ਗੁਰਦਾਸਪੁਰ, 4 ਜੁਲਾਈ (ਸਰਬਜੀਤ ਸਿੰਘ)– ਸ੍ਰੀ ਅਮਰਨਾਥ ਯਾਤਰਾ-2025 ਨੂੰ ਧਿਆਨ ਵਿੱਚ ਰੱਖਦੇ ਹੋਏ ਜਿਲ੍ਹਾ ਪੁਲਸ ਗੁਰਦਾਸਪੁਰ ਵੱਲੋਂ ਯਾਤਰੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਯਾਤਰਾ ਦੇ ਰਸਤਿਆਂ ਅਤੇ ਮਹੱਤਵਪੂਰਨ ਪੁਆਇੰਟਾਂ ਪਰ 28 ਨਾਕੇ, ਸੜਕ ਸੁਰੱਖਿਆ ਫੋਰਸ ਅਤੇ ਕਿਉ ਆਰ ਟੀ ਟੀਮਾਂ ਨੂੰ ਤਾਇਨਾਤ ਕਰਕੇ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ।

ਆਦਿੱਤਯ, ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ, ਗੁਰਦਾਸਪੁਰ ਵੱਲੋਂ ਸ਼੍ਰੀ ਅਮਰਨਾਥ ਯਾਤਰਾ ਦੇ ਸਬੰਧ ਵਿੱਚ ਨਾਕਿਆ/ਸੜਕ ਸੁਰੱਖਿਆ ਫੋਰਸ, ਕਿਉ ਆਰ ਟੀ ਟੀਮਾਂ, ਸਿਟੀ ਅਤੇ ਬਾਰਡਰ ਏਰੀਆ ਦੀ ਅਚਨਚੇਤ ਚੈਕਿੰਗ ਕੀਤੀ ਗਈ, ਜੋ ਚੈਕਿੰਗ ਦੌਰਾਨ ਡਿਊਟੀ ਪਰ ਤਾਇਨਾਤ ਕਰਮਚਾਰੀਆਂ ਨੂੰ ਉਹਨਾਂ ਦੀ ਡਿਊਟੀ ਸਬੰਧੀ ਬਰੀਫ ਕੀਤਾ ਗਿਆ। ਚੈਕਿੰਗ ਦੌਰਾਨ ਗਜ਼ਟਿਡ ਅਧਿਕਾਰੀਆਂ, ਮੁੱਖ ਅਫਸਰ ਥਾਣਾ ਅਤੇ ਕਰਮਚਾਰੀਆਂ ਨੂੰ ਉੱਚ ਦਫ਼ਤਰ ਵੱਲੋਂ ਪ੍ਰਾਪਤ ਹੋਈਆਂ ਹਦਾਇਤਾ ਤੋਂ ਜਾਣੂ ਕਰਵਾਇਆ ਗਿਆ ਅਤੇ ਸਾਰੇ ਨਾਕਿਆ ਪਰ ਆਵਾਜਾਈ ਵਾਲੇ ਹਰ ਵਹੀਕਲ ਦੀ ਵਿਸਥਾਰ ਨਾਲ ਚੈਕਿੰਗ ਕਰਨ ਸਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਗਏ। ਸੀਨੀਅਰ ਕਪਤਾਨ ਪੁਲਸ, ਗੁਰਦਾਸਪੁਰ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਅਫਵਾਹਾ ਤੋਂ ਬੱਚਣ ਅਤੇ ਸਿਰਫ ਅਧਿਕਾਰਿਤ ਜਾਣਕਾਰੀ ਤੇ ਹੀ ਭਰੋਸਾ ਕਰਨ। ਕਿਸੇ ਵੀ ਸ਼ੱਕੀ ਗਤੀਵਿਧੀ ਦੀ ਸੂਚਨਾ ਤੁਰੰਤ ਨੇੜੇ ਦੇ ਪੁਲਸ ਥਾਣੇ ਜਾਂ ਹੈਲਪਲਾਈਨ 112 ਤੇ ਦਿੱਤੀ ਜਾਵੇ।


