ਮਾਨ ਸਰਕਾਰ ਆਪਣੇ 18 ਮਹੀਨੇ ਦੇ ਸਮੇਂ ਦੌਰਾਨ 70000 ਹਜਾਰ ਕਰੋੜ ਕਰਜ਼ਾ ਚੁੱਕ ਕੇ ਆਪਣੀ ਮਸ਼ਹੂਰੀ ਅਤੇ ਰੈਲੀਆਂ ਉਪਰ ਉਜਾੜ ਰਹੀ-ਲਿਬਰੇਸ਼ਨ
ਗੁਰਦਾਸਪੁਰ, 19 ਦਸੰਬਰ (ਸਰਬਜੀਤ ਸਿੰਘ)– ਡਿਪਟੀ ਕਮਿਸ਼ਨਰ ਪਠਾਨਕੋਟ ਵਿਖੇ ਧਰਨਾ ਦਿੱਤਾ ਗਿਆ।ਇਸ ਸਮੇਂ ਬੋਲਦਿਆਂ ਮਜ਼ਦੂਰ ਮੁਕਤੀ ਮੋਰਚਾ ਦੇ ਸੂਬਾ ਮੀਤ ਸਕੱਤਰ ਵਿਜੇ ਕੁਮਾਰ ਸੋਹਲ ਅਤੇ ਲਿਬਰੇਸ਼ਨ ਦੇ ਸੂਬਾ ਸਕੱਤਰ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ ਨੇ ਕਿਹਾ ਕਿ ਨਿਜੀ ਵਿੱਤੀ ਕੰਪਨੀਆਂ ਨੇ ਪਿੰਡਾਂ ਅਤੇ ਸ਼ਹਿਰਾਂ ਦੇ ਗਰੀਬਾਂ ਨੂੰ ਆਪਣੇ ਕਰਜ਼ਾ ਜਾਲ ਵਿਚ ਬੰਦ ਕਰ ਲਿਆ ਹੈ ਅਤੇ ਉਨ੍ਹਾਂ ਨੂੰ ਇਸ ਕਰਜ਼ਾ ਜਾਲ ਚੋਂ ਨਿਕਲਣ ਦਾ ਕੋਈ ਰਾਹ ਨਹੀਂ ਲੱਭ ਰਿਹਾ, ਦੇਸ਼ ਦੇ ਪੂੰਜੀਪਤੀਆਂ ਨੇ ਗਿਣ ਮਿਥ ਕੇ ਗਰੀਬਾਂ ਦੀ ਮੋਟੇ ਵਿਆਜ਼ ਨਾਲ਼ ਲੁੱਟ ਕਰਨ ਲਈ ਇਹ ਜਾਲ਼ ਬੁਣਿਆ ਹੈ। ਆਗੂਆਂ ਕਿਹਾ ਕਿ ਇਹ ਕੰਪਨੀਆਂ ਰਿਜ਼ਰਵ ਬੈਂਕ ਦੇ ਨਿਯਮਾਂ ਦੇ ਵਿਰੁੱਧ ਜਾਕੇ ਕਰਜ਼ਾ ਵੰਡ ਰਹੀਆਂ ਹਨ, ਕਰਜ਼ਾ ਹਾਸਲ ਕਰਨ ਵਾਲੇ 98ਫੀਸਦ ਪਰਿਵਾਰ ਦਿਹਾੜੀ ਦਾਰ ਹਨ ਜ਼ੋ ਮੋਟੀਆਂ ਕਿਸ਼ਤਾਂ ਉਤਾਰਨ ਤੋਂ ਅਸਮਰਥ ਹੋ ਚੁੱਕੇ ਹਨ।ਪਰ ਕੰਪਨੀਆਂ ਕਰਜਾਧਾਰਕ ਪ੍ਰੀਵਾਰਾਂ ਨੂੰ ਤਰ੍ਹਾਂ ਤਰ੍ਹਾਂ ਨਾਲ ਪ੍ਰੇਸ਼ਾਨ ਕਰ ਰਹੀਆਂ ਹਨ, ਇਨ੍ਹਾਂ ਪਰਿਵਾਰਾਂ ਦਾ ਘਰੇਲੂ ਸਾਮਾਨ ਵੀ ਚੁੱਕ ਕੇ ਲੈ ਜਾਂਦੇ ਹਨ, ਇਨ੍ਹਾਂ ਪਰਿਵਾਰਾਂ ਤੋਂ ਕੰਪਨੀਆਂ ਨੇ ਕੋਰੇ ਅਸ਼ਟਾਮ,ਕੋਰੇ ਚੈਕ ਅਤੇ ਕੋਰੇ ਕਾਗਜ਼ਾਂ ਉਪਰ ਦਸਤਖ਼ਤ ਕਰਵਾ ਰਖੇਂ ਹਨ ਜਿਸ ਅਧਾਰਿਤ ਕਾਰਵਾਈ ਕਰਨ ਦੀਆਂ ਧਮਕੀਆਂ ਦਿੱਤੀਆਂ ਜਾਂਦੀਆਂ ਹਨ ਹਾਲਾਂਕਿ ਕਿ ਕੋਰੇ ਚੈਕ ਲੈਣਾ ਕਨੂੰਨੀ ਜੁਰਮ ਹੈ। ਆਗੂਆਂ ਕਿਹਾ ਕਿ ਜੇਕਰ ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਦਾ ਆਪਣੇ ਦੋ ਟਰਮਾ ਦੇ ਕਾਰਜਕਾਲ ਵਿੱਚ 25ਲੱਖ ਹਜ਼ਾਰ ਕਰੋੜ ਰੁਪਏ ਦਾ ਕਰਜ਼ਾ ਵੱਟੇ ਖ਼ਾਤੇ ਪਾ ਸਕਦੀ ਹੈ ਅਤੇ ਮਾਨ ਸਰਕਾਰ ਆਪਣੇ 18 ਮਹੀਨੇ ਦੇ ਸਮੇਂ ਦੌਰਾਨ 70000ਹਜਾਰ ਕਰੋੜ ਕਰਜ਼ਾ ਚੁੱਕ ਕੇ ਆਪਣੀ ਮਸ਼ਹੂਰੀ ਅਤੇ ਰੈਲੀਆਂ ਉਪਰ ਉਜਾੜ ਰਹੀ ਹੈ ਤਾਂ ਗਰੀਬਾਂ ਦੇ ਕੁਝ ਸੌ ਕਰੋੜ ਰੁਪਏ ਦੇ ਕਰਜ਼ੇ ਨੂੰ ਆਪਣੇ ਜਿੰਮੇ ਕਿਊਂ ਨਹੀਂ ਲੈ ਸਕਦੀ। ਉਨਾਂ ਕਿਹਾ ਕਿ ਜਿੰਨੀ ਦੇਰ ਕੇਂਦਰ ਅਤੇ ਪੰਜਾਬ ਸਰਕਾਰ ਗਰੀਬਾਂ ਦੇ ਕਰਜ਼ੇ ਨੂੰ ਆਪਣੇ ਜੁਮੇਂ ਨਹੀਂ ਲੈਂਦੀਆਂ ਗਰੀਬ ਪਰਿਵਾਰ ਕਿਸ਼ਤਾਂ ਨਹੀਂ ਭਰਨਗੇ । ਆਗੂਆਂ ਕਿਹਾ ਕਿ ਵਿਤੀ ਕੰਪਨੀਆਂ ਵਿਰੁਧ ਦੁਬਾਰਾ 2 ਜਨਵਰੀ ਨੂੰ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਫ਼ਤਰ ਮੂਹਰੇ ਰੈਲੀ ਕੀਤੀ ਜਾਵੇਗੀ। ਇਸ ਸਮੇਂ ਕੁਲਦੀਪ ਰਾਜੂ, ਪਾਲਾ ਭਗਵਾਨ ਸਰ,ਅਸ਼ਵਨੀ ਹੈਪੀ ਅਤੇ ਰੇਖਾ ਪਠਾਨਕੋਟ ਸ਼ਾਮਲ ਸਨ।
ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਕਾਮਰੇਡ ਗੁਰਮੀਤ ਸਿੰਘ ਬੱਖਤਪੁਰਾ


