ਗੁਰਦਾਸਪੁਰ , 3 ਜੁਲਾਈ ( ਸਰਬਜੀਤ ) ਪੰਜਾਬ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਮੇਰਾ ਘਰ ਮੇਰੇ ਨਾਮ ਸਕੀਮ ਅਧੀਨ ਜਾਇਦਾਦਾਂ ਦੇ ਰਿਕਾਰਡ ਸਬੰਧੀ ਪ੍ਰਾਪਰਟੀ ਰਾਈਟਸ ਸਰਟੀਫਿਕੇਟ ਮਾਲਕਾਂ ਨੂੰ ਦੇਣ ਸਬੰਧੀ ਮਿਤੀ 1 ਜੁਲਾਈ, 2022 ਨੂੰ ਪਿੰਡ ਦੱਲੂਆਣਾ ਬਲਾਕ ਧਾਰੀਵਾਲ ਸਬ ਤਹਿਸੀਲ ਨੌਸ਼ਹਿਰਾ ਮੱਝਾ ਸਿੰਘ ਵਿੱਚ ਆਮ ਇਜਲਾਸ ਅਮਨਦੀਪ ਕੌਰ ਘੁੰਮਣ ਐਸ.ਡੀ.ਐਮ. , ਗੁਰਦਾਸਪੁਰ ,ਦੀ ਪ੍ਰਧਾਨਗੀ ਹੇਠ ਕੀਤਾ ਗਿਆ । ਇਸ ਮੌਕੇ ਤੇ ਇੰਦਰਜੀਤ ਕੌਰ ਨਾਇਬ ਤਹਿਸੀਲਦਾਰ , ਜਨਰੈਲ ਸਿੰਘ ਕਾਨੂੰਗੋ, ਗੁਰਪ੍ਰੀਤ ਸਿੰਘ ਪਟਵਾਰੀ, ਕੁਲਵਿੰਦਰ ਸਿੰਘ ਨੰਬਰਦਾਰ , ਅਮਨਦੀਪ ਕੌਰ ਸਰਪੰਚ, ਜੰਟੀ ਚੌਕੀਦਾਰ ਅਤੇ ਲਾਭਪਾਤਰੀ ਹਾਜ਼ਰ ਹੋਏ । ਐਸ.ਡੀ.ਐਮ. ਅਮਨਦੀਪ ਕੌਰ ਵਲੋਂ ਮੇਰਾ ਘਰ ਮੇਰੇ ਨਾਮ ਸਕੀਮ ਸਬੰਧੀ ਸਾਰਿਆਂ ਨੂੰ ਵਿਸਥਾਰ ਪੂਰਵਕ ਜਾਣੂ ਕਰਵਾਇਆ ਗਿਆ । ਜਿੰਨ੍ਹਾਂ ਮਾਲਕਾਂ ਨੂੰ ਸੰਪੱਤੀ ਸਰਟੀਫਿਕੇਟ ਦਿੱਤੇ ਜਾਣੇ ਹਨ ਉਹਨਾਂ ਦੇ ਨਾਮ ਵੀ ਅਨਾਊਂਸ ਕੀਤੇ ਗਏ ਅਤੇ ਨਾਵਾਂ ਦੀ ਲਿਸਟ ਪਿੰਡ ਵਿੱਚ ਡਿਸਪਲੇਅ ਕੀਤੀ ਗਈ । ਹਾਜ਼ਰ ਆਏ ਵਿਕਅਤੀਆਂ ਵਲੋਂ ਅਨਾਊਂਸ ਕੀਤੀ ਗਈ ਨਾਵਾਂ ਦੀ ਲਿਸਟ ਤੇ ਸਹਿਮਤੀ ਪ੍ਰਗਟਾਈ । ਆਮ ਇਜਲਾਸ ਦੀ ਸਮਾਪਤੀ ਉਪਰੰਤ ਐਸ.ਡੀ.ਐਮ. ਵਲੋਂ ਸਰਕਾਰੀ ਪ੍ਰਾਇਮਾਰੀ ਸਕੂਲ ਦੱਲੂਆਣਾ ਵੀ ਚੈਕ ਕੀਤਾ ਗਿਆ । ਮੌਕੇ ਤੇ ਸੁਖਜਿੰਦਰ ਕੌਰ ਅਤੇ ਬਲਜੀਤ ਕੌਰ ਅਧਿਆਪਕਾ ਹਾਜ਼ਰ ਸਨ । ਐਸ.ਡੀ.ਐਮ. ਵਲੋਂ ਬੱਚਿਆ ਨਾਲ ਗੱਲ ਬਾਤ ਕੀਤੀ ਅਤੇ ਅਧਿਆਪਕਾ ਨੂੰ ਹਦਾਇਤ ਕੀਤੀ ਗਈ ਕਿ ਸਿੱਖਿਆ ਦੇ ਮਿਆਰ ਨੂੰ ਸਚਾਰੂ ਢੰਗ ਨਾਲ ਕੀਤਾ ਜਾਣਾ ਯਕੀਨੀ ਬਣਾਇਆ ਜਾਵੇ ।