪੁਰ: 3 ਜੁਲਾਈ (ਸਰਬਜੀਤ)–ਪੰਜਾਬ ਮੰਤਰੀ ਮੰਡਲ ਵਿੱਚ ਫੇਰਬਦਲ ਸਬੰਧੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਹਰੀ ਝੰਡੀ ਮਿਲ ਗਈ ਹੈ। ਸੂਤਰਾਂ ਮੁਤਾਬਕ ਤਕਰੀਬਨ 3 ਮਹੀਨੇ ਤੋਂ ਇਹ ਸਰਕਾਰ ਕੇਵਲ 9 ਮੰਤਰੀ ਹੀ ਸ਼ਾਮਲ ਹਨ। ਕਿਉਕਿ 10ਵਾਂ ਮੰਤਰੀ ਜੇਲ ਵਿੱਚ ਬੰਦ ਹੈ। ਇਸ ਲਈ 3 ਮੰਤਰੀਆ ਦੇ ਵਿਭਾਗਾਂ ਦੇ ਫੇਰਬਦਲ ਦੇ ਆਸਾਰ ਹਨ। ਕਿਸੇ ਵੀ ਮੰਤਰੀ ਦੀ ਛਾਂਟੀ ਨਹੀਂ ਕੀਤੀ ਜਾ ਰਹੀ। ਪਰ ਹੁਣ ਦੂਸਰੇ ਪੜਾਅ ਦੌਰਾਨ ਮਹਿਲਾ ਐਮ.ਐਲ.ਏ ਨੂੰ ਕੋਟੇ ਅਨੁਸਾਰ ਨਿਵਾਜਿਆ ਜਾਵੇਗਾ ਤਾਂ ਜੋ ਪੰਜਾਬ ਦਾ ਕੰਮ ਸੁਚੱਜੇ ਢੰਗ ਨਾਲ ਚੱਲਣ ਵਿੱਚ ਇਹ ਅਹਿਮ ਰੋਲ ਅਦਾ ਕਰ ਸਕਦਾ ਹੈ।
ਉਧਰ ਪੰਜਾਬ ਦੇ ਮੁੱਖ ਮੰਤਰੀ ਨੇ ਜਿਨਾਂ ਦਾ ਕਾਰਜ਼ਕਾਲ 3 ਮਹੀਨਿਆ ਦੌਰਾਨ ਵਧੀਆ ਰਿਹਾ ਹੈ। ਉਨਾਂ ਨੂੰ ਮੰਤਰੀ ਮੰਡਲ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ।