ਗੁਰਦਾਸਪੁਰ ਪੁਲਸ ਵੱਲੋਂ ਬਾਰਡਰ ਇਲਾਕ਼ੇ ਵਿੱਚ ਚਲਾਇਆ ਗਿਆ ਸਪੈਸ਼ਲ ਸਰਚ ਆਪ੍ਰੇਸ਼ਨ – ਐਸ ਐਸ ਪੀ ਦਯਾਮਾ ਹਰੀਸ਼ ਕੁਮਾਰ

ਗੁਰਦਾਸਪੁਰ

ਗੁਰਦਾਸਪੁਰ, 17 ਜੂਨ ( ਸਰਬਜੀਤ ਸਿੰਘ)– ਐਸ ਐਸ ਪੀ ਦਯਾਮਾ ਹਰੀਸ਼ ਕੁਮਾਰ,ਆਈ.ਪੀ.ਐਸ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਡਾਇਰੈਕਟਰ ਜਨਰਲ ਪੁਲਸ,ਪੰਜਾਬ ਅਤੇ ਮਾਨਯੋਗ ਡਿਪਟੀ ਇੰਸਪੈਕਟਰ ਜਨਰਲ ਪੁਲਸ

,ਬਾਰਡਰ ਰੇਂਜ ,ਅੰਮ੍ਰਿਤਸਰ ਵੱਲੋ ਦਿੱਤੇ ਗਏ ਦਿਸ਼ਾ-ਨਿਰਦੇਸ਼ਾ ਤਹਿਤ ਜਿਲ੍ਹਾ ਗੁਰਦਾਸਪੁਰ ਦੇ ਬਾਰਡਰ ਏਰੀਆ ਦੇ ਥਾਣਾ ਕਲਾਨੌਰ ਅਤੇ ਥਾਣਾ ਦੋਰਾਂਗਲਾਂ ਵਿੱਚ ਸਰਚ ਆਪ੍ਰੇਸ਼ਨ (ਕਾਸੋ) ਚਲਾਇਆ ਗਿਆ। ਇਸ ਸਪੈਸ਼ਲ ਸਰਚ ਆਪ੍ਰੇਸ਼ਨ ਵਿੱਚ 06ਜੀ.ੳਜ, ਦੀ ਦੇਖ-ਰੇਖ ਹੇਠ ਵੱਖ-ਵੱਖ ਟੀਮਾਂ ਬਣਾਇਆਂ ਗਈਆਂ,ਜਿਸ ਵਿੱਚ 07 ਮੁੱਖ ਅਫਸਰ ਥਾਣਾ ਅਤੇ 220 ਪੁਲਸ ਕਰਮਚਾਰੀ ਸ਼ਾਮਿਲ ਹੋਏ।
ਸਪੈਸ਼ਲ ਸਰਚ ਆਪ੍ਰੇਸ਼ਨ ਦੌਰਾਨ ਨਸ਼ੇ ਦਾ ਧੰਦਾ ਕਰਨ ਵਾਲੇ,ਮਾੜੇ ਅਨਸਰਾਂ ਅਤੇ ਸ਼ੱਕੀ ਵਿਅਕਤੀਆ ਦੇ ਘਰਾਂ ਵਿੱਚ ਰੇਡ ਕਰਕੇ ਅਚਨਚੇਤ ਚੈਕਿੰਗ ਕੀਤੀ ਗਈ ।ਇਸ ਤੋਂ ਇਲਾਵਾ ਉੱਕਤ ਪਿੰਡਾਂ ਵਿੱਚ ਪੈਂਦੇ ਡੇਰਿਆਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਵਸਨੀਕਾਂ ਨੂੰ ਅਪੀਲ ਕੀਤੀ ਗਈ ਕਿ ਨਸ਼ਿਆਂ/ਗੈਰ-ਕਾਨੂੰਨੀ ਕਾਰੋਬਾਰ ਕਰਨ ਵਾਲੇ ਵਿਅਕਤੀਆਂ ਦੀ ਇਤਲਾਹ ਪੁਲਸ ਨੂੰ ਦਿੱਤੀ ਜਾਵੇ ,ਅਜਿਹੇ ਵਿਅਕਤੀਆ ਖਿਲਾਫ ਠੋਸ ਕਾਰਵਾਈ ਕੀਤੀ ਜਾਵੇਗੀ।

Leave a Reply

Your email address will not be published. Required fields are marked *