ਆਈ.ਜੀ. ਬਾਰਡਰ ਰੇਂਜ ਵੱਲੋਂ ਹੈਰੋਇਨ ਦੀ ਤਸਕਰੀ ਕਰਨ ਵਾਲੇ ਤਸਕਰਾਂ ਬਾਰੇ ਕੀਤਾ ਵੱਡਾ ਖੁਲਾਸਾ

ਪੰਜਾਬ

–ਹੋਰ ਫੜੇ ਗਏ ਨਸਾ ਤਸਕਰੀ ਮਾਮਲਿਆਂ ਬਾਰੇ ਵੀ ਦਿੱਤੀ ਅਹਿਮ ਜਾਣਕਾਰੀ-ਮੋਹਨੀਸ਼ ਚਾਵਲਾ

ਗੁਰਦਾਸਪੁਰ: 3 ਜੁਲਾਈ (ਸਰਬਜੀਤ)– ਜਿਲਾ ਗੁਰਦਾਸਪੁਰ (ਦੀਨਾਨਗਰ)ਪੁਲਿਸ ਵੱਲੋਂ ਨਸ਼ੇ ਦੀ ਇੱਕ ਭਾਰੀ ਖੇਪ ਫੜਨ ਵਿੱਚ ਸਫਲਤਾ ਹਾਸਲ ਕੀਤੀ ਹੈ ਅਤੇ ਇਸ ਦੇ ਨਾਲ ਚਾਰ ਦੋਸੀ ਵੀ ਫੜੇ ਹਨ। ਇਹ ਪ੍ਰਗਟਾਵਾ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅਮਿੰ੍ਰਤਸਰ ਨੇ ਜਿਲਾ ਹੈਡ ਕੁਆਟਰ ਐਸ.ਐਸ.ਪੀ. ਦਫਤਰ ਗੁਰਦਾਸਪੁਰ ਵਿਖੇ ਇੱਕ ਵਿਸੇਸ ਪੱਤਕਕਾਰ ਵਾਰਤਾ ਦੋਰਾਨ ਕੀਤਾ। ਇਸ ਮੋਕੇ ਤੇ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਹਰਜੀਤ ਸਿੰਘ ਐਸ.ਐਸ.ਪੀ. ਗੁਰਦਾਸਪੁਰ, ਕਪਿਲ ਕੌਸਲ ਐਸ.ਐਚ.ਓ. ਪੁਲਿਸ ਥਾਨਾ ਦੀਨਾਨਗਰ ਅਤੇ ਹੋਰ ਅਧਿਕਾਰੀ ਵੀ ਹਾਜਰ ਸਨ।
ਸੰਬੋਧਤ ਕਰਦਿਆਂ ਮੋਹਨੀਸ ਚਾਵਲਾ ਆਈ.ਜੀ. ਬਾਰਡਰ ਰੇਂਜ ਅੰਮਿ੍ਰਤਸਰ ਨੇ ਦੱਸਿਆ ਕਿ ਦੀਨਾਨਗਰ ਪੁਲਿਸ ਵੱਲੋਂ ਪਿਛਲੇ ਦਿਨੀਂ ੧੭ ਕਿਲੋਗ੍ਰਾਮ ਹੈਰੋਇੰਨ ਅਤੇ ਤਸਕਰੀ ਲਈ ਵਰਤੀਆਂ ਜਾ ਰਹੀਆਂ ਦੋ ਗੱਡੀਆਂ ਵੀ ਜਬਤ ਕੀਤੀਆਂ ਹਨ। ਉਨਾਂ ਦੱਸਿਆ ਕਿ ਇਸ ਦੋਰਾਨ ਚਾਰ ਦੋਸੀਆਂ ਨੂੰ ਵੀ ਗਿਰਫਤਾਰ ਕੀਤਾ ਗਿਆ ਹੈ ਜਦ ਕਿ ਇੱਕ ਮੁੱਖ ਦੋਸੀ ਅਜੇ ਫਰਾਰ ਹੈ ਉਸ ਦੀ ਗਿਰਫਤਾਰੀ ਦੇ ਲਈ ਜਾਂਚ ਦੋਰਾਨ ਸਾਹਮਣੇ ਆਏ ਤੱਥਾਂ ਦੇ ਅਧਾਰ ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨਾਂ ਦੱਸਿਆ ਕਿ ਫੜੈ ਗਏ ਚਾਰ ਦੋਸੀ ਤਰਨਤਾਰਨ ਜਿਲੇ ਨਾਲ ਸਬੰਧ ਰੱਖਦੇ ਹਨ । ਉਨਾਂ ਦੱਸਿਆ ਕਿ ਫੜੇ ਗਏ ਦੋਸੀਆਂ ਨੇ ਦੱਸਿਆ ਕਿ ਇਹ ਉਨਾਂ ਦਾ ਪੰਜਵਾਂ ਫੇਰਾ ਸੀ ਇਸ ਤੋਂ ਪਹਿਲਾ ਹਰ ਇੱਕ ਫੇਰੇ ਦਾ ਇੱਕ ਲੱਖ ਰੁਪਇਆ ਉਨਾਂ ਨੂੰ ਦਿੱਤਾ ਜਾਂਦਾ ਸੀ । ਉਨਾਂ ਦੱਸਿਆ ਕਿ ਇਸ ਵਾਰ ਇਹ ਫੜੇ ਗਏ ਦੋਸੀ ਸੁੰਦਰਬਨੀ ਖੇਤਰ ਵਿੱਚ ਪਹੁੰਚੇ ਦੱਸੇ ਪਤੇ ਤੇ ਸੰਪਰਕ ਕਰਨ ਤੇ ਉਹ ਵਿਅਕਤੀ ਇਨਾਂ ਕੋਲੋਂ ਗੱਡੀਆਂ ਲੈ ਗਿਆ ਅਤੇ ਗੱਡੀਆਂ ਦੇ ਡੈਸ ਬੋਰਡ ਵਿੱਚ ਤਕਨੀਕ ਨਾਲ ਹੈਰੋਇੰਨ ਫਿੱਟ ਕਰ ਦਿੱਤੀ, ਜੋ ਕਿ ਪੁਲਿਸ ਨੇ ਗੱਡੀਆਂ ਦੀ ਡੈਸ ਬੋਰਡ ਵਿੱਚੋਂ ਤਲਾਸੀ ਦੋਰਾਨ ਬਰਾਮਦ ਕੀਤੀ ਹੈ।
ਉਨਾਂ ਦੱਸਿਆ ਕਿ ਜਿਲਾ ਗੁਰਦਾਸਪੁਰ ਅਤੇ ਪਠਾਨਕੋਟ ਇੰਟਰਨੇਸਨਲ ਪਾਕਿਸਤਾਨ ਬਾਰਡ ਦੇ ਨਜਦੀਕ ਹੋਣ ਕਰਕੇ ਨਸਾ ਤਸਕਰ ਇਨਾਂ ਦੋ ਜਿਲਿਆਂ ਵਿੱਚੋਂ ਹੋ ਕੇ ਤਸਕਰੀ ਕਰਦੇ ਹਨ। ਉਨਾਂ ਦੱਸਿਆ ਕਿ ਪਿਛਲੇ ਦਿਨਾਂ ਦੋਰਾਨ ਦੋਨੋ ਜਿਲਿਆਂ ਦੀ ਪੁਲਿਸ ਵੱਲੋਂ ਵਧੀਆ ਕਾਰਗੁਜਾਰੀ ਕਰਦਿਆਂ ਹੋਇਆ ਕਰੀਬ ੫ ਅਜਿਹੇ ਮਾਮਲੇ ਪਕੜੇ ਹਨ । ਜ਼ਿਨਾਂ ਵਿੱਚੋਂ ਸੁਜਾਨਪੁਰ ਤੋਂ ਕਰੀਬ ੧੦ ਕਿਲੋਂ ੮੦ ਗ੍ਰਾਮ ਹੈਰੋਇਨ ਅਤੇ ਇੱਕ ਟਰੱਕ ਨੰਬਰ ਪੀਬੀ ੧੧-ਸੀਜੇ ੦੭੩੧, ਸਾਹਪੁਰਕੰਡੀ ਤੋਂ ਦੋ ਕਿਲੋ ਹੈਰੋਇੰਨ ਇੱਕ ਦੇਸੀ ਕੱਟਾ ਪਿਸਟਲ ਅਤੇ ਇੱਕ ਸਵਿਫਟ ਕਾਰ, ਸਦਰ ਗੁਰਦਾਸਪੁਰ ਪੁਲਿਸ ਵੱਲੋਂ ਨਾਕੇ ਦੋਰਾਨ ਇੱਕ ਕਰੇਟਾ ਗੱਡੀ ਨੰਬਰ ਪੀਬੀ ੦੨ ਡੀ ਆਰ ੦੧੩੯ ਅਤੇ ਇੱਕ ਥਾਰ ਜਿਸ ਦਾ ਨੰਬਰ ਪੀਬੀ ੦੨ ਈਡੀ ੨੭੩੧ ਨੰਬਰ ਗੱਡੀਆਂ ਫੜੀਆਂ ਗਈਆਂ। ਉਨਾਂ ਦੱਸਿਆ ਕਿ ਇਸ ਮਾਮਲੇ ਦੋਰਾਨ ਭਾਵੇ ਕਿ ਕੋਈ ਨਸੀਲਾ ਪਦਾਰਥ ਬਰਾਮਦ ਨਹੀਂ ਹੋਇਆ ਪਰ ਦੋਸੀਆਂ ਵੱਲੋਂ ਦੱਸਿਆ ਗਿਆ ਕਿ ਉਹ ਇਨਾਂ ਗੱਡੀਆਂ ਦਾ ਪ੍ਰਯੋਗ ਨਸਾ ਤਸਕਰੀ ਲਈ ਕਰਦੇ ਸਨ, ਜਿਕਰਯੋਗ ਹੈ ਕਿ ਫੜੀਆਂ ਗਈਆਂ ਗੱਡੀਆਂ ਵਿੱਚ ਵਿਸੇਸ ਕਾਰੀਗਰੀ ਕਰਕੇ ਵਿਸੇਸ ਜਗਾ ਬਣਾਈ ਗਈ ਸੀ ਜਿਸ ਵਿੱਚ ਨਸਾ ਤਸਕਰ ਨਸੀਲੇ ਪਦਾਰਥ ਛਿਪਾ ਕੇ ਤਸਕਰੀ ਕਰਦੇ ਸਨ। ਉਨਾਂ ਦੱਸਿਆ ਕਿ ਦੀਨਾਨਗਰ ਵੱਲੋਂ ਉਪਰੋਕਤ ਮਾਮਲਾ ਜੋ ਪਿਛਲੇ ਦਿਨੀ ਫੜਿਆ ਗਿਆ ਹੈ ਅਤੇ ਇਕ ਹੋਰ ਵੱਡੀ ਸਫਲਤਾ ਕੱਥੂਨੰਗਲ ਤੋਂ ਹੈ ਜਿਸ ਦੋਰਾਨ ੨੧ ਕਿਲੋ ੭੦ ਗ੍ਰਾਮ ਹੈਰੋਇਨ ਅਤੇ ੩੮ ਲੱਖ ਡਰੱਗ ਰਾਸੀ ਵੀ ਬਰਾਮਦ ਕੀਤੀ ਗਈ ।
ਉਨਾਂ ਦੱਸਿਆ ਕਿ ਪੰਜਾਬ ਅੰਦਰ ਨਸਾ ਤਸਕਰੀ ਨੂੰ ਰੋਕਣ ਦੇ ਲਈ ਪੰਜਾਬ ਪੁਲਿਸ ਵੱਲੋਂ ਵਿਸੇਸ ਮੂਹਿਮ ਦੋਰਾਨ ਕਾਰਵਾਈ ਕਰਦਿਆਂ ਹੋਇਆ ਨਾਕੇ ਲਗਾ ਕੇ ਗੱਡੀਆਂ ਦੀ ਚੈਕਿੰਗ ਕੀਤੀ ਜਾ ਰਹੀ ਹੈ। ਉਨਾਂ ਕਿਹਾ ਕਿ ਅਜਿਹੇ ਉਪਰੇਸਨ ਭਵਿੱਖ ਵਿੱਚ ਵੀ ਜਾਰੀ ਰਹਿਣਗੇ ਤਾਂ ਜੋ ਨਸਾ ਤਸਕਰਾਂ ਨੂੰ ਨਕੇਲ ਪਾਈ ਜਾ ਸਕੇ। ਉਨਾਂ ਕਿਹਾ ਕਿ ਇਸ ਕਮੇਟੀ ਵਿੱਚ ਗਠਨ ਕੀਤੇ ਕਰਮਚਾਰੀ ਜਿੰਨਾਂ ਇੰਨਾਂ ਤਸਕਰਾਂ ਨੂੰ ਫੜਿਆ ਹੈ, ਉਨਾਂ ਨੂੰ ਯੋਗ ਵਿਧੀ ਅਪਣਾ ਕੇ ਵਿਸ਼ੇਸ਼ ਤਰੱਕੀ ਦੇ ਕੇ ਨਵਾਜਿਆ ਜਾਵੇਗਾ।

Leave a Reply

Your email address will not be published. Required fields are marked *