ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– 14 ਦਸੰਬਰ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਬਿਗਲ ਵੱਜ ਚੁੱਕਾ ਹੈ ਅਤੇ ਸਰਕਾਰ ਵੱਲੋਂ ਇਹ ਚੋਣਾਂ ਵਿਰੋਧੀਆਂ ਨਾਲ ਕੇਵੇ ਧੱਕੇਸ਼ਾਹੀ ਕਰਨੀ, ਕਾਗਜ਼ ਰੱਦ ਕਰਨ, ਕਾਗਜ਼ ਪਾੜਨ, ਕਾਗਜ਼ ਖੋਹ ਕੇ ਭੱਜਣ, ਪੱਗਾਂ ਲੱਥਣ ਤੇ ਗੁਥਮ ਗੁੱਥੀ ਹੋਣ ਵਾਲੀਆਂ ਆ ਰਹੀਆਂ ਖਬਰਾਂ ਨੇ ਪੰਜਾਬ ਦੇ ਲੋਕਾਂ ਨੂੰ ਸੋਚਣ ਲਈ ਮਜ਼ਬੂਰ ਕਰ ਦਿੱਤਾ ਹੈ ਕਿ ਇਹ ਸਰਕਾਰ ਚੋਣਾਂ ਜਿੱਤਣ ਲਈ ਜਿਸ ਢੰਗ ਨਾਲ ਵਿਰੋਧੀ ਉਮੀਦਵਾਰਾਂ ਨਾਲ ਵਰਤਾਰਾ ਕਰ ਰਹੀ ਹੈ ਇਹਦੇ ਤੋਂ ਸਾਫ਼ ਨਜ਼ਰ ਆ ਰਿਹਾ ਹੈ ਕਿ ਕੁਝ ਦਿਨ ਪਹਿਲਾਂ ਦਿੱਲੀ ਦੇ ਹਾਰੇ ਤੇ ਲੋਕਾਂ ਦੇ ਦੁਰਕਾਰੇ ਮਨੀਸ਼ ਸਿਸੋਦੀਆ ਨੇ ਕਿਹਾ ਸੀ ਆਪਾਂ ਚੋਣਾਂ ਜਿੱਤਣ ਲਈ ਕਾਮ ਦਾਮ ਤੇ ਦੰਡ ਦਾ ਇਸਤੇਮਾਲ ਵੱਡੀ ਪੱਧਰ ਤੇ ਕਰਨਾ ਹੈ,ਲਗਦਾ ਹੈ ਕਿ ਸਰਕਾਰ ਚੋਣਾਂ ‘ਚ ਮਨੀਸ਼ ਸਿਸੋਦੀਆ ਦਾ ਫਾਰਮੂਲਾ ਪੰਜਾਬ ਦੇ ਲੋਕਾਂ ਤੇ ਕਰਕੇ ਸ਼ਰੇਆਮ ਧੱਕਾਸਾਹੀ ਤੇ ਜ਼ੁਲਮ ਦੇ ਰਾਹ ਚੱਲ ਪਈ ਹੈ,ਜਿਸ ਦਾ ਗੁਪਤ ਭੇਦ ਅਕਾਲੀ ਦਲ ਦੇ ਪ੍ਰਧਾਨ ਸ੍ਰ ਸੁਖਬੀਰ ਸਿੰਘ ਬਾਦਲ ਨੇ ਪਟਿਆਲਾ ਦੇ ਐਸ ਐਸ ਪੀ ਵੱਲੋਂ ਚੋਣਾਂ ਜਿੱਤਣ ਲਈ ਡੀ ਐਸ ਪੀਜ ਆਦਿ ਨੂੰ ਦਿੱਤੀਆਂ ਲੋਕ ਵਿਰੋਧੀ ਹਦਾਇਤਾਂ ਦੀ ਇੱਕ ਆਈਡੀਓ ਵੀਡੀਓ ਜਾਰੀ ਕਰ ਕਰਕੇ ਖੋਲਿਆ,ਜਿਸ ਵਿਚ ਸ਼ਰੇਆਮ ਐਸ ਐਸ ਪੀ ਕਹੇ ਰਿਹਾ ਹੈ ਕਿ ਆਪਾ ਵਿਰੋਧੀਆਂ ਦੇ ਕਾਗਜ਼ ਰੱਦ ਕਰਵਾਉਣ ਤੇ ਚੋਣਾਂ ਤੋਂ ਦੂਰ ਰੱਖਣ ਹਰ ਹੀਲਾ ਵਰਤਣਾ ਹੈ ਅਤੇ ਅਜਿਹਾ 4 ਦਸੰਬਰ ਨੂੰ ਕਾਗਜ਼ ਦਾਖਲ ਕਰਨ ਦੀ ਆਖਰੀ ਤਰੀਕ ਸਮੇਂ ਸਰਕਾਰੀ ਧਿਰ ਵੱਲੋਂ ਪੁਲੀਸ ਬਲ ਨਾਲ ਵਿਰੋਧੀਆਂ ਨਾਲ ਕੀਤੀ ਧੱਕੇਸ਼ਾਹੀ ‘ਚ ਪਾਇਆ ਗਿਆ,ਇਸ ਕਰਕੇ ਸਾਡੀ ਜਥੇਬੰਦੀ ਆਲ ਇੰਡੀਆਂ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਲਈ ਕਾਗਜ਼ ਭਰਨ ਦੀ ਆਖਰੀ ਤਰੀਕ ਸਮੇਂ ਸਰਕਾਰੀ ਧਿਰ ਵੱਲੋਂ ਪੁਲਿਸ ਤਾਕ਼ਤ ਨਾਲ਼ ਵਿਰੋਧੀਆਂ ਨਾਲ ਲੋਕ ਵਿਰੋਧੀ ਵਰਤਾਰਾ ਕਰਨ ਦੀ ਜ਼ੋਰਦਾਰ ਸ਼ਬਦਾਂ ‘ਚ ਨਿੰਦਾ ਕਰਦੀ ਹੈ, ਉਥੇ ਮੰਗ ਕਰਦੀ ਹੈ ਕਿ ਜ਼ਿਲ੍ਹਾ ਪਟਿਆਲਾ ਦੇ ਐਸ ਐਸ ਪੀ ਦੀ ਚੋਣਾਂ ‘ਚ ਗੁੰਡਾਗਰਦੀ ਕਰਵਾਉਣ ਵਾਲੀ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਬਾਦਲ ਵੱਲੋਂ ਵਾਇਰਲ ਕੀਤੀ ਆਈਓ ਵੀਡੀਓ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਲੋਕਾਂ ਸਹਾਮਣੇ ਸਚਾਈ ਲਿਆਂਦੀ ਜਾਵੇ ਕਿ ਚੋਣਾਂ ਜਿੱਤਣ ਲਈ ਪੰਜਾਬ ਸਰਕਾਰ ਪੰਜਾਬ ਪੁਲਿਸ ਰਾਹੀਂ ਕੇਵੇ ਗੁੰਡਾਗਰਦੀ ਦਾ ਇਸਤੇਮਾਲ ਕਰਕੇ ਜਲੰਧਰ, ਅੰਮ੍ਰਿਤਸਰ,ਪਟਿਆਲਾ ਤੇ ਹੋਰ ਸ਼ਹਿਰਾਂ ਕਸਬਿਆਂ ਦੇ ਵਿਰੋਧੀ ਉਮੀਦਵਾਰਾਂ ਦੇ ਵਿੱਚ ਕਰ ਰਹੀ ਹੈ,ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਦੇ ਕੌਮੀ ਪ੍ਰਧਾਨ ਭਾਈ ਵਿਰਸਾ ਸਿੰਘ ਖਾਲਸਾ ਨੇ ਪਟਿਆਲਾ ਦੇ ਐਸ ਐਸ ਪੀ ਵੱਲੋਂ ਚੋਣਾਂ ਸਬੰਧੀ ਵਿਰੋਧੀਆਂ ਨਾਲ ਧੱਕੇਸ਼ਾਹੀ ਕਰਨ ਵਾਲ਼ੀ ਆਡੀਓ ਵਾਇਰਲ ਹੋਣ ਦੀ ਉੱਚ ਪੱਧਰੀ ਜਾਂਚ ਕਰਵਾਉਣ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ, ਉਹਨਾਂ ਕਿਹਾ ਲਗਦਾ ਹੈ ਕਿ ਪੰਜਾਬ ਸਰਕਾਰ ਚੋਣਾਂ ਜਿੱਤਣ ਲਈ ਦਿੱਲੀ ਤੋਂ ਹਾਰੇ ਮਨੀਸ਼ ਸਿਸੋਦੀਆ ਦੀ ਕਾਮ ਦਾਮ ਤੇ ਦੰਡ ਦੇਣ ਵਾਲੀ ਲੋਕ ਵਿਰੋਧੀ ਨੀਤੀ ਤੇ ਉਤਰ ਆਈ ਹੈ, ਭਾਈ ਖਾਲਸਾ ਨੇ ਸਪੱਸ਼ਟ ਕੀਤਾ ਪਟਿਆਲਾ ਦੇ ਐਸ ਐਸ ਪੀ ਦੀ ਆਡੀਓ ਨੇ ਪੰਜਾਬ ਦੇ ਲੋਕਾਂ ਨੂੰ ਡਾਡਾਂ ਦੁਖੀ ਕੀਤਾ ਹੈ ਅਤੇ ਉਹ ਮੰਗ ਕਰ ਰਹੇ ਹਨ ਕਿ ਇਹ ਆਡੀਓ ਦੀ ਉੱਚ ਪੱਧਰੀ ਜਾਂਚ ਕਰਵਾਈ ਜਾਵੇ ਅਤੇ ਚੋਣ ਕਮਿਸ਼ਨ ਨੂੰ ਇਸ ਬਦਲੇ ਐਸ ਐਸ ਪੀ ਪਟਿਆਲਾ ਤੇ ਕਾਨੂੰਨੀ ਕਾਰਵਾਈ ਕਰਨ ਦੀ ਲੋੜ ਤੇ ਜ਼ੋਰ ਦੇਣਾ ਚਾਹੀਦਾ ਹੈ ਤਾਂ ਕਿ ਲੋਕਾਂ ਨੂੰ ਚੋਣਾਂ ਵਿੱਚ ਆਪਣੇ ਮਨ ਪਸੰਦ ਦੇ ਇਮਾਨਦਾਰ ਤੇ ਨੇਕ ਉਮੀਦਵਾਰ ਨੂੰ ਜਿਤਾਉਣ ਦਾ ਮੌਕਾ ਮਿਲ ਸਕੇ,ਭਾਈ ਖਾਲਸਾ ਨੇ ਕਿਹਾ ਭਾਵੇਂ ਕਿ ਇਹ ਗੱਲ ਬਿਲਕੁਲ ਸੱਚ ਹੈ ਕਿ ਮੌਕੇ ਦੀਆਂ ਸਾਰੀਆਂ ਸਰਕਾਰਾਂ ਅਜਿਹੀਆਂ ਚੋਣਾਂ ਜਿੱਤਣ ਹਰ ਹੀਲਾ ਵਰਤਦੀਆਂ ਆ ਰਹੀਆਂ ਹਨ ਪਰ ਲੋਕ ਰਾਜ ਵਿੱਚ ਇਹ ਪਹਿਲੀ ਵਾਰ ਵੇਖਣ ਨੂੰ ਮਿਲਿਆ ਜਦੋਂ ਜ਼ਿਲ੍ਹਾ ਦਾ ਕੋਈ ਐਸ ਐਸ ਪੀ, ਡੀ ਐਸ ਪੀਜ਼ ਆਦਿ ਨੂੰ ਵਿਰੋਧੀ ਉਮੀਦਵਾਰਾਂ ਨਾਲ ਧੱਕੇਸ਼ਾਹੀ ਕਰਨ ਦੀ ਹਦਾਇਤ ਕਰ ਰਿਹਾ ਹੋਵੇ, ਭਾਈ ਖਾਲਸਾ ਨੇ ਕਿਹਾ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਕਾਗਜ਼ਾਤ ਦਾਖ਼ਲ ਕਰਦੇ ਸਮੇਂ ਪੁਲਿਸ ਵੱਲੋਂ ਕੀਤੀ ਧੱਕੇਸ਼ਾਹੀ ਦੀ ਜ਼ੋਰਦਾਰ ਸ਼ਬਦਾਂ ਵਿਚ ਨਿੰਦਾ ਕਰਦੀ ਹੋਈ ਮੰਗ ਕਰਦੀ ਹੈ ਕਿ ਸੁਖਬੀਰ ਬਾਦਲ ਵੱਲੋਂ ਪਟਿਆਲਾ ਦੇ ਐਸ ਐਸ ਪੀ ਦੀ ਵਾਇਰਲ ਆਡੀਓ ਵੀਡੀਓ ਦੀ ਜਾਂਚ ਕਰਵਾਈ ਜਾਵੇ, ਭਾਈ ਖਾਲਸਾ ਨੇ ਦੱਸਿਆ ਵਿਰੋਧੀਆਂ ਵਲੋਂ ਇਸ ਸਬੰਧੀ ਪੰਜਾਬ ਹਰਿਆਣਾ ਹਾਈਕੋਰਟ ਵਿਚ ਅਪੀਲ ਦਾਇਰ ਕੀਤੀ ਗਈ ਹੈ।


