ਗੁਰਦਾਸਪੁਰ, 5 ਦਸੰਬਰ (ਸਰਬਜੀਤ ਸਿੰਘ)– ਪਟਿਆਲਾ ਤੋਂ ਸੰਗਰੂਰ ਨੂੰ ਜਾ ਰਹੀ ਲਗਜ਼ਰੀ ਏ ਸੀ ਬੱਸ’ਚ ਤਕਨੀਕੀ ਖਰਾਬੀ ਕਾਰਨ ਅੱਗ ਲੱਗ ਗਈ,ਬੱਸ ਦੇ ਡਰਾਈਵਰ ਨੇ ਮੌਕਾ ਵੇਖ ਸਵਾਰੀਆਂ ਨੂੰ ਕਾਹਲੀ ਨਾਲ ਥੱਲੇ ਉਤਾਰਿਆ ਤੇ ਬੱਸ ਨੂੰ ਇੱਕ ਸਾਈਡ ਤੇ ਖੜਾ ਕਰ ਦਿੱਤਾ,ਬੱਸ ਡਰਾਈਵਰ ਨੇ ਹੋਰਾਂ ਨੇ ਬੱਸ’ਚ ਪਏ ਅੱਗ ਬੁਝਾਊ ਜੰਤ੍ਰ ਰਾਹੀ ਅੱਗ ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅਸਫ਼ਲ ਰਹੇ ਅਤੇ ਦੇਖਦਿਆਂ ਦੇਖਦਿਆਂ ਬੱਸ’ਚ ਅੱਗ ਦਾ ਧੂਆਂ ਅਸਮਾਨ ਛੂਣ ਲੱਗਾ ਤੇ ਮਿੰਟਾਂ ਵਿੱਚ ਹੀ ਬੱਸ ਸੜ ਕੇ ਸੁਆਹ ਹੋ ਗਈ, ਜਦੋਂ ਕਿ ਡਰਾਈਵਰ ਦੀ ਫੁਰਤੀ ਨੇ ਬੱਸ ਵਿੱਚ ਬੈਠੀਆਂ ਸਵਾਰੀਆਂ ਨੂੰ ਵਾਲ ਵਾਲ ਬਚਾ ਲਿਆ,ਇਹ ਬਹੁਤ ਹੀ ਖਤਰਨਾਕ ਤੇ ਭਿਆਨਕ ਹਾਦਸਾ ਬਣ ਸਕਦਾ ਸੀ ਜ਼ੇਕਰ ਡਰਾਈਵਰ ਵਲੋਂ ਹੁਸ਼ਿਆਰੀ ਨਾ ਵਰਤੀ ਜਾਂਦੀ ਤੇ ਬੱਸ ਛੱਡ ਕੇ ਭੱਜ ਜਾਂਦੇ ? ਤਾਂ ਸਵਾਰੀਆਂ ਦਾ ਵੱਡੀ ਪੱਧਰ ਤੇ ਜਾਨੀ ਨੁਕਸਾਨ ਹੋ ਸਕਦਾ ਸੀ ਕਿਉਂਕਿ ਅਜਿਹੀਆਂ ਬੱਸਾਂ ਨੂੰ ਅੱਗ ਲੱਗਣ ਨਾਲ ਖਿੜਕੀਆਂ ਦੇ ਲੌਕ ਸਿਸਟਮ ਬੰਦ ਹੋ ਜਾਂਦਾ ਹਨ, ਇਸ ਕਰਕੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਖਾਲਸਾ ਜਿਥੇ ਇਸ ਦਰਦਨਾਕ ਹਾਦਸਾ ਤੋਂ ਬਚਾਉਣ ਵਾਲੇ ਡਰਾਈਵਰ ਦੀ ਹੁਸ਼ਿਆਰੀ ਦੀ ਸ਼ਲਾਘਾ ਕਰਦੀ ਹੈ ਉਥੇ ਮੰਗ ਕਰਦੀ ਹੈ ਕਿ ਸੈਂਕੜੇ ਬੱਸ ਸਵਾਰਿਆ ਨੂੰ ਲੱਗੀ ਭਿਆਨਕ ਅੱਗ ਤੋਂ ਸੁਰੱਖਿਆ ਬਾਹਰ ਕੱਢਣ ਵਾਲੇ ਇਸ ਬੱਸ ਡਰਾਈਵਰ ਨੂੰ ਸਨਮਾਨਿਤ ਕੀਤਾ ਜਾਵੇਗਾ ਤਾਂ ਕਿ ਰਾਜ ਦੇ ਬੱਸ ਡਰਾਈਵਰਾਂ ਪ੍ਰੇਰਤ ਕੀਤਾ ਜਾ ਸਕੇ, ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਪਟਿਆਲਾ ਤੋਂ ਸੰਗਰੂਰ ਜਾਂ ਰਹੀ ਬੱਸ ਨੂੰ ਤਕਨੀਕੀ ਖਰਾਬੀ ਕਾਰਨ ਅੱਗ ਲੱਗਣ ਵਾਲੇ ਮੰਦਭਾਗੇ ਹਾਦਸੇ’ਚ ਸਵਾਰੀਆਂ ਦੇ ਵਾਲ ਵਾਲ ਬਚ ਜਾਣ ਲਈ ਵਾਹਿਗੁਰੂ ਦਾ ਸ਼ੁਕਰਾਨਾ ਤੇ ਡਰਾਈਵਰ ਨੂੰ ਸਨਮਾਨਿਤ ਕਰਨ ਦੀ ਮੰਗ ਕਰਦਿਆਂ ਇੱਕ ਲਿਖਤੀ ਪ੍ਰੈਸ ਬਿਆਨ ਰਾਹੀਂ ਕੀਤਾ,ਭਾਈ ਖਾਲਸਾ ਨੇ ਸਪੱਸ਼ਟ ਕੀਤਾ ਵਾਹਿਗੁਰੂ ਜੀ ਨੇ ਆਪਣੇ ਜੀਵਾਂ ਤੇ ਮੇਹਰ ਕਰਨੀ ਸੀ ਤੇ ਵਾਲ ਵਾਲ ਬਚਾਉਣਾ ਸੀ ਜਿਸ ਦੇ ਸਿੱਟੇ ਕਾਰਨ ਡਰਾਇਵਰ ਵੱਲੋਂ ਇੱਕ ਦਮ ਸਵਾਰੀਆਂ ਨੂੰ ਉਤਾਰਨਾ ਤੇ ਬੱਸ ਨੂੰ ਸਾਈਡ ਤੇ ਲਾਉਣ ਕਰਕੇ ਇੱਕ ਵੱਡਾ ਹਾਦਸਾ ਹੋਣੋਂ ਟਲ ਗਿਆ, ਭਾਈ ਖਾਲਸਾ ਨੇ ਕਿਹਾ ਪੰਜਾਬ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਇਸ ਹਾਦਸੇ ਵਿੱਚ ਤੇਜ਼ੀ ਹੁਸ਼ਿਆਰੀ ਵਰਤ ਕੇ ਸੈਂਕੜੇ ਸਵਾਰੀਆਂ ਨੂੰ ਸੁਰੱਖਿਅਤ ਬਚਾਉਣ ਵਾਲੇ ਬੱਸ ਡਰਾਈਵਰ ਨੂੰ ਸਨਮਾਨਿਤ ਕਰੇ ਅਤੇ ਬੱਸ ਦੇ ਹੋਏ ਨੁਕਸਾਨ ਦੀ ਭਰਪਾਈ ਕਰਨ ਦੀ ਲੋੜ ਤੇ ਜੋਰ ਦੇਵੇ।


