ਬਰਨਾਲਾ, ਗੁਰਦਾਸਪੁਰ, 28 ਨਵੰਬਰ (ਸਰਬਜੀਤ ਸਿੰਘ)– ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਸੰਯੁਕਤ ਕਿਸਾਨ ਦੇ ਫ਼ੈਸਲੇ ਅਨੁਸਾਰ ਵੱਖ-ਵੱਖ ਰਾਜਾਂ ਦੀਆਂ ਰਾਜਧਾਨੀਆਂ ਚ’ ਤਿੰਨ ਰੋਜਾ ਪੱਕੇ ਮੋਰਚੇ ਤਹਿਤ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਵੱਲੋਂ ਚੰਡੀਗੜ੍ਹ ਚੱਲ ਰਹੇ ਕਿਸਾਨ ਮੋਰਚੇ ਚ’ ਮੁਲਾਜ਼ਮਾਂ ਦੀ ਸਿਰਮੌਰ ਜਥੇਬੰਦੀ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਪੰਜਾਬ ਦੇ ਸੂਬਾ ਪੱਧਰੀ ਫੈਸਲੇ ਅਨੁਸਾਰ ਅੱਜ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਦੇ ਜ਼ਿਲ੍ਹਾ ਪ੍ਰਧਾਨ ਖੁਸ਼ਮਿੰਦਰਪਾਲ ਹੰਡਿਆਇਆ ਦੀ ਅਗਵਾਈ ਚ’ ਮੁਲਾਜ਼ਮਾਂ ਦਾ ਜਥਾ ਚੰਡੀਗੜ੍ਹ ਕਿਸਾਨ ਮੋਰਚੇ ਚ” ਸ਼ਮੂਲੀਅਤ ਕਰਨ ਲਈ ਰਵਾਨਾ ਹੋਇਆ.।
ਇਸ ਮੌਕੇ ਮੁਲਾਜ਼ਮ ਫੈਡਰੇਸ਼ਨ ਬਰਨਾਲਾ ਦੇ ਸੂਬਾ ਮੀਤ ਪ੍ਰਧਾਨ ਗੁਰਮੀਤ ਸੁਖਪੁਰ ਤੇ ਜ਼ਿਲ੍ਹਾ ਪ੍ਰਧਾਨ ਖੁਸ਼ਮਿੰਦਰਪਾਲ ਹੰਡਿਆਇਆ ਨੇ ਕਿਹਾ ਕਿ ਮੁਲਾਜ਼ਮ ਫੈਡਰੇਸ਼ਨ ਨੇ ਹਮੇਸ਼ਾ ਹੀ ਮੁਲਾਜ਼ਮ ਮੰਗਾਂ ਦੇ ਨਾਲ-ਨਾਲ ਲੋਕ ਹਿੱਤ ਚ’ ਲੜੇ ਜਾ ਰਹੇ ਸੰਘਰਸ਼ਾਂ ਚ’ ਵਧ-ਚੜੵ ਕੇ ਯੋਗਦਾਨ ਪਾਇਆ ਹੈ। ਆਗੂਆਂ ਨੇ ਕਿਹਾ ਕਿ ਦਿੱਲੀ ਕਿਸਾਨ ਸੰਘਰਸ਼ ਵਾਂਗ ਜੇਕਰ ਚੰਡੀਗੜ੍ਹ ਕਿਸਾਨ ਮੋਰਚਾ ਵੀ ਲੰਮਾ ਸਮਾਂ ਚੱਲਿਆ ਤਾਂ ਆਉਣ ਵਾਲੇ ਸਮੇਂ ਵਿੱਚ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਵਰਕਰ ਹੋਰ ਵੀ ਵੱਡੀ ਗਿਣਤੀ ਵਿੱਚ ਕਿਸਾਨ ਮੋਰਚੇ ਚ’ ਸ਼ਮੂਲੀਅਤ ਕਰਨਗੇ। ਇਸ ਮੌਕੇ ਉਪਰੋਕਤ ਤੋਂ ਇਲਾਵਾ ਲਖਵੀਰ ਠੁੱਲੀਵਾਲ, ਸੁਖਪ੍ਰੀਤ ਬੜੀ, ਹਰਪਾਲ ਸੁਖਪੁਰ,ਮੁਨੀਸ਼ ਕੁਮਾਰ,ਹਨੀ ਤੇ ਪਲਵਿੰਦਰ ਠੀਕਰੀਵਾਲਾ ਆਦਿ ਹਾਜ਼ਰ ਸਨ।