ਉੱਘੀ ਲੇਖਕਾ ਅਰੁੰਧਤੀ ਰਾਏ ਦੇ ਖ਼ਿਲਾਫ਼ ਯੂ ਏ ਪੀ ਏ ਤਹਿਤ ਮੁਕੱਦਮਾ ਇੱਕ ਘਿਨੌਣੀ ਸਾਜ਼ਿਸ਼ – ਕਾਮਰੇਡ ਅਕਲੀਆ

ਸੰਗਰੂਰ-ਬਰਨਾਲਾ

ਬਰਨਾਲਾ, ਗੁਰਦਾਸਪੁਰ, 17 ( ਸਰਬਜੀਤ ਸਿੰਘ)– 14 ਸਾਲ ਪੁਰਾਣੀ ਘਟਨਾ ਦੇ ਅਧਾਰਿਤ ਪ੍ਰਸਿੱਧ ਲੇਖਕਾ, ਸਮਾਜਿਕ ਕਾਰਕੂਨ ਅਤੇ ਅਲੋਚਕ ਅਰੁੰਧਤੀ ਰਾਏ ਅਤੇ ਕਸ਼ਮੀਰ ਦੇ ਇੱਕ ਸਾਬਕਾ ਪ੍ਰੋਫੈਸਰ ਡਾ. ਸ਼ੇਖ ਸ਼ੌਕਤ ਹੂਸੈਨ ਉੱਪਰ ਯੂ ਏ ਪੀ ਏ ਤਹਿਤ ਮੁਕੱਦਮਾ ਚਲਾਉਣ ਲਈ ਮੋਦੀ ਸਰਕਾਰ ਦੀ ਇਸ ਘਨੌਣੀ ਸਾਜ਼ਿਸ਼ ਦਾ ਸੀ ਪੀ ਆਈ (ਐਮ ਐਲ ) ਰੈੱਡ ਸਟਾਰ ਜ਼ੋਰਦਾਰ ਸ਼ਬਦਾਂ ਵਿੱਚ ਵਿਰੋਧ ਕਰਦੀ ਹੈ। ਪਾਰਟੀ ਦੇ ਸੂਬਾ ਸਕੱਤਰ ਕਾਮਰੇਡ ਲਾਭ ਸਿੰਘ ਅਕਲੀਆ ਨੇ ਕਿਹਾ ਕਿ ਕੇਂਦਰ ਦੀ ਮੋਦੀ ਸਰਕਾਰ ਹਮੇਸ਼ਾਂ ਅਸਹਿਮਤੀ ਦੀਆਂ ਆਵਾਜ਼ਾਂ ਨੂੰ ਦਿਵਾਉਣ ਲਈ ਵਾਰ – ਵਾਰ ਹੱਥ ਕੰਡੇ ਵਰਤਦੀ ਆ ਰਹੀ ਹੈ ਅਤੇ ਪਿਛਲੇ ਦਸ ਸਾਲਾਂ ਤੋਂ ਦਰਜ਼ਨਾਂ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ ਅਤੇ ਰਾਜਸੀ ਆਗੂਆਂ ਉੱਤੇ ਕਾਲ਼ੇ ਕਾਨੂੰਨਾਂ ਤਹਿਤ ਝੂਠੇ ਮੁਕੱਦਮੇ ਦਰਜ਼ ਕਰਕੇ ਜੇਲ੍ਹਾਂ ਵਿੱਚ ਸੁੱਟ ਕੇ ਸੜਨ ਲਈ ਮਜਬੂਰ ਕੀਤਾ ਜਾ ਰਿਹਾ। ਹੁਣ ਇਸਦੀ ਕੜੀ ਵਜੋਂ ਹੀ, ਫਾਸ਼ੀਵਾਦੀ ਮੋਦੀ ਸਰਕਾਰ ਵੱਲੋਂ ਆਪਣੇ ਹਿੰਦੂਤਵ ਏਜੰਡੇ ਤਹਿਤ ਉੱਘੀ ਲੇਖਕਾ ਅਰੁੰਧਤੀ ਰਾਏ ਉੱਪਰ ਮੁਕੱਦਮਾ ਚਲਾਉਣ ਦੀ ਤਿਆਰੀ ਵਿੱਢ ਦਿੱਤੀ ਹੈ, ਜੋ ਲੋਕ ਵਿਰੋਧੀ ਜ਼ਾਲਮਾਨਾ ਕਾਰਵਾਈਆਂ ਦੀ ਸਿਖ਼ਰ ਹੈ। ਸਹੁੰ ਚੁੱਕ ਸਮਾਗਮ ਤੋਂ ਤੁਰੰਤ ਬਾਅਦ ਫਾਸਿਸ਼ਟ ਭਾਜਪਾ ਸਰਕਾਰ ਨੇ ਆਪਣੇ ਤਿੱਖੇ ਦੰਦ ਦਿਖਾਉਂਣੇ ਸ਼ੁਰੂ ਕਰ ਦਿੱਤੇ ਹਨ। ਅਤਿ ਸੱਜੇ ਪੱਖੀ ਨਵ ਫਾਸ਼ੀਵਾਦੀ ਮੋਦੀ ਸਰਕਾਰ , ਆਲੋਚਨਾ ਕਰਨ ਵਾਲੇ ਉਹਨਾਂ ਸਾਰੇ ਵਿਚਾਰਾਂ ਨੂੰ ਸਹਿਣ ਨਹੀਂ ਕਰਨਾ ਚਾਹੁੰਦੀ, ਜੋ ਭਾਜਪਾ -ਆਰ ਐਸ ਐਸ ਦੇ ਨਿਪਾਕ ਮਨਸੂਬਿਆਂ ਨੂੰ ਨੰਗਾ ਕਰਨਾ ਚਾਉਂਦੇ ਹਨ। ਦਿੱਲੀ ਦੇ ਉਪ ਰਾਜਪਾਲ ਵਿਨੈ ਕੁਮਾਰ ਸਕਸੈਨਾ ਵੱਲੋਂ 14 ਸਾਲ ਪੁਰਾਣੇ, ਯਾਣੀ 2010 ਵਿੱਚ ਹੋਈ ਕਿਸੇ ਘਟਨਾ ਦੇ ਅਧਾਰਿਤ ਉੱਘੀ ਲੇਖਕਾ ਅਰੁੰਧਤੀ ਰਾਏ ਅਤੇ ਕਸ਼ਮੀਰ ਦੇ ਡਾਕਟਰ ਸ਼ੇਖ ਸ਼ੌਕਤ ਹੁਸੈਨ ਉੱਪਰ ਯੂ ਏ ਪੀ ਏ ਤਹਿਤ ਮੁਕੱਦਮਾ ਚਲਾਉਣ ਲਈ ਸਹਿਮਤੀ ਦੇ ਦਿੱਤੀ ਹੈ। ਇਸਦਾ ਮਤਲਬ ਇਹ ਹੈ ਕਿ ਲੋਕ ਸਭਾ ਦੀਆਂ ਆਮ ਚੋਣਾਂ ਵਿੱਚ ਜਨਤਾ ਵੱਲੋਂ ਨਕਾਰ ਦਿੱਤੇ ਜਾਣ ਦੇ ਬਾਵਜੂਦ ਫਾਸ਼ੀਵਾਦੀ ਭਾਜਪਾ ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ, ਵਿਦਿਆਰਥੀਆਂ ਅਤੇ ਉਹਨਾਂ ਸਾਰੇ ਆਲੋਚਕਾਂ ਦੇ ਖ਼ਿਲਾਫ਼ ਆਪਣੀ ਦਮਨਕਾਰੀ ਨੀਤੀ ਨੂੰ ਰੋਕਣ ਲਈ ਤਿਆਰ ਨਹੀ, ਜਿਹੜੇ ਸੰਘ ਪ੍ਰੀਵਾਰ ਅਤੇ ਬਹੁ – ਸੰਖਿਅਕਵਾਦੀ ਹਿੰਦੂਤਵ ਰਾਜਨੀਤੀ ਦੇ ਖ਼ਿਲਾਫ਼ ਬੋਲ ਰਹੇ ਹਨ। ਅਸੀਂ ਇਸ ਘਿਨਾਉਣੀ ਕਾਰਵਾਈ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਿਆ ਕਰਦੇ ਹਾਂ ਜੋ ਲੋਕਪੱਖੀ ਅਤੇ ਜਮਹੂਰੀ ਆਵਾਜ਼ਾਂ ਨੂੰ ਦਿਵਾਉਣਾ ਚਾਹੁੰਦੇ ਹਨ। ਅਸੀਂ ਇਸ ਕਾਇਰਤਾ ਪੂਰਣ ਕਦਮਾਂ ਦਾ ਸਖ਼ਤ ਵਿਰੋਧ ਕਰਦੇ ਹੋਏ, ਸਾਰੇ ਬੁੱਧੀਜੀਵੀਆਂ ,ਜਮਹੂਰੀ ਅਤੇ ਲੋਕ ਪੱਖੀ ਤਾਕਤਾਂ, ਪੱਤਰਕਾਰਾਂ ਅਤੇ ਸੱਭਿਆਚਾਰਕ ਕਾਮਿਆਂ ਨੂੰ ਅਪੀਲ ਕਰਦੇ ਹਾਂ ਕਿ ਆਰ ਐਸ ਐਸ ਦੇ ਫਾਸ਼ੀਵਾਦੀ ਕਦਮਾਂ ‘ਤੇ ਚੱਲ ਰਹੀ ਅਤੇ ਦੇਸ਼ ਨੂੰ ਹਿੰਦੂ ਰਾਸ਼ਟਰ ਵਿੱਚ ਤਬਦੀਲ ਕਰਨ ਲਈ ਸਰਗਰਮ ਭਾਜਪਾ ਸਰਕਾਰ ਦੇ ਇਸ ਘਿਨੌਣੇ ਕਦਮਾਂ ਦਾ ਇੱਕ ਜੁੱਟ ਹੋ ਕੇ ਵਿਰੋਧ ਕੀਤਾ ਜਾਵੇ।

Leave a Reply

Your email address will not be published. Required fields are marked *