ਸ਼ਰਾਬ ਦੇ ਰੇਟਾਂ ਵਿੱਚ 30 ਤੋਂ 40 ਫੀਸਦੀ ਸਰਕਾਰ ਵੱਲੋਂ ਕੀਤੀ ਗਈ ਗਿਰਾਵਟ

ਪੰਜਾਬ

ਗੁਰਦਾਸਪੁਰ: 3 ਜੁਲਾਈ (ਸਰਬਜੀਤ)– ਪੰਜਾਬ ਸਰਕਾਰ ਵੱਲੋਂ ਆਬਕਾਰੀ ਨੀਤੀ ਤਹਿਤ ਸ਼ਰਾਬ ਅਤੇ ਬੀਅਰ ਦੀ ਨਵੀਂ ਰੇਟ ਲਿਸਟ ਜਾਰੀ ਕਰ ਦਿੱਤੀ ਗਈ ਹੈ।ਪੰਜਾਬ ਸਰਕਾਰ ਵੱਲੋਂ ਸਰਾਬ ਦੇ ਨਵੇਂ ਰੇਟ ਜਾਰੀ ਕਰ ਦਿੱਤੇ ਗਏ ਹਨ। ਜਿਨਾਂ ਤਹਿਤ ਪੰਜਾਬ ਵਿੱਚ ਹੁਣ ਇਸ ਰੇਟ ਦੇ ਹਿਸਾਬ ਨਾਲ ਸ਼ਰਾਬ ਦੀ ਵਿਕਰੀ ਹੋਵੇਗੀ। ਸਰਕਾਰ ਦੀ ਨਵੀਂ ਐਕਸਾਈਜ ਪਾਲਿਸੀ ਤਹਿਤ ਠੇਕਿਆਂ ਵਿੱਚ ਆਈ ਰੇਟ ਲਿਸਟ ਮੁਤਾਬਕ ਸ਼ਰਾਬ ਦੇ ਰੇਟਾਂ ਵਿੱਚ 30 ਤੋਂ 40 ਫੀਸਦੀ ਤੱਕ ਦੀ ਵੱਡੀ ਗਿਰਾਵਟ ਦਰਜ ਹੋਈ ਹੈ। ਉਥੇ ਸ਼ਰਾਬ ਦੀ ਵਿਕਰੀ ਨੂੰ ਬਣਾਏ ਗਏ ਨਿਯਮ ਦੇ ਮੁਤਾਬਕ ਮਹਾ ਨਗਰ ਵਿੱਚ 24 ਘੰਟੇ ਸ਼ਰਾਬ ਦੀ ਵਿਕਰੀ ਦੀ ਇਜਾਜਤ ਦਿੱਤੀ ਗਈ ਹੈ।ਇਸਦੇ ਨਾਲ ਹੀ ਜਿਲੇ ਵਿੱਚ ਖੁੱਲਣ ਵਾਲੇ ਸ਼ਰਾਬ ਦੇ ਠੇਕਿਆ ਦੀ ਗਿਣਤੀ ਵਿੱਚ ਵਾਧਾ ਦਰਜਕੀਤਾ ਗਿਆ ਹੈ।

Leave a Reply

Your email address will not be published. Required fields are marked *