ਗੁਰਦਾਸਪੁਰ: 3 ਜੁਲਾਈ (ਸਰਬਜੀਤ)–ਥਾਣਾ ਕਾਹਨੂੰਵਾਨ ਦੀ ਪੁਲਸ ਵੱਲੋਂ ਢਾਬੇ ’ਤੇ ਖਾਣਾ ਖਾਣ ਗਏ ਇੱਕ ਕਬੱਡੀ ਖਿਲਾਡੀ ’ਤੇ ਤੇਜਧਾਰ ਹਥਿਆਰਾ ਨਾਲ ਹਮਲਾ ਕਰਕੇ ਜਖਮੀ ਕਰਨ ਦੇ ਮਾਮਲੇ ਵਿੱਚ 6 ਹਮਲਾਵਾਰਾਂ ਵਿੱਚੋਂ 3 ਹਮਲਾਵਰਾਂ ਨੂੰ ਗਿ੍ਰਫਤਾਰ ਕੀਤਾ ਗਿਆ ਹੈ।
ਇਸ ਸਬੰਧੀ ਸਹਾਇਕ ਸਬ ਇੰਸਪੈਕਟਰ ਜਗਦੀਸ ਸਿੰਘ ਨੇ ਦੱਸਿਆ ਕਿ ਕਬੱਡੀ ਖਿਡਾਰੀ ਸੁਨੀਲ ਮਸੀਹ ਪੁੱਤਰ ਅਮਰੀਕ ਮਸੀਹ ਵਾਸੀ ਫੈਰੋਚੀਚੀ ਥਾਣਾ ਭੈਣੀ ਮੀਆਂ ਖਾਂ ਨੇ ਬਿਆਨ ਦਿੱਤਾ ਹੈ ਕਿ 29 ਜੂਨ ਨੂੰ ਆਪਣੇ ਦੋਸਤ ਗੁਰਜੋਤ ਸਿੰਘ ਅਤੇ ਜਸਵਿੰਦਰ ਸਿੰਘ ਵਾਸੀ ਫੈਰੋਚੀਚੀ ਨਾਲ ਪਿੰਡ ਭੱਟੀਆਂ ਤੋਂ ਕਬੱਡੀ ਟੂਰਨਾਂਮੈਂਟ ਖੇਡਣ ਤੋਂ ਬਾਅਦ ਪਿੰਡ ਬਗੋਲ ਥਾਣਾ ਕਾਹਨੂੰਵਾਨ ਢਾਬੇ ’ਤੇ ਖਾਣਾ ਖਾਣ ਚਲੇ ਗਏ ਸੀ। ਇਸ ਦੌਰਾਨ ਦੋਸ਼ੀ ਜਸਬੀਰ ਸਿੰਘ ਪੁੱਤਰ ਤਰਸੇਮ ਸਿੰਘ ਵਾਸੀ ਕੋਟ ਖਾਨ ਮੁਹੰਮਦ ਆਪਣੇ ਪਿਸਟਲ ਤੇ ਬਾਕੀ ਸਾਥੀ ਗੋਰਵ ਠਾਕੁਰ , ਰਾਜ ਕੁਮਾਰ ਵਾਸੀ ਕੋਟ ਖਾਨ ਮੁਹੰਮਦ, ਸੁਖਰਾਜ ਸਿੰਘ ਪੁੱਤਰ ਦਾਤਾਰਪੁਰ, ਫੋਜਾ ਸਿੰਘ ਪੁੱਤਰ ਰਜਿੰਦਰ ਸਿੰਘ ਵਾਸੀ ਖੁਸ਼ਹਾਲਪੁਰ, ਰਣਜੀਤ ਸਿੰਘ ਪੁੱਤਰ ਕਸ਼ਮੀਰ ਸਿੰਘ ਵਾਸੀ ਮੋਚਪੁਰ ਦਾਤਰਾਂ ਲੈ ਕੇ ਢਾਬੇ ’ਤੇ ਆਏ। ਜਿਨਾ ਹਥਿਆਰਾ ਨਾਲਹਮਲੇ ਕਰਕੇ ਉਸ ਨੂੰ ਜਖਮੀ ਕਰ ਦਿੱਤਾ ਹੈ। ਜਾਂਦੇ ਸਮੇਂ ਉਸਦੇ ਜੇਬ ਵਿੱਚ ਪਏ 7 ਹਜਾਰ ਰੂਪਏ ਵੀ ਲੈ ਗਏ।