ਸਿਟੀ ਪੁਲਸ ਨੇ ਨਿਊ ਈਅਰ ਪਾਰਟੀ ‘ਚ ਰਿਵਾਲਵਰ ਤੋਂ ਗੋਲੀ ਚਲਾਉਣ ਵਾਲੇ ਵਿਅਕਤੀ ਨੂੰ ਕੀਤਾ ਨਾਮਜਦ

ਗੁਰਦਾਸਪੁਰ

ਗੁਰਦਾਸਪੁਰ, 2 ਜਨਵਰੀ (ਸਰਬਜੀਤ ਸਿੰਘ) ਨਿਊ ਈਅਰ ਪਾਰਟੀ ‘ਚ ਰਿਵਾਲਵਰ ਨਾਲ ਹਵਾ ‘ਚ ਫਾਇਰ ਕਰਨ ਵਾਲੇ ਵਿਅਕਤੀ ਖਿਲਾਫ ਥਾਣਾ ਸਿਟੀ ਪੁਲਸ ਨੇ ਧਾਰਾ 336, 188, ਆਈ.ਪੀ.ਸੀ. 25, 27 ਆਮਰਜ ਐਕਟ 1959 ਤਹਿਤ ਮਾਮਲਾ ਦਰਜ ਕਰ ਲਿਆ ਹੈ।

ਏ.ਐਸ.ਆਈ ਗੁਰਮੁੱਖ ਸਿੰਘ ਨੇ ਦੱਸਿਆ ਕਿ ਉਹ ਪੁਲਿਸ ਪਾਰਟੀ ਸਮੇਤ ਪੁਰਾਣੀ ਅਨਾਜ ਮੰਡੀ ਚੌਂਕ ਗੁਰਦਾਸਪੁਰ ਵਿਖੇ ਗਸ਼ਤ ਦੌਰਾਨ ਮੌਜੂਦ ਸਨ ਕਿ ਮੁਖਬਰ ਨੇ ਇਤਲਾਹ ਦਿੱਤੀ ਕਿ 31 ਦਸੰਬਰ 2022 ਅਤੇ 1 ਜਨਵਰੀ 2023 ਦੀ ਦਰਮਿਆਨੀ ਰਾਤ ਨੂੰ ਨਵੇਂ ਸਾਲ ਦੀ ਆਮਦ ਸਬੰਧੀ ਏ.ਐਫ.ਸੀ. ਹੋਟਲ ਨੇੜੇ ਬਰਿਆਰ ਬਾਈਪਾਸ ਚੌਂਕ ਗੁਰਦਾਸਪੁਰ ਵਿਖੇ ਮਾਲਕਾਂ ਵੱਲੋਂ ਪਾਰਟੀ ਦਾ ਆਯੋਜਨ ਕੀਤਾ ਗਿਆ ਜਿੱਥੇ ਬਹੁਤ ਸਾਰੇ ਲੋਕ ਪਹੁੰਚੇ ਹੋਏ ਸਨ। ਪਾਰਟੀ ਵਿੱਚ ਡੀਜੇ ਵੱਜ ਰਿਹਾ ਸੀ ਅਤੇ ਹਰ ਕੋਈ ਨੱਚ ਗਾ ਰਿਹਾ ਸੀ ਕਿ ਸੁਖਵਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਹਲਾ ਵਾਸੀ ਹਰਦੋਬਥਵਾਲਾ ਥਾਣਾ ਸਦਰ ਨੇ ਆਪਣੀ ਡਬ ਵਿੱਚੋਂ ਰਿਵਾਲਵਰ ਕੱਢ ਕੇ ਹਵਾ ਵਿੱਚ ਫਾਇਰ ਕਰ ਦਿੱਤਾ, ਜਿਸ ਨਾਲ ਪਾਰਟੀ ‘ਚ ਦਹਿਸ਼ਤ ਦਾ ਮਾਹੌਲ ਬਣ ਗਿਆ। ਪੁਲੀਸ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੇ ਸੁਖਵਿੰਦਰ ਸਿੰਘ ਖ਼ਿਲਾਫ਼ ਕੇਸ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Leave a Reply

Your email address will not be published. Required fields are marked *