–ਕਿਹਾ ਮੂੰਗੀ ਦੇ ਘੱਟ ਰੇਟ ਮਿਲਣ’ਤੇ ਸਰਕਾਰ ਕਰੇਗੀ ਪੂਰਤੀ
ਗੁਰਦਾਸਪੁਰ: 3 ਜੁਲਾਈ (ਸਰਬਜੀਤ)–ਪੰਜਾਬ ਦੇ ਮੁੱਖਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਪ੍ਰੈਸ ਨੋਟ ਰਾਹੀਂ ਸਪਸੱਟ ਕੀਤਾ ਹੈ ਕਿ ਪੰਜਾਬ ਦੇ ਕਿਸਾਨਾਂ ਨੂੰ ਮੈਂ ਪਾਣੀ ਦੇ ਗਿਰਾਵਟ ਨੂੰ ਮੱਦੇਨਜਰ ਰੱਖਦੇ ਹੋਏ ਬੇਨਤੀ ਕੀਤੀ ਸੀਕਿ ਉਹ ਫਸਲੀ ਵਿਭਿੰਨਤਾ ਲਿਆਉਣ ਤਾਂ ਜੋ ਧਰਤੀ ਹੇਠਲੇ ਪਾਣੀ ਨੂੰ ਬਚਾਇਆ ਜਾ ਸਕੇ। ਇਸ ਮਨੋਰਥ ਨੂੰ ਮੈਂ ਉਨਾਂ ਨੂੰ ਅਪੀਲ ਕੀਤੀ ਸੀ ਕਿ ਉਹ ਮੂੰਗੀ ਦੀ ਫਸਲ ਬੀਜਣ ਜਿਸ ’ਤੇ ਉਨਾਂ ਨੂੰ 7275 ਰੂਪਏ ਐਮ.ਐਸ.ਪੀ ਦੇ ਹਿਸਾਬ ਨਾਲ ਪ੍ਰਤੀ ਕੁਇੰਟਲ ਖਰੀਦ ਕੀਤੀ ਜਾਵੇਗੀ। ਇਸ ਅਪੀਲ ਨੂੰ ਮੰਨਦਿਆ ਪੰਜਾਬ ਦੇ ਕਿਸਾਨਾਂ ਨੇ ਸਵਾ ਲੱਖ ਏਕੜ ਵਿੱਚ ਮੂੰਗੀ ਦੀ ਕਾਸ਼ਤ ਕੀਤੀ ਹੈ। ਪਰ ਕਈ ਕਿਸਾਨਾਂ ਨੂੰ ਐਮ.ਐਸ.ਪੀ ਤੋਂ ਘੱਟ ਪੈਸੇ ਮੰਡੀ ਵਿੱਚ ਮਿਲੇ ਹਨ।
ਮੁੱਖ ਮੰਤਰੀ ਮਾਨ ਨੇ ਦੱਸਿਆ ਕਿ ਉਸ ਖਰੀਦ ਦੌਰਾਨ ਕੇਂਦਰ ਸਰਕਾਰ ਵੱਲੋਂ ਕਿਹਾ ਗਿਆ ਇਹ ਮੂੰਗੀ ਦੀ ਕੁਆਲਿਟੀ ਵਧੀਆ ਨਾ ਹੋਣ ਕਰਕੇ ਅਸੀ ਪੂਰਾ ਰੇਟ ਨਹੀਂ ਦੇ ਸਕਦੇ। ਜਿਸ ਕਰਕੇ ਕਈ ਕਿਸਾਨਾਂ ਦੀ ਮੂੰਗੀ 6 ਹਜਾਰ ਰੂਪਏ, 6500 ਰੂਪਏ ਪ੍ਰਤੀ ਕੁਇੰਟਲ ਦੇ ਹਿਸਾਬ ਨਾਲ ਮੂੰਗੀ ਵਿੱਕੀ ਹੈ। ਇਸ ਵਿੱਚ ਕਾਫੀ ਮਿਕਦਾਰ ਵਿੱਚ ਮਾਰਕਫੈਡ ਨੇ ਐਮ.ਐਸ.ਪੀ ਦੇ ਰੇਟ ’ਤੇ 7275 ਵਿੱਚ ਖਰੀਦੀ ਹੈ। ਇੱਥੇ ਮੈਂ ਇਹ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਕਿਸਾਨਾਂ ਨੂੰ ਜਿੰਨਾਂ ਦੀ ਮੂੰਗੀ ਦੀ ਫਸਲ ਘੱਟ ਰੇਟ ਭਾਵ ਐਮ.ਐਸ.ਪੀ ’ਤੇ ਨਹੀਂ ਵਿਕੀ ਉਨਾਂ ਨੂੰ ਬਾਕੀ ਦੀ ਰਾਸ਼ੀ 7275 ਰੂਪਏ ਦੇ ਹਿਸਾਬ ਨਾਲ ਰਾਸ਼ੀ ਕਿਸਾਨਾਂ ਦੇ ਖਾਤਿਆਂ ਵਿੱਚ ਪੰਜਾਬ ਸਰਕਾਰ ਅਦਾ ਕਰੇਗੀ। ਇਸ ਲਈ ਕਿਸਾਨਾਂ ਦੇ ਘਾਟੇ ਨੂੰ ਪੂਰੇ ਕਰਨ ਲਈ ਪੰਜਾਬ ਸਰਕਾਰ ਦਿ੍ਰੜ ਸੰਕਲਪ ਹੈ। ਇਸ ਲਈ ਪੰਜਾਬ ਦੇਕਿਸਾਨਾਂ ਨੂੰ ਆਮ ਆਦਮੀ ਪਾਰਟੀ ਦੀ ਸਰਕਾਰ ਹੁੰਦਿਆ ਹੋਇਆ ਸਾਡੇ ਵੱਲੋਂ ਕੀਤੇ ਹੋਏ ਵਾਅਦੇ ਐਮ.ਐਸ.ਪੀ ਦੇ ਹਿਸਾਬ ਨਾਲ ਹੀ ਪੈਸੇ ਅਦਾ ਕੀਤੇ ਜਾਣਗੇ।


